ਪਾਰਟੀ ਦਾ ਵਫ਼ਾਦਾਰ ਸਿਪਾਹੀ ਬਣ ਕੇ ਕਰਾਂਗਾ ਲੋਕ ਸੇਵਾ : ਸੀਰਾ ਬਨਭੌਰਾ
ਅਮਰਗੜ੍ਹ, 13 ਸਤੰਬਰ (ਸੁਖਵਿੰਦਰ ਸਿੰਘ ਅਟਵਾਲ) ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਲੰਬੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੇ ਦੁੱਖਾਂ ‘ਚ ਸੀਰੀ ਹੋਣ ਵਾਲਾ ਅਤੇ ਨੌਜਵਾਨਾਂ ਵਿੱਚ ‘ਸੀਰਾ ਬਾਈ’ ਦੇ ਨਾਮ ਨਾਲ ਮਕਬੂਲ ਹੋਏ ਨੌਜਵਾਨ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਨੇਂ ਪੰਜਾਬ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਛਪਾਰ ਦੇ ਮੇਲੇ ਉੱਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿੱਚ ‘ਆਪ’ ਦਾ ਝਾੜੂ ਫੜ੍ਹ ਲਿਆ ਹੈ। ਪਿੰਡ ਮਾਹੋਰਾਣਾ ਤੋਂ ਛਪਾਰ ਦੇ ਮੇਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਰਾ ਬਨਭੌਰਾ ਨੇ ਜਿੱਥੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਪ ਮੁਹਾਰੇ ਵਹੀਰਾਂ ਘੱਤ ਕੇ ਆਏ ਸੈੰਕੜੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਡਾ ਦੇਣ ਤਾਂ ਆਪਣੀ ਸਾਰੀ ਉਮਰ ਨਹੀਂ ਦੇ ਸਕਦਾ ਪਰ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਹਾਡੇ ਹੱਕਾਂ ਲਈ ਲੜ੍ਹਾਈ ਲੜਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗਾ।ਬਾਅਦ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਨਭੌਰਾ ਨੇ ਕਿਹਾ ਕਿ ਉਨ੍ਹਾਂ ਗੰਦਲ ਚੁੱਕੀ ਰਾਜਨੀਤੀ ਅਤੇ ਸਮਾਜ ‘ਚ ਸਮਾਜਿਕ ਬੁਰਾਈਆਂ ਅਤੇ ਨਸਆਿਂ ਵਰਗੇ ਪਏ ਗੰਦ ਨੂੰ ਸਾਫ ਕਰਨ ਲਈ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਦਾ ਝਾੜੂ ਫੜਿਆ ਹੈ। ਇਸ ਮੌਕੇ ਆਪ ਆਗੂ ਰਘਵੀਰ ਸਿੰਘ ਲਾਡੀ, ਗੁਰਦੀਪ ਸਿੰਘ ਨਿਆਮਤਪੁਰ, ਰਣਧੀਰ ਸਿੰਘ ਮੁਹਾਲਾ ਅਤੇ ਦਰਸਨ ਸਿੰਘ ਅਮਰਗੜ੍ਹ ਨੇਂ ਸੀਰਾ ਬਨਭੌਰਾ ਦੇ ਪਾਰਟੀ ‘ਚ ਸ਼ਾਮਲ ਹੋਣ ਤੇ ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਸੀਰਾ ਲੋਕਾਂ ਨਾਲ ਖੜ੍ਹਨ ਵਾਲਾ ਆਗੂ ਹੈ ਇਸ ਨਾਲ ਹਲਕਾ ਅਮਰਗੜ੍ਹ ਵਿੱਚ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।ਇਸ ਮੌਕੇ ਪ੍ਰਦੀਪ ਸਿੰਘ ਸਲਾਰੀਆ ਅਵਤਾਰ ਸਿੰਘ ਬੈਨੀਪਾਲ ਪਰਸਨਲ ਸੈਕਟਰੀ ਤੋਂ ਇਲਾਵਾ ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ, ਡਾ.ਦਰਸ਼ਨ ਸਿੰਘ ਮਾਹੋਰਾਣਾ ਅਤੇ ਸੈਂਕੜੇ ਗੱਡੀਆਂ ਦੇ ਵੱਡੇ ਕਾਫਲੇ ਨਾਲ ਅਨੇਕਾਂ ਵਲੰਟੀਅਰ ਅਤੇ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ।