May 2, 2026 3:38 am

ਸਿਹਤ ਵਿਭਾਗ ਬਠਿੰਡਾ ਵੱਲੋਂ ਮਾਈਗਰੇਟਰੀ ਪਲਸ ਪੋਲੀਓ ਰਾਊਂਡ 15 ਤੋਂ

ਬਠਿੰਡਾ, 10 ਸਤੰਬਰ (ਸੁਖਵਿੰਦਰ ਸਰਾਂ)- ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ: ਅਮਰੀਕ ਸਿੰਘ ਸੰਧੂ ਸਿੰਘ ਦੀ ਅਗਵਾਈ ਹੇਠ ਮਾਈਗਰੇਟਰੀ ਪਲਸ ਪੋਲਿਓ ਰਾਊਂਡ ਸਬੰਧੀ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਬਠਿੰਡਾ ਬੀ-ਸ੍ਰੀਨਿਵਾਸਨ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਸੀਨੀਅਰ ਮੈਡੀਕਲ ਅਫਸਰ, ਸਿਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪੁਲਿਸ ਵਿਭਾਗ, ਬਿਜਲੀ ਬੋਰਡ ਬਠਿੰਡਾ, ਫੂਡ ਸਪਲਾਈ ਵਿਭਾਗ, ਜੀ.ਐਨ.ਐਮ. ਟ੍ਰੇਨਿਗ ਸਕੂਲ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੀਆਂ ਅਤੇ ਹੋਰ ਵਿਭਾਗਾਂ ਦੇ ਮੁੱਖੀਆਂ ਵੱਲੋਂ ਸਿਰਕਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਕੁੰਦਨ ਕੁਮਾਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਈਗਰੇਟਰੀ ਪਲਸ ਪੋਲਿਓ ਰਾਊਂਡ 15-16 ਅਤੇ 17 ਸਤੰਬਰ 2019 ਨੂੰ ਚਲਾਇਆ ਜਾ ਰਿਹਾ ਹੈ। ਇਸ ਮਾਈਗਰੇਟਰੀ ਪਲੱਸ ਪੋਲਿਓ ਰਾਊਂਡ ਵਿੱਚ ਭੱਠੇ, ਉਸਾਰੀ ਅਧੀਨ ਇਮਾਰਤਾਂ, ਸਲੱਮ ਏਰੀਆ ਅਤੇ ਟੱਪਰੀਵਾਸ ਪ੍ਰਵਾਰਾਂ ਦੇ 0 ਤੋਂ 5 ਸਾਲ ਦੇ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਲਾਇਆਂ ਜਾਣਗੀਆਂ। ਜ਼ਿਲ੍ਹੇ ਵਿੱਚ ਕੁੱਲ ਪ੍ਰਵਾਸੀ ਅਬਾਦੀ 1,28,744 ਹੈ ਜਿਸ ਵਿੱਚ 0 ਤੋਂ 5 ਸਾਲ ਦੇ ਤੱਕ ਦੀ ਉਮਰ ਦੇ 18687 ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਰਾਊਂਡ ਦੌਰਾਨ ਬੱਚਿਆਂ ਨੂੰ ਕਵਰ ਕਰਨ ਲਈ, 2 ਟਰਾਂਜਿਟ ਟੀਮਾਂ, 53 ਮੁਬਾਇਲ ਟੀਮਾਂ, 87 ਘਰ ਤੋਂ ਘਰ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਿਵਲ ਸਰਜਨ ਬਠਿੰਡਾ ਨੇ ਅਪੀਲ ਕੀਤੀ ਕਿ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਜਰੂਰ ਪਿਲਾਓ। ਭਾਵੇਂ ਬੱਚਾ ਬਿਮਾਰ ਹੋਵੇ, ਭਾਵੇ ਦਸਤ ਲੱਗੇ ਹੋਣ ਭਾਵੇ ਰੁਟੀਨ ਦੀਆਂ ਖੁਰਾਕਾਂ ਲਈਆਂ ਹੋਣ ਤਾਂ ਵੀ ਇਸ ਮੁਹਿੰਮ ਦੋਰਾਨ ਬੱਚੇ ਨੂੰ ਇਹ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਈਆਂ ਜਾਣ। ਡਿਪਟੀ ਕਮਿਸ਼ਨਰ ਬਠਿੰਡਾ ਬੀ-ਸ੍ਰੀਨਿਵਾਸਨ ਨੇ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਕਿ ਇਸ ਰਾਊਂਡ ਦੌਰਾਨ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਪ੍ਰਵਾਸੀ ਲੇਬਰ ਦੇ ਬੱਚਿਆਂ ਨੂੰ ਇਹ ਪੋਲਿਓ ਬੂੰਦਾਂ ਪਿਲਾਈਆਂ ਜਾ ਸਕਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਐਸ.ਐਸ. ਰੋਮਾਣਾ, ਜ਼ਿਲ੍ਹਾ ਟੀ.ਬੀ.ਅਫਸਰ ਡਾ: ਰੋਜ਼ੀ ਅਗਰਵਾਲ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਅਤੇ ਜਗਦੀਸ਼ ਰਾਮ ਹਾਜਰ ਸਨ।

Send this to a friend