ਪੱਖੋਕਲਾਂ, 19 ਸਤੰਬਰ (ਰਾਹੁਲ ਗੋਇਲ)- ਪਿੰਡ ਪੱਖੋ ਕਲਾਂ ਦੇ ਡੇਰਾ ਬਾਬਾ ਲੌਂਗਪੁਰੀ ਜੀ ਦੀ ਸਮਾਧ ਤੇ ਬਾਬਾ ਚਰਨਪੁਰੀ ਜੀ ਨੇ ਆਪਣੇ ਸ਼ੁੱਭ ਹੱਥਾਂ ਨਾਲ ਪੰਜਾਬ ਟਾਈਮਜ਼ ਲਈ ਇਸ਼ਤਿਹਾਰ ਤਿਆਰ ਕਰਵਾਇਆ ਅਤੇ ਅਖ਼ਬਾਰ ‘ਚ ਛਪੜ ਲਈ ਭੇਜਿਆ। ਇਸ ਮੌਕੇ ‘ਤੇ ਬਾਬਾ ਜੀ ਵਲੋਂ ਅਖ਼ਬਾਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਪਲੀਮੈਂਟ ਕੱਢਣ ਦੀਆਂ ਗੋਇਲ ਸਾਹਿਬ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਅਸੀਂ ਹਰ ਸਮੇਂ ਪੰਜਾਬ ਟਾਈਮਜ਼ ਨਾਲ ਜੁੜੇ ਰਹਾਂਗੇ। ਵੱਧ ਤੋਂ ਵੱਧ ਅਦਾਰੇ ਦੀ ਸੇਵਾ ਕਰਾਂਗੇ। ਇਸ ਮੌਕੇ ‘ਤੇ ਸਾਬਕਾ ਸਰਪੰਚ ਮਹਿੰਦਰਪਾਲ, ਬਲਦੇਵ ਸਿੰਘ, ਭਰਤ ਭੂਸ਼ਨ ਭਾਰਤੀ ਹਾਜ਼ਰ ਸਨ।