May 31, 2026 11:27 pm

ਗਡਕਰੀ ਮਾਣਹਾਨੀ ਮਾਮਲਾ -ਅਰਵਿੰਦ ਕੇਜਰੀਵਾਲ ਗ੍ਰਿਫਤਾਰ 23 ਮਈ ਤੱਕ ਰਹਿਣਗੇ ਜੇਲ੍ਹ ਵਿਚ

ਨਵੀਂ ਦਿੱਲੀ, 21 ਮਈ (ਮਨਪ੍ਰੀਤ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਤਿਨ ਗਡਕਰੀ ਮਾਣਹਾਨੀ ਦੇ ਮਾਮਲੇ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਕੇਜਰੀਵਾਲ ਨੂੰ 23 ਮਈ ਤੱਕ ਜੇਲ੍ਹ ਭੇਜ ਦਿੱਤਾ। ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਭਾਜਪਾ ਨੇਤਾ ਨਿਤਿਨ ਗਡਕਰੀ ਦੁਆਰਾ ਇਥੇ ਇਕ ਅਦਾਲਤ ’ਚ ਦਾਇਰ ਕੀਤੇ ਗਏ ਅਪਰਾਧਿਕ ਮਾਣਹਾਨੀ ਮਾਮਲੇ ’ਚ ਅੱਜ ਜਮਾਨਤ ਦੇ ਲਈ ਮੁਚਲਕਾ ਭਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਤੱਕ ਗ੍ਰਿਫਤਾਰ ਕਰਨ ਦੇ ਆਦੇਸ਼ ਦੇ ਦਿੱਤੇ। ਅਦਾਲਤ ਨੇ ਜਮਾਨਤ ਲਈ 10 ਹਜ਼ਾਰ ਰੁਪਏ ਮੁਚਲਕਾ ਭਰਨ ਨੂੰ ਕਿਹਾ ਸੀ।

Send this to a friend