ਰਾਜਪੁਰਾ, 16 ਸਤੰਬਰ (ਦਇਆ ਸਿੰਘ)- ਸਥਾਨਕ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਵਿਖੇ ਇੰਪਰੂਵਮੈਂਟ ਦਫ਼ਤਰ ਦੇ ਨਵ-ਨਿਯੁਕਤ ਚੇਅਰਮੈਨ ਭੂਪਿੰਦਰ ਸੈਣੀ ਦੀ ਤਾਜਪੋਸ਼ੀ ਸਬੰਧੀ ਸਮਾਰੋਹ ਟਰੱਸਟ ਦੇ ਕਾਰਜਸਾਧਕ ਅਫ਼ਸਰ ਰਾਜ ਕਪੂਰ ਦੀ ਅਗਵਾਈ ਵਿਚ ਹੋਇਆ।ਜਿਸ ਵਿਚ ਹਲਕਾ ਰਾਜਪੁਰਾ ਦੇ ਵਿਧਾਇਕ ਅਤੇ ਕਾਂਗਰਸ ਦੇ ਚੀਫ ਵਿੱਪ ਹਰਦਿਆਲ ਸਿੰਘ ਕੰਬੋਜ, ਪੀ.ਪੀ.ਸੀ.ਸੀ. ਮੈਂਬਰ ਬੀਬੀ ਗੁਰਮੀਤ ਕੌਰ ਕੰਬੋਜ, ਉਮਾ ਸੈਣੀ, ਸੰਦੀਪ ਕੌਰ ਕੰਬੋਜ, ਜਤਿੰਦਰ ਕੌਰ ਵੜੈਚ, ਪੀ.ਅਰ.ਟੀ.ਸੀ. ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ, ਪੈਪਸੂ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਸਾਗਰ ਵਿਨੈ ਨਿਰੰਕਾਰੀ, ਪੰਜਾਬ ਪੀਡਾ ਦੇ ਚੇਅਰਮੈਨ ਫਕੀਰ ਚੰਦ ਬਾਂਸਲ, ਕਾਂਗਰਸ ਆਗੂ ਨਿਰਭੈ ਸਿੰਘ ਮਿਲਟੀ, ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਬਲਾਕ ਸਮੰਤੀ ਦੇ ਚੇਅਰਮੇਨ ਸਰਬਜੀਤ ਸਿੰਘ ਮਾਣਕਪੁਰ ਦੀ ਹਾਜਰੀ ਵਿਚ ਭੂਪਿੰਦਰ ਸੈਣੀ ਨੇ ਅਹੁਦਾ ਸੰਭਾਲਿਆ ਅਤੇ ਉਸਦੀ ਤਾਜਪੋਸ਼ੀ ਕੀਤੀ ਗਈ।ਜਿਸ ਉਪਰੰਤ ਚੇਅਰਮੈਨ ਭੂਪਿੰਦਰ ਸੈਣੀ ਅਤੇ ਵਿਧਾਇਕ ਕੰਬੋਜ ਨੂੰ ਵੱਡੀ ਗਿਣਤੀ ਵਿਚ ਪਹੁੰਚੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਇਸ ਮੋਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਵਰਕਰਾਂ ਦੀ ਕਦਰ ਕੀਤੀ ਜਾਂਦੀ ਹੈ ਤੇ ਪੁਰਾਣੇ ਰਾਜਪੁਰਾ ਦੇ ਇਮਾਨਦਾਰ, ਪਾਰਟੀ ਦੇ ਹਮੇਸ਼ਾਂ ਵਫਾਦਾਰ ਰਹੇ ਵਰਕਰ ਭੂਪਿੰਦਰ ਸੈਣੀ ਨੂੰ ਪਾਰਟੀ ਹਾਈਕਮਾਂਡ ਨੇ ਚੇਅਰਮੈਨ ਦਾ ਅਹੁਦਾ ਦੇ ਕੇ ਨਵਾਜਿਆ ਹੈ।ਉਹਨਾਂ ਕਿਹਾ ਕਿ ਇਸ ਨਾਲ ਹਲਕੇ ਵਿਚ ਨਿਰਵਿਘਨ ਵਿਕਾਸ ਕਾਰਜ ਚਲ ਰਹੇ ਹਨ ਤੇ ਹੋਰ ਵੀ ਚਲਦੇ ਰਹਿਣਗੇ।ਬਰਸਾਤਾਂ ਤੋ ਬਾਅਦ ਸ਼ਹਿਰ ਦੀਆਂ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੋਕੇ ਚੇਅਰਮੈਨ ਭੂਪਿੰਦਰ ਸੈਦੀ ਨੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਸਮੇਤ ਕਾਂਗਰਸ ਦੀ ਪੂਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਅਮਨਦੀਪ ਸਿੰਘ ਨਾਗੀ, ਤਰਸੇਮ ਜੋਸ਼ੀ, ਸਰਿੰਦਰ ਮੁਖੀ, ਨਰਿੰਦਰ ਸੋਨੀ, ਰਾਜੇਸ਼ ਬਾਵਾ, ਰਾਜਕੁਮਾਰ ਕੁਮਾਰ ਸ਼ੰਭੂ, ਪੁਸ਼ਪਿੰਦਰ ਸਿੰਗਲਾ, ਪਵਨ ਸ਼ਰਮਾ, ਹਰੀਸ਼ ਵਾਲੀਆ, ਨਰਿੰਦਰ ਜਰਗਰ, ਸੁਖਦੇਵ ਸੈਣੀ, ਸਤਿੰਦਰ ਸੈਣੀ, ਅਭਿਸ਼ੇਕ ਸੈਣੀ, ਮਲਕੀਤ ਸਿੰਘ ਉਪੱਲਹੇੜੀ, ਬਲਦੀਪ ਸਿੰਘ ਬੱਲੂ ਸਮੇਤ ਸੈਕੜੇ ਦੀ ਗਿਣਤੀ ਵਿਚ ਕਾਗਰਸੀ ਵਰਕਰ ਮੌਜੂਦ ਸਨ।