June 17, 2026 5:07 pm

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਇਜਲਾਸ ‘ਚ 27 ਮੈਂਬਰੀ ਕਮੇਟੀ ਦੀ ਚੋਣ

ਸਮਰਾਲਾ, 20 ਸਤੰਬਰ (ਕਮਲਜੀਤ)-ਇੱਥੋਂ ਨਜ਼ਦੀਕੀ ਪਿੰਡ ਕਲਾਲਮਾਜਰਾ ਵਿਖੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ 30ਵਾਂ ਇਜਲਾਸ ਹੋਇਆ। ਇਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਕਾਮਰੇਡ ਕਰਨੈਲ ਸਿੰਘ ਕਲਾਲਮਾਜਰਾ ਨੇ ਅਦਾ ਕੀਤੀ ਅਤੇ ਇਜਲਾਸ ਦਾ ਰਸਮੀ ਉਦਘਾਟਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕੀਤਾ। ਇਸ ਮੌਕੇ ਉਨ੍ਹਾਂ ਖੇਤ ਮਜ਼ਦੂਰ ਯੂਨੀਅਨ ਦੇ ਉਦੇਸ਼ ਅਤੇ ਮੰਤਵ ‘ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਨਰੇਗਾ ਕਾਨੂੰਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਵਾਉਣਾ ਅਤੇ ਰੁਜ਼ਗਾਰ ਤੇ ਗੁਜ਼ਾਰੇ ਲਈ ਉਚਿਤ ਉਜ਼ਰਤ ਹਾਸਲ ਕਰਨ ਸਮੇਤ ਪ੍ਰਦੇਸ਼ ਤੇ ਸੂਬੇ ਵਿਚ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਹੱਕਾਂ ਲਈ ਕੀਤੇ ਘੋਲਾਂ ਤੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਰਬਸੰਮਤੀ ਨਾਲ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ ਕਾ. ਭਜਨ ਸਿੰਘ ਸਮਰਾਲਾ ਨੂੰ ਪ੍ਰਧਾਨ ਤੇ ਬਲਬੀਰ ਸਿੰਘ ਸੁਹਾਵੀ ਨੂੰ ਜ਼ਿਲ੍ਹਾ ਜਰਨਲ ਸਕੱਤਰ ਚੁਣ ਲਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ 27 ਮੈਂਬਰੀ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਮੀਤ ਪ੍ਰਧਾਨ ਭਜਨ ਸਿੰਘ ਦਾਖਾ, ਹਾਕਮ ਸਿੰਘ ਡੱਲਾ, ਕੇਵਲ ਸਿੰਘ ਮੁੱਲਾਪੁਰ, ਜੁਆਇੰਟ ਸਕੱਤਰ ਪਾਲ ਸਿੰਘ ਪੰਮੀ, ਕੈਸ਼ੀਅਰ ਰਣਜੀਤ ਸਿੰਘ ਸਪਰਾ ਲੁਧਿਆਣਾ, ਹਰਪਾਲ ਸਿੰਘ ਰਾਏਕੋਟ, ਭਗਵੰਤ ਸਿੰਘ ਇਕੋਲਾਹਾ, ਬੱਗਾ ਸਿੰਘ, ਲਖਵੀਰ ਸਿੰਘ, ਜਸਵਿੰਦਰ ਸਿੰਘ, ਦਰਬਾਰਾ ਸਿੰਘ, ਨਛੱਤਰ ਸਿੰਘ, ਰਾਜਿੰਦਰ ਸਿੰਘ ਇਕੋਲਾਹਾ, ਹਰਬੰਸ ਸਿੰਘ ਮੋਹਨਪੁਰ, ਮੋਹਨ ਲਾਲ ਇਕੋਲਾਹਾ, ਦਰਬਾਰਾ ਸਿੰਘ ਬੌਂਦਲੀ, ਮਨਜੀਤ ਸਿੰਘ ਨੀਲੋਂ, ਕਰਨੈਲ ਸਿੰਘ ਕਲਾਲਮਾਜਰਾ, ਮੋਹਨ ਸਿੰਘ ਮੁੱਲਾਪੁਰ, ਨਿਰਮਲ ਸਿੰਘ ਧਾਲੀਵਾਲ, ਸੰਜੇ ਗੁਪਤਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਇਸ ਮੌਕੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਸਮਰਾਲਾ ਤੇ ਜਰਨਲ ਸਕੱਤਰ ਬਲਬੀਰ ਸਿੰਘ ਸੁਹਾਵੀ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਉਂਦੇ ਹੋਏ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਸਾਥੀ ਸੁਖਵਿੰਦਰ ਸਿੰਘ ਲੋਟੇ, ਰਜਿੰਦਰ ਸਿੰਘ ਚੀਮਾ, ਰਣਜੀਤ ਸਿੰਘ ਸਪਰਾ, ਕਾ. ਭਗਵੰਤ ਸਿੰਘ ਇਕੋਲਾਹਾ, ਗੁਰਦੀਪ ਸਿੰਘ ਹੌਲ, ਰਾਜਿੰਦਰ ਸਿੰਘ ਚੀਮਾ, ਹਰਬੰਸ ਸਿੰਘ ਮੋਹਨਪੁਰ, ਅਵਤਾਰ ਸਿੰਘ ਮੰਨਾ, ਚਰਨਜੀਤ ਸਿੰਘ ਘੁੰਗਰਾਲੀ, ਇਕਬਾਲ ਸਿੰਘ ਇਕੋਲਾਹਾ, ਰਾਮ ਆਸਰਾ, ਰਹਿਮਦੀਨ, ਜਸਵੀਰ ਸਿੰਘ ਪੂਰਬਾ, ਬਲਰਾਜ ਪੂਰਬਾ, ਮਨਜੀਤ ਘੁੰਗਰਾਲੀ, ਭਜਨ ਸਿੰਘ ਘੁੰਗਰਾਲੀ, ਅਮਰ ਚੰਦ ਮਾਛੀਵਾੜਾ, ਫੂਲਕੀ ਮੁਗਲੇਵਾਲ ਅਤੇ ਪਰਮਜੀਤ ਕੌਰ ਕਲਾਲਮਾਜਰਾ ਆਦਿ ਹਾਜ਼ਰ ਸਨ।

Send this to a friend