June 1, 2026 10:38 am

ਅਰਵਿੰਦ ਕੇਜਰੀਵਾਲ ਨੇ ਅਸਤੀਫੇ ਲਈ ਜਨਤਾ ਕੋਲੋਂ ਮੰਗੀ ਮੁਆਫ਼ੀ ਕਿਹਾ : ਦਿੱਲੀ ਵਿਚ ਦੁਬਾਰਾ ਚੋਣਾਂ ਦੀ ਤਿਆਰੀ ਕਰਾਂਗੇ

Page-1_06 ਨਵੀਂ ਦਿੱਲੀ, 21 ਮਈ (ਪੀ.ਟੀ. ਬਿਊਰੋ)-ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ’ਤੇ ਅੱਜ ਜਨਤਾ ਕੋਲੋਂ ਮੁਆਫ਼ੀ ਮੰਗੀ ਹੈ। ਇਥੇ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਕੇਜਰੀਵਾਲ ਨੇ ਆਖਿਆ ਕਿ ਮੈਂ ਪੂਰੇ ਦੇਸ਼ ਵਿਚ ਘੁੰਮਿਆਂ ਹਾਂ ਅਤੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਲੋਕ ਇਹ ਕਹਿੰਦੇ ਹਨ ਕਿ ਤੁਸੀਂ ਬਹੁਤ ਇਮਾਨਦਾਰ ਹੋ, ਤੁਹਾਡੇ ਵਿਚ ਹਿੰਮਤ ਵੀ ਬਹੁਤ ਹੈ, ਤੁਸੀਂ ਦੇਸ਼ ਦੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਨੂੰ ਚੈ¦ਜ ਕੀਤਾ ਹੈ। ਪਰ ਕਾਫੀ ਲੋਕ ਬੇਹੱਦ ਨਾਰਾਜ਼ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਤੁਸੀਂ ਅਸਤੀਫਾ ਕਿਉਂ ਕੀਤਾ, ਤੁਸੀਂ ਸਰਕਾਰ ਛੱਡ ਕੇ ਕਿਉਂ ਗਏ। ਲੋਕ ਕਹਿੰਦੇ ਹਨ ਕਿ ਤੁਸੀਂ ਦੌੜ ਗਏ, ਤੁਸੀਂ ਸਾਨੂੰ ਅੱਧ ਵਿਚਾਲੇ ਛੱਡ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਇਸ

ਗੱਲ ਨੂੰ ਲੈ ਕੇ ਲੋਕਾਂ ਅੰਦਰ ਬਹੁਤ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਦਿੱਲੀ ਦੇ ਲੋਕਾਂ ਅਤੇ ਦੇਸ਼ ਦੇ ਲੋਕਾਂ ਤੋਂ ਇਸ ਲਈ ਮੁਆਫ਼ੀ ਮੰਗਣਾ ਚਾਹੁੰਦਾ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਨੈਤਿਕਤਾ ਦੇ ਆਧਾਰ ਉਤੇ ਸਰਕਾਰ ਛੱਡੀ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਲੋਕ ਨਿਰਾਸ਼ ਕਿਉਂ ਹਨ ਤਾਂ ਪਤਾ ਚੱਲਿਆ ਕਿ ਅਸੀਂ ਦਿੱਲੀ ਵਾਸੀਆਂ ਦੇ ਬਿਜਲੀ ਦੇ ਬਿਲ ਅੱਧੇ ਕੀਤੇ ਸਨ, ਅਸੀਂ 49 ਦਿਨ ਦੀ ਸਰਕਾਰ ਵਿਚ ਪਾਣੀ ਮੁਫ਼ਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪੁਲਿਸ ਅਤੇ ਹੋਰ ਕਰਮਚਾਰੀਆਂ ਨੇ ਰਿਸ਼ਵਤ ਲੈਣੀ ਬੰਦ ਕਰ ਦਿੱਤੀ ਸੀ। ਪਰ ਜਿਵੇਂ ਹੀ ਅਸੀਂ ਸਰਕਾਰ ਛੱਡੀ ਤਾਂ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਇਥੇ ਰਾਸ਼ਟਰਪਤੀ ਸਾਸਨ ਲਾ ਦਿੱਤਾ ਅਤੇ ਉਨ੍ਹਾਂ ਦਿੱਲੀ ਦੇ ਲੈਫਟੀਨੈਂਟ ਗਰਵਰਨਰ ਰਾਹੀਂ ਬਿਜਲੀ ਬਿਲ ਵਧਾ ਦਿੱਤੇ, ਪਾਣੀ ਬਿਲ ਵਧਾ ਦਿੱਤੇ, ਜਿਸ ਨਾਲ ਲੋਕ ਫਿਰ ਤੋਂ ਮੁਸੀਬਤ ਵਿਚ ਫਸ ਗਏ। ਪੁਲਿਸ ਵਾਲਿਆਂ ਨੇ ਲੋਕਾਂ ਨੂੰ ਇਹ ਜਾ ਜਾ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਬੁਲਾ ਲਓ ਆਪਣੇ ਕੇਜਰੀਵਾਲ ਨੂੰ, ਦੇਖਦੇ ਹਾਂ ਕਿ ਤੁਹਾਨੂੰ ਕੌਣ ਬਚਾਉਂਦਾ ਹੈ। ਦੇਖਦੇ ਹਾਂ ਕਿ ਕੌਣ ਬਚਾਉਂਦਾ ਹੈ ਤੁਹਾਨੂੰ ਰਿਸ਼ਵਤਖੋਰੀ ਤੋਂ। 
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਾਡੇ ਖਿਲਾਫ਼ ਅਜਿਹਾ ਮਾਹੌਲ ਖੜ੍ਹਾ ਕੀਤਾ ਗਿਆ ਲੋਕਾਂ ਨੂੰ ਲੱਗਿਆ ਕਿ ਕੇਜਰੀਵਾਲ ਸਾਨੂੰ ਅੱਧ-ਵਿਚਾਲੇ ਛੱਡ ਕੇ ਚਲਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਲੋਕ ਸਭਾ ਚੋਣਾਂ ਖ਼ਤਮ ਹੋਈਆਂ ਹਨ ਮੈਂ ਦਿੱਲੀ ਵਿਚ ਘੁੰਮ ਰਿਹਾ ਹਾਂ। ਜਨਤਾ ਮੈਨੂੰ ਕਹਿੰਦੀ ਹੈ ਕਿ  ਤੁਹਾਡੇ ਕੋਲੋਂ ਇਕ ਲਗਤੀ ਤਾਂ ਹੋ ਗਈ, ਹੁਣ ਦੂਸਰੀ ਗਲਤੀ ਨਾ ਕਰ ਦੇਣਾ। ਇਸ ਵਾਰੀ ਸਰਕਾਰ ਨਾ ਬਣਾਈ ਤਾਂ ਜਨਤਾ ਕਦੇ ਵੀ ਮੁਆਫ਼ੀ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਸਤੀਫੇ ਦੌਰਾਨ ਸਾਡੇ ਕੋਲੋਂ ਗਲਤੀ ਇਹ ਹੋਈ ਕਿ ਅਸੀਂ ਜਨਤਾ ਤੋਂ ਨਹੀਂ ਪੁੱਛਿਆ।
ਉਨ੍ਹਾਂ ਕਿਹਾ ਕਿ ਹੁਣ ਵਿਧਾਇਕ ਮੰਡਲ ਦੀ ਸਾਡੀ ਮੀਟਿੰਗ ਹੋਈ ਸੀ। ਸਭ ਲੋਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਚੋਣਾਂ ਦੀ ਤਿਆਰੀ ਕਰੋ। ਅਸੀਂ ਚੋਣਾਂ ਲੜਾਂਗੇ। ਆਉਣ ਵਾਲੇ ਦਿਨਾਂ ਵਿਚ ਸਭਾਵਾਂ ਕਰਾਂਗੇ, ਜਿਸ ਵਿਚ ਅਸੀਂ ਲੋਕਾਂ ਤੋਂ ਮੁਆਫ਼ੀ ਵੀ ਮੰਗਾਂਗੇ ਅਤੇ ਉਨ੍ਹਾਂ ਨੂੰ ਇਹ ਅਪੀਲ ਕਰਾਂਗੇ ਕਿ ਇਸ ਵਾਰੀ ਪੂਰਨ ਬਹੁਮਤ ਦਿਓ। ਇਸ ਵਾਰੀ ਪੰਜ ਸਾਲ ਦੀ ਸਰਕਾਰ ਬਣਾਵਾਂਗੇ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਵਾਂਗੇ।

Send this to a friend