June 2, 2026 3:16 am

ਰਾਸ਼ਟਰਪਤੀ ਮੁਖਰਜੀ ਵਲੋਂ ਨਿਖੇਧੀ-

ਅਫਗਾਨਿਸਤਾਨ ਦੇ ਸੂਬੇ ਹੈਰਾਤ ਸੂਬੇ ਵਿਚ ਭਾਰਤੀ ਕੌਂਸਲਖਾਨ ’ਤੇ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਅਫਗਾਨਿਸਤਾਨ ਦੀ ਮੁੜਉਸਾਰੀ ਅਤੇ ਵਿਕਾਸ ਲਈ ਭਾਰਤ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਭਾਰਤ ਨੂੰ ਰੋਕ ਨਹੀਂ ਸਕਦੇ। ਸਾਰੇ ਭਾਰਤੀਆਂ ਅਤੇ ਅਫਗਾਨ ਸਟਾਫ ਮੈਂਬਰਾਂ ਵਲੋਂ ਦਿਖਾਈ ਦਲੇਰੀ ਦੀ ਸ਼ਲਾਘਾ ਕਰਦਿਆਂ ਸ੍ਰੀ ਮੁਖਰਜੀ ਨੇ ਅਫਗਾਨ ਸੁਰੱਖਿਆ ਬਲਾਂ ਦੀ ਹਮਲੇ ਦਾ ਤੁਰੰਤ ਜਵਾਬ ਦੇਣ ਲਈ ਸ਼ਲਾਘਾ ਕੀਤੀ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਅਫਗਾਨ ਅਧਿਕਾਰੀਆਂ ਨਾਲ ਸੰਪਰਕ ਬਣਾਈ ਰੱਖਣ ਲਈ ਕਿਹਾ ਹੈ।
ਮੋਦੀ ਵਲੋਂ ਨਿਖੇਧੀ-
ਮਨੋਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਵਿਚ ਭਾਰਤੀ ਕੌਂਸਲਖਾਨ ’ਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਸ ਹਮਲੇ ਪਿੱਛੋਂ ਸ੍ਰੀ ਮੋਦੀ ਨੇ ਭਾਰਤੀ ਰਾਜਦੂਤ ਅਮਰ ਸਿਨਹਾ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਮਨਮੋਹਨ ਸਿੰਘ ਵਲੋਂ ਨਿਖੇਧੀ-
ਅਹੁਦੇ ਤੋਂ ਹਟ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਹੈਰਾਤ ਵਿਚ ਭਾਰਤੀ ਦੂਤਘਰ ’ਤੇ ਹਮਲਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਹਮਲੇ ਨੂੰ ਪਛਾੜਨ ਲਈ ਅਫਗਾਨ ਬਲਾਂ ਅਤੇ ਭਾਰਤੀ ਸੁਰੱਖਿਆ ਬਲਾਂ ਦਾ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਤਸੱਲੀ ਹੈ ਕਿ ਸਾਰਾ ਸਟਾਫ ਅਤੇ ਕੌਂਸਲਖਾਨੇ ਵਿਖੇ ਤਾਇਨਾਤ ਸੁਰੱਖਿਆ ਮੁਲਾਜ਼ਮ ਸੁਰੱਖਿਅਤ ਹਨ।

Send this to a friend