June 2, 2026 4:02 am

ਸ਼ਾਜਿਆ ਇਲਮੀ ਨੇ ਛੱਡੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ

Page-3_22 ਨਵੀਂ ਦਿੱਲੀ, 24 ਮਈ (ਪੀ.ਟੀ.)-ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦਾ ਜਾਦੂ ਖ਼ਤਮ ਹੁੰਦਾ ਜਾ ਰਿਹਾ ਹੈ। ਹੁਣ ‘ਆਪ’ ਨੂੰ ਅਲਵਿਦਾ ਕਹਿਣ ਵਾਲੀਆਂ ਦੀ ਲਾਈਨ ਲੱਗ ਗਈ ਹੈ। ਇਸ ਲਾਈਨ ‘ਚ ‘ਆਪ’ ਦੀ ਸੰਸਥਾਪਕ ਮੈਂਬਰ ਸ਼ਾਜਿਆ ਇਲਮੀ ਵੀ ਸ਼ਾਮਿਲ ਹੋ ਗਈ ਹਨ। ਸ਼ਾਜਿਆ ਇਲਮੀ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ਾਜਿਆ ਨੇ ਕਿਹਾ ਕਿ ਪਾਰਟੀ ’ਚ ਲੋਕਤੰਤਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੁੱਖੀ ਮਨ ਨਾਲ ਪਾਰਟੀ ਛੱਡੀ ਰਹੀ ਹਾਂ। ਪਾਰਟੀ ’ਚ ਕਈ ਗਲਤੀਆਂ ਤੇ ਪਾਰਟੀ ਗਲਤ ਦਿਸ਼ਾ ’ਚ ਜਾ ਰਹੀ ਹੈ। ਕੇਜਰੀਵਾਲ ਸਵਰਾਜ ਦਾ ਪਾਲਣ ਨਹੀਂ ਕਰ ਰਹੇ ਹਨ। ਕੇਜਰੀਵਾਲ ਕਰੀਬੀਆਂ ਨਾਲ ਜਕੜੇ ਹਨ। ਅਰਵਿੰਦ ਪਾਰਟੀ ’ਚ ਲੋਕਤੰਤਰ ਲਾਗੂ ਨਹੀਂ ਕਰ ਪਾ ਰਹੇ ਹਨ। ਉਹ ਇਸ ਸੀਟ ਤੋਂ ਹਾਰ ਗਈ ਸਨ।

Send this to a friend