ਕਾਹਨੂੰਵਾਨ, 4 ਅਕਤੂਬਰ (ਡਾ.ਜਸਪਾਲ ਸਿੰਘ ਭਿੱਟੇਵੱਡ)- ਬਲਾਕ ਕਾਹਨੂੰਵਾਨ ਜ੍ਹਿਲਾ ਗੁਰਦਾਸਪੁਰ ਦੇ ਪਿੰਡ ਚੱਕ ਸਰੀਫ਼ ਦੇ ਗੱਭਰੂ ਦੀ ਅਮਰੀਕਾ ਦੇ ਸ਼ਹਿਰ ਵਿੱਚ ਅਚਨਚੇਤ ਮੌਤ ਹੋਣ ਦੀ ਅੱਤ ਦੁਖਦਾਈ ਖਬਰ ਹੈ।ਪਿੰਡ ਦੀ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਅਤੇ ਮਿਰਤਕ ਦੇ ਪਰਿਵਾਰਕ ਮੈਂਬਰ ਕੈਪ ਲਖਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਸਾਲ ਕੁ ਪਹਿਲਾਂ ਲੱਖਾਂ ਰੁਪਏ ਖਰਚ ਕੇ ਰੁਜ਼ਗਾਰ ਲਈ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਸੀ।ਹੁਣ ਉਹ ਨਿਊਯਾਰਕ ਕੋਲ ਪੈਂਦੇ ਸ਼ਹਿਰ ਨਿਊ ਜਰਸੀ ਵਿੱਚ ਵਧੀਆ ਰੁਜ਼ਗਾਰ ਤੇ ਲੱਗਿਆ ਹੋਇਆ ਸੀ।ਪਰ ਬੀਤੀ ਰਾਤ ਉਹ ਜਦੋ ਆਪਣੇ ਘਰ ਸੁੱਤਾ ਪਿਆ ਸੀ ਤਾਂ ਇਸ ਦੌਰਾਨ ਉਸ ਦੀ ਸਾਹ ਦੀ ਮੁਸ਼ਕਿਲ ਨਾਲ ਮੌਤ ਹੋ ਗਈ।ਲਵਪ੍ਰੀਤ ਦੀ ਮੌਤ ਕਾਰਨ ਪਿੰਡ ਚੱਕ ਸਰੀਫ਼ ਅਤੇ ਅਮਰੀਕਾ ਤੋਂ ਇਲਾਵਾ ਹੋਰ ਦੇਸ਼ ਵਿਦੇਸ਼ ਰਹਿੰਦੇ ਉਸਦੇ ਪਿੰਡ ਵਾਸੀਆਂ ਅਤੇ ਰਿਸਤੇਦਾਰੀਆਂ ਚ ਨੌਜਵਾਨ ਦੇ ਸਦੀਵੀ ਵਿਛੋੜੇ ਦਾ ਭਾਰੀ ਸੋਗ ਪੈ ਗਿਆ ਹੈ।ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਪੰਚ ਰੂਪ ਸਿੰਘ ਸਾਬਕਾ ਸਰਪੰਚ ਇੰਦਰਜੀਤ ਸਿੰਘ ਜਕੜੀਆ, ਕਾਂਗਰਸੀ ਆਗੂ ਪਰਮਜੀਤ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ ਅਤੇ ਸੋਨੂ ਕੰਬੋਜ ਆਦਿ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਿਰਤਕ ਲਵਪ੍ਰੀਤ ਸਿੰਘ ਦੀ ਲਾਸ਼ ਨੂੰ ਪਿੰਡ ਪਹੁੰਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।ੋ



