June 2, 2026 4:54 am

ਭਾਈ ਰਘਵਿੰਦਰ ਸਿੰਘ ਨੇ ਅਰਦਾਸ ਕਰਕੇ ਕੀਤੀ ਅੰਗ੍ਰੇਜਾਂ ਦੇ ਵੋਟਿੰਗ ਸੈਸ਼ਨ ਦੀ ਸ਼ੁਰੂਆਤ

Page-3_30 ਨਵੀਂ ਦਿੱਲੀ, 24 ਮਈ (ਮਨਪ੍ਰੀਤ ਸਿੰਘ ਖਾਲਸਾ)-ਸਿੱਖ ਕੌਮ ਵਾਸਤੇ ਉਹ ਘੜੀ ਬੇਹਦ ਸੁਲਖਣੀ ਸਾਬਤ ਹੋਈ ਜਦੋਂ ਅਮੇਰਿਕਾ ਦੇ ਟ੍ਰੰਟਨ (ਨਿਉਜਰਸੀ) ਵਿਚ ਸੈਨੇਟ ਵੋਟਿੰਗ ਸ਼ੇੈਸਨ ਦੀ ਸ਼ੁਰੁਆਤ ਸਿੱਖ ਰੀਤੀ ਰਿਵਾਜ ਮੁਤਾਬਿਕ ਅਰਦਾਸ ਕਰਕੇ ਕੀਤੀ ਗਈ । ਅਰਦਾਸ ਕਰਨ ਦੀ ਸੇਵਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂਘਰ, ਗਲੈਨੋਰਕ ਦੇ ਗ੍ਰੰਥੀ ਭਾਈ ਰਘਵਿੰਦਰ ਸਿੰਘ ਵਲੋਂ ਨਿਭਾਈ ਗਈ । ਭਾਈ ਰਘਵਿੰਦਰ ਸਿੰਘ ਬਾਬਾ ਪੰਜਾਬ ਸਿੰਘ ਜੀ (ਅਜ ਤੋਂ ਦੋ ਸਾਲ ਪਹਿਲਾ ਮਿਲਵਾਕੀ ਗੁਰਦੁਆਰਾ ਸਾਹਿਬ ਵਿਖੇ ਹੋਏ ਗੋਲੀਕਾਂਡ ਵਿਚ ਜ਼ਖਮੀ ਹੋਏ ਸਨ ਤੇ ਅਜੇ ਵੀ ਇਲਾਜੇ-ਜੇਰੇ ਹਨ ਦੇ ਵੱਡੇ ਸਪੁੱਤਰ ਹਨ)। ਭਾਈ ਰਘਵਿੰਦਰ ਸਿੰਘ ਨੇ ਟੇਲਿਫੋਨ ਤੇ ਗਲਬਾਤ ਰਾਹੀ ਦਸਿਆ ਕਿ ਸਿੱਖ ਕੌਮ ਵਿਚ ਇਹ ਪਹਿਲਾਂ ਮੌਕਾ ਹੈ

ਜਦੋਂ ਕਿਸੇ ਸਿੱਖ ਅਰਦਾਸੀਏ ਨੇ ਅੰਗ੍ਰੇਜਾਂ ਦੇ ਵੋਟਿੰਗ ਸੈਸ਼ਨ ਦੀ ਸੁਰੁਆਤ ਅਰਦਾਸ ਕਰਕੇ ਕੀਤੀ ਹੋਵੇ।
ਏਸ਼ੀਅਨ-ਪੈਸੀਫਿਕ ਅਮੈਰਿਕਨਜ਼ ਹੈਰੀਟੇਜ ਮਹੀਨੇ ਦੌਰਾਨ ਹੋਏ ਸੈਨੇਟ ਵੋਟਿੰਗ ਸੈਸ਼ਨ ਵਿਚ ਸੈਨੇਟਰ ਬੌਬ ਗਾਰਡਨ ਨੇ ਸਿੱਖ-ਪੰਜਾਬੀ ਭਾਈਚਾਰੇ ਦੀ ਭਰਪੁਰ ਪ੍ਰਸ਼ੰਸਾ ਕੀਤੀ । ਸੈਨੇਟ ਦੇ ਪ੍ਰੇਸੀਡੇਂਟ ਮਿਸਟਰ ਸਵੀਨੀ ਨੇ ਭਾਈ ਰਘਵਿੰਦਰ ਸਿੰਘ ਨੂੰ ਯਾਦਗਾਰ ਪਤਰ ਦੇ ਕੇ ਸਨਮਾਨਿਤ ਵੀ ਕੀਤਾ ।

Send this to a friend