May 31, 2026 11:27 pm

ਨਾਈਜੀਰੀਆ ’ਚ 2 ਬੰਬ ਧਮਾਕੇ, 118 ਲੋਕਾਂ ਦੀ ਮੌਤ

ਲਾਗੋਸ, 21 ਮਈ (ਪੀ.ਟੀ.)-ਮੱਧ ਨਾਈਜੀਰੀਆ ਦੇ ਸ਼ਹਿਰ ਜੋਸ ਦੇ ਬਾਜ਼ਾਰ ’ਚ ਹੋਏ ਦੋ ਬੰਬ ਧਮਾਕਿਆਂ ’ਚ 118 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਗੁੱਡਲਕ ਜੋਨਾਥਨ ਨੇ ਧਮਾਕਿਆਂ ਦੀ ਨਿੰਦਾ ਕਰਦੇ ਹੋਏ ਇਸ ਨੂੰ ਜਾਲਮਾਨਾ ਅਤੇ ਮਨੁੱਖੀ ਅਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਨਾਈਜੀਰੀਆ ਦੀ ਰਾਸ਼ਟਰੀ ਸੰਕਟ ਪ੍ਰਬੰਧਨ ਏਜੰਸੀ ਦੇ ਕਾਰਡੀਨੇਟਰ ਨੇ ਕਿਹਾ ਹੈ ਕਿ ਧਮਾਕਿਆਂ ’ਚ 118 ਲੋਕਾਂ ਦੀ ਮੌਤ ਹੋ ਗਈ ਹੈ। ਲਾਸ਼ਾਂ ਨੂੰ ਘਟਨਾ ਵਾਲੇ ਸਥਾਨ ਤੋਂ ਬਰਾਮਦ ਕੀਤਾ ਗਿਆ ਹੈ। ਪ੍ਰਸ਼ਾਸਨ ਹੋਰ ਲਾਸ਼ਾਂ ਦੀ ਤਲਾਸ਼ ਕਰ ਰਿਹਾ ਹੈ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

Send this to a friend