ਸ਼ਾਹਕੋਟ, 27 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਂਉਦੀਆ ਅਨਾਜ ਮੰਡੀਆਂ ਵਿੱਚ ਜਲਦੀ ਹੀ ਝੋਨੇ ਦੀ ਆਮਦ ਸ਼ੁਰੂ ਹੋਵੇਗੀ ਉਕਤ ਗੱਲ ਦਾ ਪ੍ਰਗਟਾਵਾਂ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਸ੍ਰੀ ਤਜਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ 11 ਮੰਡੀਆਂ ‘ਚ ਝੋਨੇ ਦੀ ਆਮਦ ‘ਤੇ ਖਰੀਦ ਕਰਨ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਅੰਦਰ ਲਾਇਟਾਂ,ਪਾਣੀ ,ਸਾਫ ਸਫਾਈ ਆਦਿ ਦੇ ਪ੍ਰਬੰਧ ਪੂਰੇ ਕੀਤੇ ਜਾ ਚੁਕੇ ਹਨ। ਉਨ੍ਹਾਂ ਕਿਹਾ ਕਿ 1 ਅਕਤੂਬਰ ਤੋ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਹਕੋਟ ਮੰਡੀ ‘ਚੋਂ ਮਾਰਕਫੈਡ, ਪਨਗਰੇਨ, ਪਨਸਪ ਅਤੇ ਵੇਅਰ ਹਾਊਸ ਏਜੰਸੀਆ ਖਰੀਦ ਕਰਨਗੀਆ। ਮਲਸੀਆਂ ਮੰਡੀ ਚੋਂ ਮਾਰਕਫੈਡ ਅਤੇ ਪਨਸਪ, ਪਰਜੀਆਂ ਕਲਾਂ ‘ਚੋ ਪਨਸਪ ਤੇ ਪਨਗਰੇਨ, ਕੁਲਾਰਾਂ ਮੰਡੀ ‘ਚੋ ਮਾਰਕਫੈਡ, ਕੁਹਾੜ ਕਲਾਂ ਚੋ ਪਨਸਪ ਤੇ ਵੇਅਰਹਾਊਸ, ਲਸੂੜੀ ਮੰਡੀ ‘ਚੋ ਮਾਰਕਫੈਡ ਤੇ ਵੇਅਰਹਾਊਸ, ਤਲਵੰਡੀ ਸੰਘੇੜਾ ਵਿਚੋ ਪਨਸਪ, ਸੋਹਲ ਜਗੀਰ ਮੰਡੀ ਚੋ ਪਨਸਪ, ਰੂਪੇਵਾਲ ਮੰਡੀ ‘ਚੋ ਪਰਨਗਰੇਨ,ਪੂਨੀਆ ਮੰਡੀ ਚੋ ਮਾਰਕਫੈਡ ਅਤੇ ਭੁਲਰਾ ਮੰਡੀ ਚੋ ਪਨਸਪ, ਵੇਅਰਹਾਊਸ ਏਜੰਸੀਆ ਖਰੀਦ ਕਰਨਗੀਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮੰਡੀਆਂ ‘ਚ ਝੋਨੇ ਦੀ ਫਸਲ ਨੂੰ ਸੁਕਾ ਕੇ ਮੰਡੀਆ ਵਿਚ ਲਿਆਉਣ ਤਾਂ ਜੋ ਮੰਡੀਆ ਵਿਚ ਜ਼ਿਆਦਾ ਦੇਰ ਬੈਠਣਾ ਨਾ ਪਏ।



