May 31, 2026 11:27 pm

ਅਮਰੀਕਨ ਸੈਂਟਰ ਹਮਲਾ – ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲੀ

ਨਵੀਂ ਦਿੱਲੀ, 21 ਮਈ (ਪੀ.ਟੀ.)-ਸੁਪਰੀਮ ਕੋਰਟ ਨੇ ਸਾਲ 2002 ’ਚ ਕੋਲਕਾਤਾ ’ਚ ਅਮਰੀਕਨ ਸੈਂਟਰ ’ਤੇ ਹੋਏ ਹਮਲੇ ਲਈ ਦੋਸ਼ੀ ਠਹਿਰਾਏ ਗਏ ਦੋ ਮੁਲਜ਼ਮਾਂ ਦੀ ਮੌਤ ਦੀ ਸਜ਼ਾ ਨੂੰ ਅੱਜ ਉਮਰ ਕੈਦ ’ਚ ਤਬਦੀਲ ਕਰ ਦਿੱਤਾ। ਹਮਲਾ 26 ਜਨਵਰੀ 2002 ਨੂੰ ਹੋਇਆ ਸੀ। ਜਿਸ ਵਿਚ ਚਾਰ ਪੁਲਿਸ ਕਰਮਚਾਰੀਆਂ ਸਮੇਤ ਪੰਜ ਲੋਕ ਮਾਰੇ ਗਏ ਸਨ। ਇਸ ਮਾਮਲੇ ’ਚ ਹੇਠਲੀ ਅਦਾਲਤ ’ਚ ਸੱਤ ਲੋਕਾਂ ’ਤੇ ਮੁਕੱਦਮਾਂ ਚਲਿਆ, ਜਿਨ੍ਹਾਂ ’ਚ ਪੰਜ ਲੋਕਾਂ ਨੂੰ ਅਲੱਗ ਅਲੱਗ ਮਿਆਦ ਦੇ ਨਾਲ ਉਮਰ ਕੈਦ ਸੁਣਾਈ ਗਈ ਸੀ। ਜਦ ਕਿ ਦੋ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੋਲਕਾਤਾ ਉੱਚ ਅਦਾਲਤ ਨੇ ਵੀ ਇਸ ਨੂੰ ਬਰਕਰਾਰ ਰੱਖਿਆ ਸੀ।

Send this to a friend