ਜ਼ੀਰਕਪੁਰ, 20 ਅਕਤੂਬਰ (ਧੰਮੀ ਸਰਮਾ)- ਅਗਾਮੀ ਦਿਵਾਲੀ ਦੇ ਦਿਹਾੜੇ ਨੂੰ ਮੁੱਦੇਨਜ਼ਰ ਹਲਵਾਈਆਂ ਵੱਲੋਂ ਮਿਲਾਵਟੀ ਮਿਠਾਈਆਂ ਬਣਾਉਂਣ ਦਾ ਕਾਰੋਬਾਰ ਜੋਰਾਂ ਸੋਰਾਂ ਨਾਲ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿਠਾਆਂ ਵਿੱਚ ਵਜਤੋਂ ਲਈ ਖੰਡ ਅਤੇ ਘਿਓ ਆਦਿ ਹੋਰ ਸਮੱਗਰੀ ਦੀਆਂ ਚੀਜਾਂ ਤੇ ਜੀ ਐਸ ਟੀ ਦੀ ਚੋਰੀ ਵੀ ਧੱੜਲੇ ਨਾਲ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜੀਰਕਪੁਰ ਦੀ ਅੰਬਾਲਾ ਰੋਡ, ਵੀ ਆਈ ਪੀ ਰੋਡ , ਭਬਾਤ ਅਤੇ ਪਟਿਆਲਾ ਰੋਡ ਦੇ ਹਲਵਾਈਆਂ ਅਤੇ ਮਿਸਠਾਨ ਭੰਡਾਰਾਂ ਦੇ ਮਿਠਾਈ ਬਣਾਉਂਣ ਦੇ ਗੋਦਾਮਾ ਵਿੱਚ ਬਿਨਾ ਸਫਾਈ ਤੋਂ ਮਿਲਾਵਟੀ ਵਸਤੂਆਂ ਦੁੱਧ, ਖੋਆ, ਪਨੀਰ ਅਤੇ ਕਰੀਮਾਂ ਆਦਿ ਹੋਰ ਸਮੱਗਰੀ ਜੋ ਕਿ ਨਕਲੀ ਹੋਣ ਦੀ ਮਾਤਰਾ ਵਧੇਰੇ ਪਾਈ ਜਾ ਰਹੀ ਹੈ ਤੇ ਜਿਸ ਨੂੰ ਖਾਣ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ , ਜਿਸ ਕਰਕੇ ਕੈਂਸਰ, ਹਾਰਟ ਅਟੈਕ ਅਤੇ ਹੋਰ ਭਿਆਨਕ ਬਿਮਾਰੀ ਜਨਮ ਲੈਰਹੀਆਂ ਹਨ। ਪਰ ਸਿਹਤ ਵਿਭਾਗ ਜੋ ਬਿਨਾ ਤਿਉਹਾਰਾਂ ਤੋਂ ਕਦੇ ਕਦੇ ਛਾਪਾਮਾਰੀ ਕਰਦਾ ਵੇਖਿਆ ਜਾਦਾਂ ਹੈ ਪਰ ਇਨ੍ਹਾਂ ਵੱਡੇ ਤਿਉਹਾਰਾਂ ਮੌਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਪ ਰਿਹਾ ਹੈ। ਜਿਸ ਕਰਕੇ ਇਨ੍ਹਾਂ ਮਿਲਵਾਟੀ ਮਿਠਾਈਆਂ ਬਣਾਉਂਣ ਦਾ ਧੰਦਾ ਕਰਦੇ ਕਾਰੋਬਾਰੀਆਂ ਦੇ ਹੌਂਸਲੇ ਬੁਲੰਦ ਹੁੰਦੇ ਵਿਖਾਈ ਦੇ ਰਹੇ ਹਨ।ਸਿਰਫ ਇਹੀ ਨਹੀ ਬਲਕਿ ਇਨ੍ਹਾਂ ਉਕਤ ਵਸਤਾਂ ਤੇ ਪੈਣ ਵਾਲੇ ਜੀ ਐਸ ਟੀ ਟੈਕਸ ਦੀ ਵੱਡੀ ਪੱਧਰ ਤੇ ਚੋਰੀ ਵੀ ਕੀਤੀ ਜਾ ਰਹੀ ਹੈ। ਜਿਸ ਦੀ ਮਿਸਾਲ ਉਸ ਸਮੇ ਮਿਲੀ ਜਦ ਇੱਕ ਖੰਡ ਦੀਆਂ ਬੋਰੀਆਂ ਦੀ ਭਰਿਆ ਟਰੱਕ ਨੂੰ ਉਤਾਰਣ ਸਮੇ ਇੱਕ ਵਿਅਕਤੀ ਅਤੇ ਟਰੱਕ ਚਾਲਕ ਟੈਕਸ ਵਿਭਾਗ ਟੀਮ ਦੀ ਨਿਗਰਾਨੀ ਕਰਦਿਆਂ ਜਲਦੀ ਉਤਾਰਣ ਦੀ ਮਿਸਠਾਨ ਭੰਡਾਰ ਦੇ ਮਾਲਕਾਂ ਨੂੰ ਕਹਿ ਰਿਹਾ ਸੀ । ਜਦ ਉਥੇ ਖੜੀ ਮੀਡੀਆਂ ਦੇ ਮੈਂਬਰਾਂ ਨੇ ਸਬੰਧਤ ਹਲਵਾਈ ਤੋਂ ਜੀ ਐਸ ਟੀ ਦੀ ਚੋਰੀ ਬਾਰੇ ਪੁਛਿਆ ਗਿਆ ਤਾਂ ਉਸ ਨੇ ਕਿਹਾ ਕਿ ਟਰੱਕ ਚਾਲਕ ਜਲਦੀ ਵਿੱਚ ਖੰਡ ਦੀਆਂ ਬੋਰੀਆਂ ਦੇ ਬਿੱਲ ਕੰਪਨੀ ਵਿੱਚ ਭੁੱਲ ਆਇਆ ਹੈ ਤੇ ਹੁਣ ਊਨ੍ਹਾਂ ਪਾਸ ਕੁਝ ਵੀ ਨਹੀ ਹੈ। ਜਿਥੋਂ ਸਾਬਤ ਹੁੰਦਾ ਹੈ ਕਿ ਵਿਭਾਗਾਂ ਦੀ ਮਿਲੀਭੁਗਤ ਕਾਰਨ ਲੋਕਾਂ ਗੋਰਖਧੱਦੇ ਕਰ ਰਹੇ ਹਨ ਪਰ ਸਿਹਤ ਵਿਭਾਗ ਅਤੇ ਟੈਕਸ ਵਿਭਾਗ ਏ ਸੀ ਕਮਰਿਆਂ ਦੀ ਹਵਾ ਵਿੱਚ ਸੁੱਤੇ ਪਏ ਜਾਪ ਰਹੇ ਹਨ ਤੇ ਸਰਕਾਰ ਨੂੰ ਜੀ ਐਸ ਟੀ ਦੀ ਚੋਰੀ ਵਿੱਚ ਕਰੋੜਾ ਦਾ ਚੂਨਾ ਲੱਗ ਰਿਹਾ ਹੈ। ਜਦ ਸੇਲਜ਼ ਟੈਕਸ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਊਨ੍ਹਾਂ ਕਿਹਾ ਕਿ ਅਸੀ ਟੈਕਸ ਦੀ ਚੋਰੀ ਨੂੰ ਰੋਕਣ ਵਿੱਚ ਅਪਣਾ ਪੂਰਾ ਫਰਜ ਨਿਭਾਅ ਰਹੇ ਹਾਂ, ਜੋ ਇਸ ਤਰਾਂ ਦੀ ਕੋਈ ਗੱਲ ਹੋਈ ਹੈ ਤਾਂ ਉਸਦੀ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦੋਂ ਮਿਲਾਵਟੀ ਮਿਠਾਈਆਂ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਊਨ੍ਹਾਂ ਕਿਹਾ ਕਿ ਮਿਲਾਵਟ ਨੂੰ ਰੋਕਣ ਵਿੱਚ ਉਨ੍ਹਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।ਜੋ ਹਲਵਾਈਆਂ ਅਤੇਸਬਜੀਆਂਸਮਤੇ ਹੋਰ ਖਾਣ ਪੀਣ ਵਾਲੀਆਂ ਵਸੂਤਆਂ ਦੀਆਂ ਦੁਕਾਨਾ ਤੇ ਅਚਾਨਕ ਛਾਪਾਮਾਰੀ ਕਰਕੇ ਊਨ੍ਹਾਂ ਦੇ ਗੋਦਾਮਾਂ ਅਤੇ ਦੁਕਾਨਾ ਦੀ ਚੈਕਿੰਗ ਦੋਰਾਨ ਨਮੂਨੇ ਭਰਨਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



