ਖਨੌਰੀ, 19 ਸਤੰਬਰ (ਸਤਨਾਮ ਸਿੰਘ ਕੰਬੋਜ)- ਖਨੌਰੀ ਮੁੱਖ ਮਾਰਗ ਦਿੱਲੀ ਹਾਈਵੇ ਨੇੜੇ ਢਾਬੀ ਗੁੱਜਰਾਂ ਕੋਲ ਇੱਕ ਮੋਟਰਸਾਈਕਲ ਸਵਾਰ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਣ ਤੇ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ।ਮੋਟਰਸਾਈਕਲ ਸਵਾਰ ਵਿਅਕਤੀ ਜੈ ਸਿਵ ਬੋਲੇ ਰਾਈਸ ਮਿੱਲ ਢਾਬੀ ਗੁੱਜਰਾਂ ਕੋਲ ਸਾਈਡ ਤੇ ਖੜ੍ਹਾ ਸੀ ਟਰੈਕਟਰ ਟਰਾਲੀ ਚਾਰੇ ਦੀ ਭਰੀ ਨਾਲ ਐਕਸੀਡੈਂਟ ਹੋਣ ਤੇ ਜਗਜੀਵਨ ਕੁਮਾਰ 42 ਸਾਲਾ ਪੁੱਤਰ ਰਾਮ ਲਾਲ ਵਾਸੀ ਵਾਰਡ ਨੰਬਰ 5 ਦੀ ਮੌਕੇ ਤੇ ਹੀ ਮੌਤ ਹੋ ਗਈ ।ਮ੍ਰਿਤਕ ਦੇ ਭਰਾ ਲਾਡੀ ਕੁਮਾਰ ਪੁੱਤਰ ਰਾਮ ਕੁਮਾਰ ਨੇ ਪੁਲਸ ਚੌਂਕੀ ਠਰੁਆ ਨੂੰ ਲਿਖਾਏ ਬਿਆਨਾਂ ਤੇ ਦੱਸਿਆ ਕਿ ਉਸ ਦਾ ਭਰਾ ਜਗਜੀਵਨ ਕੁਮਾਰ ਪਿੰਡਾਂ ਚ ਕਰਿਆਨੇ ਦਾ ਸਾਮਾਨ ਬਾਈਕ ਤੇ ਸਪਲਾਈ ਕਰਨ ਦਾ ਕੰਮ ਕਰਦਾ ਸੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਜਗਜੀਵਨ ਕੁਮਾਰ ਦੀ ਪਤਨੀ ਡੀਏਵੀ ਸਕੂਲ
ਵਿੱਚ ਟੀਚਰ ਹੈ ਅਤੇ ਇੱਕ ਜਵਾਕ ਹੈ ਘਟਨਾ ਦਾ ਪਤਾ ਚੱਲਦਿਆਂ ਹੀ ਚੌਕੀ ਇੰਚਾਰਜ ਦਰਬਾਰਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਪਰ ਪਹੁੰਚ ਗਏ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਦਰਬਾਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਲਾਡੀ ਕੁਮਾਰ ਦੇ ਬਿਆਨ ਦੇ ਆਧਾਰ ਤੇ ਟਰੈਕਟਰ ਟਰਾਲੀ ਜ਼ਬਤ ਕਰਕੇ ਮਾਲਕ ਖਿਲਾਫ਼ 304/1,279 ਆਈਪੀਸੀ ਦੀ ਧਾਰਾ ਤਹਿਤ ਪਰਚਾ ਦਰਜ ਕਰ ਦਿੱਤਾ ਹੈ ਅਤੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।