May 30, 2026 2:08 pm

ਰਾਹੁਲ ਦੀ ਥਾਂ ਪ੍ਰਿਅੰਕਾ ਨੂੰ ਅੱਗੇ ਲਿਆਉਣ ਲਈ ਵਿਰੋਧ ਦੇ ਸੁਰ ਤੇਜ਼

ਲੋਕ ਸਭਾ ’ਚ ਇਸ ਵਾਰ ਵੀ ਗਲੈਮਰ ਦਾ ਤੜਕਾ

 index ਇਲਾਹਾਬਾਦ, 19 ਮਈ – 2014 ਲੋਕਸਭਾ ਚੋਣਾਂ ‘ਚ ਹੋਈ ਕਾਂਗਰਸ ਪਾਰਟੀ ਦੀ ਕਰਾਰੀ ਹਾਰ ’ਤੇ ਪਾਰਟੀ ’ਚ ਵਿਰੋਧ ਦੇ ਸੁਰ ਉੱਠਣ ਲੱਗੇ ਹਨ। ਵਿਰੋਧ ਦੇ ਸੁਰ ਸਭਤੋਂ ਪਹਿਲਾਂ ਸੰਗਮ ਨਗਰੀ ਇਲਾਹਾਬਾਦ ’ਚ ਸੁਣਾਈ ਦੇ ਰਹੇ ਹਨ। ਐਤਵਾਰ ਦੁਪਹਿਰ ਇਲਾਹਾਬਾਦ ’ਚ ਕਾਂਗਰਸ ਵਰਕਰਾਂ ਨੇ ਰਾਹੁਲ ਗਾਂਧੀ ਦੇ ਵਿਰੋਧ ਵਾਲੇ ਪੋਸਟਰ ਸ਼ਹਿਰ ਭਰ ’ਚ ਚਿਪਕਾ ਦਿੱਤੇ। ਵਰਕਰ ਰਾਹੁਲ ਗਾਂਧੀ ਅਸਤੀਫਾ ਦੇਣ, ਪ੍ਰਿਅੰਕਾ ਗਾਂਧੀ ਨੂੰ ਲਿਆਓ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਨੇ ਸਰਵਜਨਕ ਤੌਰ ’ਤੇ ਕਪਿਲ ਸਿੱਬਲ, ਪੀ. ਚਿਦੰਬਰਮ ਸਮੇਤ ਕਾਂਗਰਸ ਦੇ ਸੀਨੀਅਰ ਪਦ ਅਧਿਕਾਰੀਆਂ ਦੇ ਅਸਤੀਫੇ ਦੀ ਵੀ ਮੰਗ ਕੀਤੀ। ਗੌਰਤਲਬ ਹੈ ਕਿ ਲੋਕਸਭਾ ਚੋਣਾਂ ’ਚ ਪ੍ਰਚਾਰ ਦੇ ਦੌਰਾਨ ਵੀ ਕਾਂਗਰਸ ਵਰਕਰ ਰਾਹੁਲ ਗਾਂਧੀ ਦੀ ਬਜਾਇ ਪ੍ਰਿਅੰਕਾ ਗਾਂਧੀ ਨੂੰ ਅੱਗੇ ਲਿਆਉਣ ਦੀ ਮੰਗ ਕਰ ਰਹੇ ਸਨ।

ਹਾਲਾਂਕਿ ਪ੍ਰਿਅੰਕਾ ਨੇ ਇਸਤੋਂ ਮਨ੍ਹਾ ਕਰ ਦਿੱਤਾ ਸੀ। ਹੁਣ ਜਦੋਂ ਕਿ ਕਾਂਗਰਸ ਨੇ ਆਪਣੇ ਇਤਹਾਸ ਦਾ ਹੁਣ ਤੱਕ ਦਾ ਸਭਤੋਂ ਮਾੜਾ ਪ੍ਰਦਰਸ਼ਨ ਕੀਤਾ ਹੈ, ਵਰਕਰ ਰਾਹੁਲ ਗਾਂਧੀ ਦੀ ਬਜਾਇ ਪ੍ਰਿਅੰਕਾ ਨੂੰ ਪਾਰਟੀ ਦੀ ਕਮਾਨ ਸੌਂਪਣ ਦੀ ਮੰਗ ਜੋਰ-ਸ਼ੋਰ ਨਾਲ ਚੁੱਕਣ ਲੱਗੇ ਹਨ।
ਲੋਕ ਸਭਾ ’ਚ ਇਸ ਵਾਰ ਲੱਗੇਗਾ ਗਲੈਮਰ ਦਾ ਤੜਕਾ
ਨਵੀਂ ਦਿੱਲੀ – ਲੋਕ ਸਭਾ ਚੋਣਾਂ ਖ਼ਤਮ ਹੋ ਚੁੱਕੀਆਂ ਹਨ ਤੇ ਇਸ ਦੇ ਨਾਲ ਹੀ ਰੂਪਹਲੇ ਪਰਦੇ ’ਤੇ ਫਿਲਮੀ ਜਗਤ ਦੀਆਂ ਕਈ ਹਸਤੀਆਂ ਚੋਣ ਜਿੱਤ ਕੇ ਸੰਸਦ ’ਚ ਪਹੁੰਚ ਗਈਆਂ ਹਨ। ਹੇਮਾ ਮਾਲਿਨੀ, ਮੁਨਮੁਨ ਸੇਨ, ਕਿਰਨ ਖੇਰ, ਵਿਨੋਦ ਖੰਨਾ, ਮਨੋਜ ਤਿਵਾੜੀ, ਪਰੇਸ਼ ਰਾਵਲ ਤੇ ਬਾਬਲ ਸਪਰਿਉ ਲੋਕ ਸਭਾ ਚੋਣਾਂ ’ਚ ਜਿੱਤ ਦਰਜ ਕਰਨ ’ਚ ਸਫ਼ਲ ਰਹੇ ਹਨ। ਸੁਪਨ ਸੁੰਦਰੀ ਦੇ ਨਾਂਅ ਨਾਲ ਮਸ਼ਹੂਰ ਹੇਮਾ ਮਾਲਿਨੀ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਮਥੁਰਾ ਤੋਂ ਜਿੱਤ ਪ੍ਰਾਪਤ ਕੀਤੀ ਜਦੋਂਕਿ ਭਾਜਪਾ ਦੀ ਹੀ ਟਿਕਟ ’ਤੇ ਚੰਡੀਗੜ੍ਹ ਤੋਂ ਕਿਰਨ ਖੇਰ ਨੇ ਸਾਬਕਾ ਰੇਲ ਮੰਤਰੀ ਤੇ ਕਾਂਗਰਸ ਨੇਤਾ ਪਵਨ ਕੁਮਾਰ ਬਾਂਸਲ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਨੂੰ ਹਰਾਇਆ ਹੈ। ਭਾਜਪਾ ਦੀ ਟਿਕਟ ’ਤੇ ਵਿਨੋਦ ਖੰਨਾ ਨੇ ਗੁਰਦਾਸਪੁਰ, ਸ਼ਤਰੂਘਨ ਸਿਨਹਾ ਨੇ ਪਟਨਾ ਸਾਹਿਬ, ਮਨੋਜ ਤਿਵਾੜੀ ਨੇ ਉੱਤਰ-ਪੂਰਬ ਦਿੱਲੀ ਤੇ ਪਰੇਸ਼ ਰਾਵਲ ਨੇ ਅਹਿਮਦਾਬਾਦ ਪੂਰਬੀ ਤੋਂ ਚੋਣ ਜਿੱਤੀ ਹੈ। ਸੰਗੀਤ ਜਗਤ ਦੀਆਂ ਹਸਤੀਆਂ ’ਚ ਬਾਬਲ ਸਪਰਿਉ ਜਿਥੇ ਆਸਨਸੋਲ ਤੋਂ ਚੋਣ ਜਿੱਤਣ ’ਚ ਸਫ਼ਲ ਰਹੇ ਉਥੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਨੂੰ ਸ੍ਰੀਰਾਮਪੁਰ ਤੋਂ ਸਫ਼ਲਤਾ ਨਹੀਂ ਮਿਲ ਸਕੀ।
ਬੰਗਲਾ ਫਿਲਮਾਂ ਦੇ ਅਭਿਨੇਤਾ-ਅਭਿਨੇਤਰੀਆਂ ਨੇ ਸੰਸਦ ’ਚ ਹਾਜ਼ਰੀ ਦਰਜ ਕਰਵਾਈ ਹੈ। ਤ੍ਰਿਣਾਮੂਲ ਦੀ ਟਿਕਟ ’ਤੇ ਮੁਨਮੁਨ ਸੇਨ (ਬਾਂਕੜਾ), ਦੀਪਕ ਅਧਿਕਾਰੀ ਉਰਫ ਦੇਵ (ਘਟਾਲ), ਸ਼ਤਾਬਦੀ ਰਾਏ (ਬੀਰਭੂਮ), ਸੰਧਿਆ ਰਾਏ (ਮਿਦਨਾਪੁਰ) ਅਤੇ ਤਾਪਸ ਪਾਲ (ਕ੍ਰਿਸ਼ਨਾਨਗਰ) ਤੋਂ ਜਿੱਤ ਦਰਜ ਕੀਤੀ। ਮਲਿਆਲਮ ਫਿਲਮਾਂ ਦੇ ਸਿਤਾਰੇ ਇੰਨੋਸੈਂਟ ਨੇ ਖੱਬੇ ਪੱਖੀਆਂ ਦੇ ਸਮਰਥਨ ਨਾਲ ਬਤੌਰ ਆਜ਼ਾਦ ਉਮੀਦਵਾਰ ਚਾਲਕੁਡੀ ਤੋਂ ਚੋਣ ਜਿੱਤੀ ਹੈ।
ਨਵੀਂ ਦਿੱਲੀ ਲੋਕ ਸਭਾ ਸੀਟ ’ਤੇ 1960 ਤੋਂ ਬਾਅਦ ਪਹਿਲੀ ਵਾਰ ਜਿੱਤੀ ਕੋਈ ਔਰਤ
ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਦੀ ਨਵੀਂ ਦਿੱਲੀ ਲੋਕਸਭਾ ਸੀਟ ’ਤੇ 54 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਕਿਸੇ ਔਰਤ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। 16ਵੀ ਲੋਕਸਭਾ ਲਈ ਹੋਏ ਚੋਣਾਂ ’ਚ ਇਸ ਵਾਰ ਇਸ ਸੀਟ ’ਤੇ ਭਾਜਪਾ ਦੀ ਨੌਜਵਾਨ ਨੇਤਾ ਮੀਨਾਕਸ਼ੀ ਲੇਖੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੂੰ ਮਾਤ ਦਿੱਤੀ ਹੈ। ਸੁਤੰਤਰਤਾ ਸੈਨਾਨੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਸੁਚੇਤਾ ਕ੍ਰਿਪਲਾਨੀ ਤੋਂ ਬਾਅਦ ਮੀਨਾਕਸ਼ੀ ਲੇਖੀ ਦੂਜੀ ਔਰਤ ਹਨ, ਜਿਨ੍ਹਾਂ ਨੇ ਇਸ ਸੀਟ ’ਤੇ ਚੋਣ ਜਿੱਤੀ ਹੈ। ਇਸ ਸੀਟ ’ਤੇ ਮੀਨਾਕਸ਼ੀ ਲੇਖੀ ਨੇ ਆਮ ਆਦਮੀ ਪਾਰਟੀ ਦੇ ਆਸ਼ੀਸ਼ ਖੇਤਾਨ ਨੂੰ ਹਰਾਕੇ 4, 53, 350 ਮਤਾਂ ਨਾਲ ਇਸ ਸੀਟ ’ਤੇ ਕਬਜ਼ਾ ਜਮਾਇਆ ਹੈ।

Send this to a friend