June 1, 2026 11:28 pm

ਡਾ. ਕ੍ਰਿਪਾਲ ਸਿੰਘ ਹਿਸਟੋਰੀਅਨ ਦੀ ਜੀਵਨੀ ’ਤੇ ਅਧਾਰਿਤ ਡਾਕੂਮੈਂਟਰੀ ਬਣੇਗੀ

ਪੰਜਾਬ ’ਚ ਵੀ ਅਨੰਦ ਮੈਰਿਜ ਐਕਟ ਲਾਗੂ ਹੋਵੇ – ਦਲਮੇਘ ਸਿੰਘ

Page-1_03 ਅੰਮ੍ਰਿਤਸਰ: 21 ਮਈ- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਘਰ (ਗੁਰੂ ਨਾਨਕ ਨਿਵਾਸ) ਵਿੱਚ ਹੋਈ। ਜਿਸ ਵਿੱਚ ਸ.ਅਵਤਾਰ ਸਿੰਘ ਸਕੱਤਰ ਸਬ-ਆਫਿਸ, ਚੰਡੀਗੜ੍ਹ, ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ.ਸੰਤੋਖ ਸਿੰਘ ਮੀਤ ਸਕੱਤਰ, ਸ.ਚਮਕੌਰ ਸਿੰਘ ਰੀਸਰਚ ਸਕਾਲਰ, ਬੀਬੀ ਮਨਜੀਤ ਕੌਰ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੇ ਸ.ਇੰਦਰਮੋਹਣ ਸਿੰਘ ਅਨਜਾਣ ਸੁਪਰਵਾਈਜ਼ਰ ਪਬਲੀਸਿਟੀ ਵਿਭਾਗ ਸ਼ਾਮਲ ਹੋਏ।

ਇਕੱਤਰਤਾ ਵਿੱਚ ਪ੍ਰਸਿੱਧ ਹਿਸਟੋਰੀਅਨ ਡਾਕਟਰ ਕ੍ਰਿਪਾਲ ਸਿੰਘ, ਡਾਇਰੈਕਟਰ ਸਿੱਖ ਸ੍ਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਚੰਡੀਗੜ੍ਹ ਦੇ ਜੀਵਨ ਤੇ ਡਾਕੂਮੈਂਟਰੀ ਫਿਲਮ ਬਨਾਉਣ ਦਾ ਫੈਂਸਲਾ ਕੀਤਾ ਗਿਆ। ਇਸ ਡਾਕੂਮੈਟਰੀ ਅਤੇ ਟੈਲੀਫਿਲਮ ਵਿੱਚ ਡਾਕਟਰ ਕ੍ਰਿਪਾਲ ਸਿੰਘ ਹਿਸਟੋਰੀਅਨ ਦੇ ਬਚਪਨ ਤੋਂ ਲੇੈ ਕੇ ਹੁਣ ਤੱਕ ਦੀਆਂ ਘਟਨਾਵਾਂ ਅਤੇ ਉਨ੍ਹਾਂ ਦੀ ਸਮਾਜ ਤੇ ਸਿੱਖ ਜਗਤ ਨੂੰ ਦੇਣ ਸਬੰਧੀ ਫਿਲਮ ਬਣੇਗੀ। ਵਿਸ਼ਵ ਪ੍ਰਸਿੱਧ ਇਤਿਹਾਸਕਾਰ ਡਾ:ਕ੍ਰਿਪਾਲ ਸਿੰਘ ਨੇ ਸਿੱਖ ਸ੍ਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਵਜੋਂ ਸਿੱਖ ਇਤਿਹਾਸ ਲਿਖਿਆ, ਸਿੱਖ ਇਤਿਹਾਸ ਦੀ ਖੋਜ਼ ਕੀਤੀ ਅਤੇ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵਡਮੁੱਲੀਆਂ ਸੇਵਾਵਾਂ ਨਿਭਾਈਆਂ। ਡਾ:ਕ੍ਰਿਪਾਲ ਸਿੰਘ ਹਿਸਟੋਰੀਅਨ ਨੇ ਵੱਖ-ਵੱਖ ਭਾਸ਼ਾਵਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੇਸ਼-ਵਿਦੇਸ਼ ਸਭ ਜਗ੍ਹਾ ਜਾ ਕੇ ਸਿੱਖ ਇਤਿਹਾਸ ਤੇ ਖੋਜ ਕੀਤੀ ਅਤੇ ਅਨੇਕਾਂ ਮਾਣ-ਸਨਮਾਨ ਹਾਸਲ ਕੀਤੇ, ਪਰ ਸਭ ਤੋਂ ਉੱਤਮ ਸਨਮਾਨ ਜੋ ਉਨ੍ਹਾਂ ਨੂੰ ਮਿਲਿਆ, ਉਹ 17 ਫਰਵਰੀ 2014 ਨੂੰ ਸਿੱਖਾਂ ਦੇ ਸਰਵਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਪ੍ਰੋਫੈਸਰ ਆਫ਼ ਸਿੱਖਇਜ਼ਮ’ ਦੀ ਉਪਾਧੀ ਦਾ ਮਿਲਿਆ, ਜੋ ਉਨ੍ਹਾਂ ਲਈ ਬਹੁਤ ਵੱਡਾ ਗੌਰਵ ਹੈ।
ਸ.ਚਮਕੌਰ ਸਿੰਘ ਰੀਸਰਚ ਸਕਾਲਰ ਦੁਆਰਾ ਲਿਖੀ ਸਕ੍ਰਿਪਟ ਤੇ ਵੱਖ-ਵੱਖ ਕੰਪਨੀਆਂ ਦੇ ਨਿਰਮਾਤਾਵਾਂ ਨਾਲ ਵਿਚਾਰ ਕਰਨ ਉਪਰੰਤ ਇਸ ਦੇ ਫਿਲਮਾਂਕਣ ਤੇ ਹੋਰ ਨੁਕਤਾ-ਨਗਾਹ ਨੂੰ ਵਾਚਣ ਸਬੰਧੀ ਅਗਲੀ ਇਕੱਤਰਤਾ 31 ਮਈ ਨੂੰ ਰੱਖੀ ਗਈ ਹੈ। ਇਸ ਸਕ੍ਰਿਪਟ ਨੂੰ ਘੋਖਣ ਅਤੇ ਇਸ ਦੇ ਡਾਇਲੌਗ ਲਿਖਣ ਦੀ ਜਿੰਮੇਵਾਰੀ ਡਾ.ਇੰਦਰਜੀਤ ਸਿੰਘ ਗੋਗੋਆਣੀ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਸੌਪੀ ਗਈ ਹੈ।

Send this to a friend