ਅਹਿਮਦਾਬਾਦ, 22 ਮਈ (ਪੀ.ਟੀ.)-ਨਰਿੰਦਰ ਮੋਦੀ ਦੀ ਜਗ੍ਹਾ ਹੁਣ ਆਨੰਦੀਬੇਨ ਪਟੇਲ ਗੁਜਰਾਤ ਦੀ ਨਵੀਂ ਮੁੱਖ ਮੰਤਰੀ ਬਣ ਗਈ ਹਨ। ਬੁੱਧਵਾਰ ਨੂੰ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਨੰਦੀ ਬੇਨ ਪਟੇਲ ਨੇ ਅੱਜ ਮੁੱਖ ਮੰਤਰੀ ਅਹੁੱਦੇ ਦੀ ਸਹੁੰ ਚੁੱਕੀ। ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ’ਚ ਭਾਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਸ਼ਾਮਿਲ ਹੋਏ। ਇੱਕ ਸਕੂਲ ਟੀਚਰ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫਰ ਤੈਅ ਕਰਨ ਵਾਲੀ ਆਨੰਦੀ ਬੇਨ ਪਟੇਲ ਨੂੰ ਨਰਿੰਦਰ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ। ਲਗਾਤਾਰ ਚਾਰ ਵਾਰ ਵਿਧਾਨਸਭਾ ਦਾ ਚੋਣ ਜਿੱਤਣ ਵਾਲੀ ਆਨੰਦੀ ਬੇਨ ਨੂੰ ਚੰਗੀ ਪ੍ਰਸ਼ਾਸਕਾ ਮੰਨਿਆ ਜਾਂਦਾ ਹੈ।