ਅੰਮ੍ਰਿਤਸਰ, 19 ਜੁਲਾਈ (ਜੋਗਿੰਦਰ ਜੌੜਾ)-ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਦੀ ਗੁਣਵੱਤਾ ਚੈਂਕ ਕਰਨ ਦੇ ਮਨੋਰਥ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਉੱਚ ਅਧਿਕਾਰੀਆਂ ਦੀਆਂ ਟੀਮਾਂ ਵਲੋਂ ਵੱਖ-ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ ਪਾਈ ਗਈ ।ਸ੍ਰੀ ਰਵਿੰਦਰ ਸਿੰਘ ਐਸ.ਡੀ.ਐਮ ਅਜਨਾਲਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਹਵਾਈ ਅੱਡਾ ਰਾਜਸਾਂਸੀ ਵਿਖੇ ਮਿਡ ਡੇ ਮੀਲ ਦੀ ਚੈਕਿੰਗ ਕੀਤੀ ਗਈ ਅਤੇ ਸਕੂਲ ਦਾ ਖਾਣਾ ਅਤੇ ਰਿਕਾਰਡ ਸਹੀ ਪਾਇਆ ਗਿਆ। ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ, ਕੁਕੜਾਂ ਵਾਲਾ ਦੀ ਚੈਕਿੰਗ ਕੀਤੀ ਗਈ। ਖਾਣਾ ਬਿਲਕੁਲ ਸਹੀ ਪਾਇਆ ਗਿਆ ਅਤੇ ਮਿਡ ਡੇ ਮੀਲ ਸਬੰਧੀ ਰਿਕਾਰਡ ਨਿਰਧਾਰਿਤ ਪ੍ਰੋਗਰਾਮ ਵਿਚ ਮੈਨਟੈਨ ਕੀਤਾ ਹੋਇਆ ਸੀ ਪਰੰਤੂ ਚੈਕਿੰਗ ਦੌਰਾਨ 17 ਜੁਲਾਈ ਅਤੇ 18 ਜੁਲਾਈ ਦਾ ਰਿਕਾਰਡ ਅਪਡੈਟ ਨਹੀ ਕੀਤਾ ਪਾਇਆ ਗਿਆ। ਉਨਾਂ ਸਕੂਲ ਦੇ ਸਟਾਫ ਨੂੰ ਸਕੂਲ ਵਿਚ ਸਾਫ਼ ਸਫ਼ਾਈ ਨੂੰ ਹੋਰ ਬਿਹਤਰ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸੇ ਤਰ੍ਹਾਂ ਤਹਿਸੀਲਦਾਰ ਅੰਮ੍ਰਿਤਸਰ-1 ਸ੍ਰੀ ਮੁਕੇਸ਼ ਕੁਮਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੰਤ ਨਗਰ ਬਲਾਕ ਜੰਡਿਅਲਾ ਗੁਰੂ ਵਿਖੇ ਮਿਡ ਡੇ ਮੀਲ ਦੀ ਚੈਕਿੰਗ ਕੀਤੀ ਗਈ। ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਖਾਣੇ ਕੜੀ-ਚਾਵਲ ਦੀ ਗੁਣਵੱਤਾ ਸਹੀ ਪਾਈ ਗਈ ਅਤੇ ਸਫ਼ਾਈ ਦਾ ਵਾਤਾਵਰਣ ਠੀਕ ਪਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਿਮਰਜੀਤ ਕੌਰ ਵੀ ਹਾਜ਼ਰ ਸਨ। ਬਲਾਕ ਜੰਡਿਆਲਾ ਗੁਰੂ ਦੇ ਸਰਕਾਰੀ ਹਾਈ ਸਕੂਲ ਮੇਹਰਬਾਨਪੁਰਾ ਵਿਚ ਮਿਡ ਡੇ ਮੀਲ ਸਹੀ ਪਾਇਆ ਗਿਆ। ਇਸ ਮੌਕੇ ਸਕਲੂ ਦੀ ਪ੍ਰਿੰਸੀਪਲ ਅਮਰਜੀਤ ਕੌਰ ਵੀ ਹਾਜ਼ਰ ਸਨ। ਤਹਿਸੀਲਦਾਰ ਬਾਬਾ ਬਕਾਲਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੇਦਾਦਪੁਰ ਦੀ ਅਚਨਚੇਤ ਦੌਰਾਨ ਸਕੂਲ ਵਿਚ ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਖਾਣੇ ਦੀ ਚੈਕਿੰਗ ਦੌਰਾਨ ਖਾਣਾ (ਕੜੀ-ਚਾਵਲ) ਸਹੀ ਪਾਇਆ ਗਿਆ ਅਤੇ ਰਸੋਈ ਸਾਫ ਸੁਥਰੀ ਸੀ ਅਤੇ ਖਾਣਾ ਪਕਾਉਣ ਵਾਲਿਆਂ ਵਲੋਂ ਪੂਰੀ ਸਫਾਈ ਨਾਲ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਇਸ ਮੌਕੇ ਸਕੂਲ ਦੇ ਕੁਲ 75 ਵਿਦਿਆਰਥੀਆਂ ਵਿਚੋ 66 ਵਿਦਿਆਰਥੀ ਹਾਜ਼ਰ ਸਨ ਅਤੇ 5 ਅਧਿਆਪਕਾਂ ਵਿਚੋ 3 ਹਾਜ਼ਰ ਤੇ 2 ਅਧਿਆਪਕ ਛੁੱਟੀ ‘ਤੇ ਸਨ। ਸਰਕਾਰੀ ਮਿਡਲ ਸਕੂਲ ਬੇਦਾਦਪੁਰ ਸਕੂਲ ਦੇ ਕੁਲ 48 ਵਿਦਿਆਰਥੀਆਂ ਸੀ। ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ (ਲੜਕੇ) ਸਕੂਲ ਦੇ ਕੁਲ 135 ਵਿਦਿਆਰਥੀਆਂ ਵਿਚੋ 109 ਵਿਦਿਆਰਥੀ ਹਾਜ਼ਰ ਸਨ ਅਤੇ 5 ਅਧਿਆਪਕਾਂ ਵਿੱਚੋਂ 4 ਹਾਜ਼ਰ ਤੇ 1 ਅਧਿਆਪਕ ਛੁੱਟੀ ‘ਤੇ ਸੀ। ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ (ਉ) ਸਕੂਲ ਦੇ ਕੁਲ 137 ਵਿਦਿਆਰਥੀਆਂ ਵਿਚੋ 110 ਵਿਦਿਆਰਥੀ ਹਾਜ਼ਰ ਸਨ ਅਤੇ 5 ਅਧਿਆਪਕਾਂ ਵਿੱਚੋਂ ਸਾਰੇ ਅਧਿਖਆਪਕ ਹਾਜ਼ਰ ਸਨ। ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ (ਕੰਨਿਆ) ਸਕੂਲ ਦੇ ਕੁਲ 117 ਵਿਦਿਆਰਥੀਆਂ ਵਿਚੋ 104 ਵਿਦਿਆਰਥੀ ਹਾਜ਼ਰ ਸਨ ਅਤੇ 4 ਅਧਿਆਪਕਾਂ ਵਿੱਚੋਂ 4 ਅਧਿਆਪਕ ਹਾਜ਼ਰ ਸਨ। ਇਨ੍ਹਾਂ ਸਾਰੇ ਸਕੂਲਾ ਵਿੱਚ ਕੜੀ-ਚਾਵਲ ਬਣੇ ਹੋਏ ਸਨ, ਚੈਕਿੰਗ ਦੌਰਾਨ ਖਾਣਾ ਬਿਲਕੁੱਲ ਸਹੀ ਪਾਇਆ ਗਿਆ।



