May 26, 2026 4:48 am

ਚਰਚਿੱਤ ਪੰਜਾਬੀ ਗਾਇਕ ਜੋੜੀ ਮਿਸ ਨੀਲਮ-ਦਿਲਰਾਜ

ਸਾਕਾ ਨੰਗਲ
ਸੰਪਰਕ : 9914230416
ਨੰਗਲ ਡੈਮ, ਰੂਪਨਗਰ’

ਖੂਬਸੂਰਤ ਅਵਾਜ ਦੇ ਨਾਲ ਸਰੋਤਿਆਂ ਨੂੰ ਕਿੱਲਣ ਵਾਲੀ ਗਾਇਕ ਜੋੜੀ ਮਿਸ ਨੀਲਮ ਤੇ ਦਿਲਰਾਜ ਇੱਕ ਵਾਰੀ ਫੇਰ ਆਪਣੀ ਪਹਿਲੀ ਧਾਰਮਿਕ ਐਲਬਮ ਦੇ ਨਾਲ ਮਾਰਕੀਟ ਚ ਆ ਗਈ ਹੈ। ਬੇਸ਼ੱਕ ਮਿਸ ਨੀਲਮ ਸਕੂਲ ਵਿੱਚ ਲੈਕਚਰਾਰ ਦੇ ਤੋਰ ਤੇ ਨੋਕਰੀ ਕਰਦੀ ਹੈ ਪਰ ਬਚਪਨ ਤੋ ਗਾਇਕੀ ਦਾ ਸ਼ੌਕ ਰੱਖਣ ਵਾਲੀ ਨੀਲਮ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਕਾਫੀ ਥਾਂ ਬਣਾ ਲਈ ਹੈ। ਮਿਸ ਨੀਲਮ ਦਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਰਦਾਰ ਬਲਵੰਤ ਸਿੰਘ ਦੇ ਘਰ ਹੋਇਆ। ਨੀਲਮ ਨੂੰ ਬਚਪਨ ਤੋ ਹੀ ਗਾਇਕੀ ਦਾ ਸ਼ੋਕ ਸੀ ਜਿਸਨੂੰ ਉਸਨੇ ਬਹੁਤ ਲਗਨ ਤੇ ਮਿਹਨਤ ਨਾਲ ਹਾਸਿਲ ਕੀਤਾ। ਇਸ ਤੋ ਪਹਿਲਾ ਨੀਲਮ ਦੀਆਂ ਮਾਰਕੀਟ ਵਿੱਚ ਕਾਫੀ ਐਲਬਮਾਂ ਆਈਆਂ ਜਿਨ੍ਹਾਂ ਨੂੰ ਪੰਜਾਬੀਆਂ ਦੇ ਨਾਲ ਨਾਲ ਪ੍ਰਦੇਸ਼ਾਂ ਵਿੱਚ ਰਹਿ ਰਹੇ ਲੋਕਾਂ ਨੇ ਵੀ ਬਹੁਤ ਪਸੰਦ ਕੀਤਾ। ਦੂਜੇ ਪਾਸੇ ਜੇਕਰ ਦਿਲਰਾਜ ਦੀ ਗਾਇਕੀ ਵੱਲ ਚਾਨਣਾ ਪਾਇਆ ਜਾਵੇ ਤਾਂ ਦਿਲਰਾਜ ਨੂੰ ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ ਕਿਹਾ ਜਾ ਸਕਦਾ ਹੈ, ਕਿਉਕਿ ਇਸਨੇ ਬਹੁਤ ਹੀ ਥੋੜੇ ਸਮੇ ਵਿੱਚ ਦਰਸ਼ਕਾਂ ਦੇ ਦਿਲਾਂ ਵਿੱਚ ਕਾਫੀ ਥਾਂ  ਬਣਾ ਲਈ ਹੈ। ਦਿਲਰਾਜ ਦਾ ਜਨਮ ਬਲਾਚੋਰ ਵਿਖੇ ਸ਼੍ਰੀ ਹਰਮੇਸ਼ ਰੰਗੀਲਾ ਦੇ ਘਰ ਹੋਇਆ। ਦਿਲਰਾਜ ਨੇ ਆਪਣੀ ਗਾਇਕੀ ਦਾ ਸਫਰ ਆਪਣੇ ਘਰੋ ਹੀ ਸ਼ੁਰੂ ਕੀਤਾ, ਕਿਉਕਿ ਉਸਦੇ ਪਿਤਾ ਜੀ ਵੀ ਗਾਇਕੀ ਦੇ ਖੇਤਰ ਨਾਲ ¦ਮੇ ਸਮੇ ਤੋ ਜੁੜੇ ਹੋਏ ਹਨ। ਬਚਪਨ ਤੋ ਦਮਨ ਬਾਲੀ ਨਾਂ ਦੇ ਨਾਲ ਜਾਣੇ ਜਾਂਦੇ ਇਸ ਨੋਜਵਾਨ ਦਾ ਨਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਤੋ ਬਾਅਦ ਦਿਲਰਾਜ ਵਿੱਚ ਤਬਦੀਲ ਹੋ ਗਿਆ। ਇਹ ਨਾਂ ਉਸਨੂੰ ਉਸਦੇ ਚਾਹੁੰਣ ਵਾਲੇ ਸਰੋਤਿਆਂ ਤੇ ਯਾਰਾਂ-ਦੋਸਤਾਂ ਵਲੋ ਦਿੱਤਾ ਗਿਆ। ਇਸ ਤੋ ਪਹਿਲਾਂ ਵੀ ਇਸ ਗਾਇਕ ਜੋੜੀ ਦੀਆਂ ਮਾਰਕੀਟ ਵਿੱਚ ਐਲਬਮਾਂ ਆ ਚੁੱਕੀਆਂ ਹਨ ਜਿਸਨੂੰ ਸਰੋਤਿਆਂ ਵਲੋ ਭਰਵਾਂ ਹੁੰਗਾਰਾਂ ਮਿਲਿਆ ਸੀ, ਤੇ ਹੁਣ ਇਹ ਗਾਇਕ ਜੋੜੀ ਧਾਰਮਿਕ ਐਲਬਮ ਹੱਥ ਚਿਮਟਾ ਸੁਨਹਿਰੀ ਵਾਲ ਨਾਲ ਮਾਰਕੀਟ ਚ ਆ ਚੁੱਕੀ ਹੈ। ਇਹਨਾਂ ਦੀ ਇਸ ਐਲਬਮ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਵਲੋ ਕੀਤਾ ਗਿਆ ਹੈ ਤੇ ਇਸ ਵਿਚਲੇ ਗੀਤਾਂ ਨੂੰ ਕਰਨ ਬੁੱਟਰ, ਦੀਪ ਅਲਾਚੋਰੀਆ, ਵਿੱਕਰ ਚਾਪੜੇਵਾਲਾ, ਸਵਰਨ ਚੰਦ ਤਾਲਿਬ, ਪਰਸੋਤਮ ਚੰਦ, ਤੇ ਮੋਹਨ ਨੰਗਲਾਂ ਵਲੋ ਰਚਿਆ ਗਿਆ ਹੈ। ਇਸ ਐਲਬਮ ਦਾ ਵਿਡੀਓ ਲਾਡੀ ਗਿੱਲ ਵਲੋ ਡਾੲਰ੍ਰੈਕਟ ਕੀਤਾ ਗਿਆ ਹੈ। ਇਸ ਐਲਬਮ ਨੂੰ ਦਰਸ਼ਕਾਂ ਤੱਕ ਜੈ ਬਾਲਾ ਮਿਊਜ਼ਿਕ ਕੰਪਨੀ ਵਲੋ ਪਹੁੰਚਾਇਆ ਗਿਆ ਹੈ। ਪੰਜਾਬੀ ਗਾਇਕੀ ਦੇ ਦੋਰ ਵੱਲ ਵੱਧਦੀ ਇਸ ਗਾਇਕ ਜੋੜੀ ਨੇ ਆਸ ਕੀਤੀ ਹੈ ਕਿ ਉਹਨਾਂ ਦੀ ਇਸ ਐਲਬਮ ਨੂੰ ਵੀ ਦਰਸ਼ਕਾਂ ਵਲੋ ਪਹਿਲਾ ਵਾਂਗ ਢੇਰ ਸਾਰਾ ਪਿਆਰ ਮਿਲੇਗਾ।

Send this to a friend