June 18, 2026 10:49 am

ਨਸ਼ੀਲੀਆਂ ਸ਼ੀਸ਼ੀਆਂ ਸਮੇਤ ਇੱਕ ਕਾਬੂ

ਰਾਮਪੁਰਾ ਫੂਲ, 24 ਸਤੰਬਰ (ਕੁਲਜੀਤ ਸਿੰਘ ਢੀਂਗਰਾ, ਸੁਖਮੰਦਰ ਸਿੰਘ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਜਰੀਏ ਜਿਲਾ ਪੁਲਸ ਕਪਤਾਨ ਡਾ.ਨਾਨਕ ਸਿੰਘ ਦੇ ਹੁਕਮਾਂ ਤਹਿਤ ਉਪ ਮੰਡਲ ਮੈਜਿਸਰੇਟ ਫੂਲ ਜਸਵੀਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਿਟੀ ਰਾਮਪੁਰਾ ਦੇ ਇੰਚਾਰਜ ਹਰਬੰਸ ਸਿੰਘ ਦੀ ਦੇਖ-ਰੇਖ ਹੇਠ ਇੱਕ ਵਿਅਕਤੀ ਨੂੰ ਨਸ਼ੀਲੀਆਂ ਸੀਸ਼ੀਆਂ ਸਣੇ ਦਬੋਚ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਦੇ ਤਫਸ਼ੀਸੀ ਅਫਸਰ ਗੁਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਪੁਲਸ ਪਾਰਟੀ ਬਰਨਾਲਾ ਰੋਡ ਤੇ ਗਸ਼ਤ ਕਰ ਰਹੀ ਸੀ ਤਾਂ ਰਿਲਾਇੰਸ ਪੈਟਰੋਲ ਪੰਪ ਦੇ ਨਜਦੀਕ ਇੱਕ ਨੌਜਵਾਨ ਜਿਸ ਦੇ ਹੱਥ ਵਿੱਚ ਲ਼ਿਫਾਫਾ ਸੀ, ਨੂੰ ਫਰੋਲ ਰਿਹਾ ਸੀ ਅਤੇ ਪੁਲਸ ਨੇ ਵੇਖ ਘਬਰਾ ਕੇ ਬਰਨਾਲਾ ਸਾਇਡ ਵੱਲ ਭੱਜ ਗਿਆ ਪਰ ਪੁਲਸ ਨੇ ਮੁਸ਼ਤੈਦੀ ਨਾਲ ਉੱਕਤ ਨੂੰ ਦਬੋਚ ਲਿਆ। ਉਨਾਂ ਅੱਗੇ ਦੱਸਿਆ ਕਿ ਜਦ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ ਚਾਰ ਸੀਸ਼ੀਆਂ ਓਨਰੈਕਸ ਦੀਆਂ ਬਰਾਮਦ ਕੀਤੀਆਂ ਗਈਆਂ। ਉੱਕਤ ਵਿਅਕਤੀ ਦੀ ਪਛਾਣ ਪੰਕਜ ਕੁਮਾਰ ਵਾਸੀ ਰਾਮਪੁਰਾ ਵੱਜੋਂ ਹੋਈ ਹੈ। ਪੁਲਸ ਨੇ ਉੱਕਤ ਕਥਿੱਤ ਦੋਸ਼ੀ ਤੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend