June 2, 2026 2:25 am

ਸੱਤਾ ’ਚ ਆਉਣ ਦਾ ਮਕਸਦ ਸਿਰਫ ਮੰਦਰ ਨਹੀਂ-ਵਿਹਿਪ

Page-1_17 ਨਵੀਂ ਦਿੱਲੀ, 23 ਮਈ (ਪੀ.ਟੀ.)-ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਅਸ਼ੋਕ ਸਿੰਘਲ ਨੇ ਅੱਜ ਕਿਹਾ ਹੈ ਕਿ ਭਾਜਪਾ ਨੂੰ ਸੱਤਾ ’ਚ ਲਿਆਉਣ ਦਾ ਮਕਸਦ ਰਾਮ ਮੰਦਰ ਦਾ ਨਿਰਮਾਣ ਨਹੀਂ ਸੀ। ਸਿੰਘਲ ਨੇ ਕਿਹਾ ਕਿ ਉਨ੍ਹਾਂ ਦਾ ਇਕ ਹੀ ਮਕਸਦ ਸੀ ਉਹ ਭਾਰੀ ਬਹੁਮਤ ਨਾਲ ਸੰਸਦ ਵਿਚ ਆਉਣ। ਕੇਵਲ ਰਾਮ ਮੰਦਰ ਦਾ ਨਿਰਮਾਣ ਉਨ੍ਹਾਂ ਦਾ ਮਕਸਦ ਨਹੀਂ ਸੀ। ਉਹ ਚਾਹੁੰਦੇ ਸਨ ਕਿ ਉਹ ਭਾਰੀ ਬਹੁਮਤ ਨਾਲ ਸੰਸਦ ਵਿਚ ਆਉਣ ਤਾਂ ਜੋ ਰਾਮ ਮੰਦਰ ਵੀ ਬਣ ਜਾਵੇ ਅਤੇ ਕੋਈ ਹੋਰ ਮੰਦਰ ਨੂੰ ਗਿਰਾਉਣ ਦੀ ਹਿੰਮਤ ਨਾ ਕਰੇ। ਵਿਹਿਪ ਨੇਤਾ ਨੇ ਕਿਹਾ ਕਿ ਘੱਟ ਗਿਣਤੀ ਵੋਟ ਬੈਂਕ ਦਾ ਮਹੱਤਵ ਖਤਮ ਹੋ ਗਿਆ ਹੈ ਅਤੇ ਘੱਟ ਗਿਣਤੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਸਤੇਮਾਲ ਵੋਟ ਬੈਂਕ ਦੀ ਤਰ੍ਹਾਂ ਨਾ ਹੋਵੇ। ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ।

Send this to a friend