May 1, 2026 9:35 pm

ਚਿੱਬੜ

ਚਿੱਬੜ ਦਾ ਨਾਮ ਸੁਨਦੇ ਹੀ ਮੂੰਹ ਵਿੱਚੋਂ ਪਾਣੀ ਆਉਣਾ ਕੋਈ ਗਲਤ ਗੱਲ ਨਹੀਂ। ਚਿੱਬੜ ਨੂੰ ਕਈ ਜਗਹ ’ਤੇ ਕਚਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਪਾਨ, ਭਾਰਤ, ਪਾਕਿਸਤਾਨ, ਇਜ਼ਰਾਇਲ, ਮਾਲਦੀਵ, ਕੋਰੀਆ, ਸਪੇਨ, ਇਰਾਕ ਅਤੇ ਕਈ ਹੋਰ ਦੇਸ਼ਾਂ ਵਿੱਚ ਭਾਰੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਚਿੱਬੜ ਦਾ ਨਾਂਅ ਇੰਨਾਂ ਸੋਹਣਾ ਨਹੀਂ, ਲੇਕਿਨ ਬਹੁਤ ਮਾਡਰਨ ਨਾਮ ਵਾਲੇ ਮਹਿੰਗੇ ਫਲਾਂ, ਸਲਾਦਾਂ ਅਤੇ ਮਹਿੰਗੇ ਡਰਾਈ ਫਰੂਟਸ ਤੋਂ ਕਿਤੇ ਜ਼ਿਆਦਾ ਸਿਹਤਵਰਧਕ ਹੈ।
ਚਿੱਬੜ ਇੱਕ ਬਹੁਤ ਹੀ ਗੁਣਕਾਰੀ ਫਲੇਸਬਜੀ ਹੈ ਜਿਹੜਾ ਕਿ ਲੋਕਾਂ ਤੋਂ ਪਰੇ ਹੋ ਗਿਆ ਹੈ। ਪਿੰਡਾਂ ਵਿੱਚ ਅੱਜ ਵੀ ਲਾਲ ਮਿਰਚ ਅਤੇ ਚਿੱਬੜ ਦੀ ਚਟਨੀ ਲੋਕ ਸਵਾਦ ਅਤੇ ਸ਼ੋਕ ਨਾਲ ਖਾਂਦੇ ਹਨ। ਬੱਸ ਇੱਕ ਸ਼ਹਿਰਾਂ ਵਿੱਚ ਹੀ ਲੋਕਾਂ ਨੂੰ ਇਸ ਦੀਆਂ ਸ਼ਿਫਤਾਂ ਬਾਰੇ ਜਾਣਕਾਰੀ ਨਹੀਂ। ਇਸ ਕਰਕੇ ਲੋਕ ਇਸ ਸਵਾਦ ਅਤੇ ਫਾਇਦੇ ਵਾਲੀ ਸਸਤੀ ਫਲੇਸਬਜੀ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਰਚਨਾ ਅਸੀਂ ਸਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਹੀ ਬਣਾਈ ਹੈ।
ਮੈਂਨੂੰ ਯਾਦ ਹੈ ਮੇਰੇ ਬਚਪਨ ਦੀ ਜਦੋਂ ਅਸੀਂ ਪਿੰਡ ਵਿੱਚ ਰਹਿੰਦੇ ਸੀ ਮੇਰੇ ਮਾਤਾ ਜੀ ਚਿੱਬੜ ਛਿੱਲ ਕੇ ਧਾਗੇ ਦੇ ਵਿੱਚ ਪਿਰੋ ਦਿੰਦੇ ਸਨ। ਇਸ ਤਰਾਂ ਦੀਆਂ ਬਹੁਤ ਸਾਰੀਆਂ ਮਾਲਾ ਕਿੱਲੇ ’ਤੇ ਲਟਕਦੀਆਂ ਸੁੱਕ ਜਾਂਦੀਆਂ ਸਨ। ਅੱਜ ਸਾਨੂੰ ਇਹ ਮਹਿਸੂਸ ਹੋਈਆ ਕਿ ਸਾਡੇ ਬਜੁਰਗ ਕਿੰਨੇ ਸੂਝਵਾਨ ਸਨ, ਸਵਾਦ ਦੇ ਨਾਲਨਾਲ ਸਿਹਤ ਦਾ ਵੀ ਧਿਆਨ ਰੱਖਦੇ ਸਨ। ਜਦੋਂ ਚਿੱਬੜ ਦੀ ਰੁੱਤ ਚਲੀ ਜਾਂਦੀ ਸੀ ਤਾਂ ਮਾਲਾ ਵਿੱਚੋਂ ਕੱਢ ਕੇ ਇੱਕ ਇੱਕ ਚਿੱਬੜ ਸਬਜ਼ੀ ਦੇ ਜ਼ਾਇਕੇ ਨੂੰ ਵਧਾਉਂਦਾ ਸੀ।
ਚਿੱਬੜ ਵਿੱਚ ਬਹੁਤ ਸਾਰੇ ਜਰੂਰੀ ਤੱਤ ਜਿਵੇਂ ਕਿ ਪ੍ਰੋਟੀਨ, ਕਾਰਬੋਹਾਇਡਰੇਟ, ਅਮਾਇਨੋ ਐਸਿਡ, ਵਿਟਾਮਿਨਬੀ, ਵਿਟਾਮਿਨਸੀ, ਵਿਟਾਮਿਨ ਕੇ, ਸੋਡੀਅਮ, ਪੋਟਾਸ਼ੀਅਮ, ਕੋਬਾਲਟ ਆਦਿ ਤੱਤ ਪਾਏ ਜਾਂਦੇ ਹਨ। ਅਸਲ ਵਿੱਚ ਚਿੱਬੜ ਵਿੱਚ ਅਨੇਕਾਂ ਫਾਇਟੋਨਿਉਟਰੀਐਂਟਸ ਹੁੰਦੇੇ ਹਨ ਜ਼ੋ ਸ਼ਰੀਰ ਨੂੰ ਬਹੁਤ ਰੋਗਾਂ ਤੋਂ ਬਚਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਅਫਰੀਕਾ, ਭਾਰਤ, ਆਸਟ੍ਰੇਲੀਆ, ਇਰਾਨ ਆਦਿ ਦੇਸ਼ਾਂ ਵਿੱਚ ਸਾਲ ਭਰ ਹੀ ਚਿੱਬੜ ਖਾਂਦੇ ਰਹਿੰਦੇ ਸਨ। ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ’ਤੇ ਹੋਈ ਵਿਗਿਆਨਿਕ ਪੜਤਾਲ ਤੋਂ ਬਾਅਦ ਪਤਾ ਲੱਗਾ ਹੈ ਕਿ ਚਿੱਬੜ ਹਾਜ਼ਮੇਂ, ਖੂਨ ਵਿੱਚ ਵੱਧੇ ਹੋਏ ਗੁਲੂਕੋਜ਼ ਦੇ ਹਾਜ਼ਮੇਂ, ਇਨਸੁਲਿਨ ਬਣਨ, ਰੈਟਿਨੋਪੈਥੀ, ਨੈਫਰੋਪੈਥੀ ਅਤੇ ਸ਼ੂਗਰ ਰੋਗ ਦੌਰਾਨ ਬਣਨ ਵਾਲੇ ਵੈਸਕੁਲਰ ਡਿਸਫੰਕਸ਼ਨ ਆਦਿ ਤੋਂ ਬਚਾਉਣ ਵਿੱਚ ਵੀ ਮੱਦਦ ਕਰਦੇ ਹਨ। ਅਸਲ ਵਿੱਚ ਗੁਲੂਕੋਜ਼ ਨੂੰ ਹਜ਼ਮ ਕਰਨ ਲਈ ਅਨੇਕਾਂ ਕਿਰਿਆਵਾਂ ਨੂੰ ਚਲਾਉਣ ਵਿੱਚ ਚਿੱਬੜ ਵਿੱਚਲੇ ਉਲੀਅੋਨਿਕ ਐਸਿਡ, ਗਲਾਈਸੀਰਹਾਟਿਨਿਕ ਐਸਿਡ, ਅਰਸੋਲਿਕ ਐਸਿਡ, ਬੇਟੂਲਿਨਿਕ ਐਸਿਡ ਅਤੇ ਲਿਊਪਿਓਲ ਨਾਂ ਦੇ ਤੱਤ ਖੂਬ ਮੱਦਦ ਕਰਦੇ ਹਨ। ਇਹ ਤੱਤ ਹਾਰਮੋਨਜ਼ ਬਣਾਉਣ ਅਤੇ ਹਾਰਮੋਨਜ਼ ਦਾ ਸੰਤੁਲਿਨ ਸਹੀ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਅਰਸੋਲਿਕ ਐਸਿਡ ਕੈਂਸਰ ਤੋ ਬਚਾਅ ਕਰਦਾ ਹੈ, ਮਾਸ਼ਪੇਸ਼ੀਆਂ ਦਾ ਵਿਕਾਸ ਕਰਦਾ ਹੈ ਪਰ ਫਾਲਤੂ ਦੀ ਚਰਬੀ ਘਟਾਉਂਦਾ ਹੈ। ਸੇਬ ਦੇ ਛਿੱਲਕੇ ਵਿੱਚ ਥੋੜ੍ਹੀ ਮਾਤਰਾ ਵਿੱਚ ਹੀ ਅਰਸੋਲਿਕ ਐਸਿਡ ਹੁੰਦਾ ਹੈ ਲੇਕਿਨ ਇੱਕ ਛੋਟੇ ਚਿੱਬੜ ਵਿੱਚ ਵੀ ਇਹ ਕਮਾਲ ਦਾ ਤੱਤ ਐਨਾ ਜਿਆਦਾ ਹੁੰਦਾ ਹੈ ਜਿੰਨਾਂ ਕਿ ਦੋ ਕਿੱਲੋ ਸੇਬ ਵਿੱਚੋਂ ਹੀ ਮਿਲੇਗਾ। ਵਿਗਿਆਨਿਕ ਪੜਤਾਲ ਤੋਂ ਬਾਅਦ ਇਹ ਵੀ ਪਤਾ ਲੱਗਾ ਹੈ ਕਿ ਇਹ ਤੱਤ ਰੋਜ਼ਾਨਾ ਖਾਣੇ ਵਿੱਚ 150 ਮਿਲੀਗਰਾਮ ਹੋਣਾ ਚਾਹੀਦਾ ਹੈ, ਪਰੰਤੂ ਇੱਕ ਛੋਟੇ ਜਿਹੇ ਚਿੱਬੜ ਵਿੱਚ ਵੀ ਇਹ ਤੱਤ 225 ਮਿਲੀਗਰਾਮ ਹੁੰਦਾ ਹੈ ਅਤੇ ਸ਼ਰੀਰ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ। ਚਿੱਬੜ ਵਿੱਚ ਗਲਾਈਸੀਰਹਾਟਿਨਿਕ ਐਸਿਡ ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ ਜਿਸ ਕਾਰਨ ਚਿੱਬੜ ਹੋਰ ਵੀ ਅਨਮੋਲ ਬਣ ਜਾਂਦਾ ਹੈ। ਇਹ ਛੋਟੀ ਆਂਤੜੀ ਦੇ ਰੋਗ ਅਤੇ ਰਿਫਲਕਸ ਰੋਗ ਆਦਿ ਬਿਮਾਰੀਆ ਨੂੰ ਬਣਨ ਹੀ ਨਹੀਂ ਦਿੰਦਾ ਅਤੇ ਹਰ ਤਰ੍ਹਾਂ ਦੀ ਸੋਜ਼ ’ਤੇ ਆਕਸੀਜ਼ਨ ਫਰੀ ਰੈਡੀਕਲ ਦੇ ਬੇਲੋੜੀ ਦੇੇ ਦਬਾਅ ਤੋਂ ਬਚਾਉਂਦਾ ਹੈ। ਲਿਊਪਿਓਲ ਨਾਂ ਦਾ ਤੱਤ ਔਰਤਾਂ ਅਤੇ ਮਰਦਾਂ ਦੇ ਹਾਰਮੋਨਜ਼ ਨੂੰ ਸਹੀ ਮਾਤਰਾ ਵਿੱਚ ਰਿਸਣ ਲਾਉਂਦਾ ਹੈ ਜਿਸ ਕਾਰਨ ਅਕਸਰ ਚਿੱਬੜ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਅਤੇ ਮਰਦਾਂ ਨੂੰ ਗੁਪਤ ਰੋਗ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਦੇ ਲਿੳਕੋਰੀਆ, ਬੱਚੇਦਾਨੀ ਦਾ ਕੈਂਸਰ, ਅਵਿਕਸਿਤ ਛਾਤੀਆਂ, ਅੰਡਾ ਨਾ ਬਣਨਾ, ਮਾਹਵਾਰੀ ਵੱਧ ਘੱਟ, ਗਰਭ ਨਾ ਠਹਿਰਣਾ, ਅਣਚਾਹੇ ਵਾਲ, ਵਾਲਾਂ ਦਾ ਝੜਨਾ, ਚਿਹਰੇ ਦੇ ਕਿੱਲ ਦਾਗ ਆਦਿ ਸੱਮਸਿਆਵਾਂ ਨਹੀਂ ਹੁੰਦੀਆਂ। ਇਸੇ ਤਰ੍ਹਾਂ ਲਿਊਪਿਓਲ ਨਾਂਅ ਦਾ ਤੱਤ ਵੀ ਚਿੱਬੜ ਨੂੰ ਬੇਹੱਦ ਜ਼ਰੂਰੀ ਅਤੇ ਪੌਸ਼ਟਿਕ ਬਣਾ ਦਿੰਦਾ ਹੈ। ਇਹ ਇਕੱਲਾ ਤੱਤ ਹੀ ਵਿਅਕਤੀ ਨੂੰ ਬਹੁਪੱਖੀ ਸਿਹਤ ਬਣਾਉਣ ਵਿੱਚ ਮਦਦ ਕਰਦਾ ਹੈ। ਚਿੱਬੜ ਵਿਚਲੇ ਅਨੇਕਾਂ ਫਾਇਟੋ ਨਿਉਟਰੀਐਂਟਸ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧਾਉਂਦੇ ਹਨ। ਸ਼ਾਇਦ ਇਸੇ ਕਾਰਨ ਚਿੱਬੜ ਦੀ ਵਰਤੋਂ ਕਰਦੇ ਰਹਿਣ ਨਾਲ ਖੰਘ, ਜ਼ੁਕਾਮ, ਗਲਾ ਖਰਾਬੀ, ਅਲਰਜੀ, ਰੇਸ਼ਾ, ਸੁੱਕੀ ਖੰਘ ਆਦਿ ਜਲਦੀ ਨਹੀਂ ਲਗਦੇ। ਚਿੱਬੜ ਗੰਦੇ ਪਾਣੀ ਜਾਂ ਦੂਸ਼ਿਤ ਖਾਣੇ ਤੋਂ ਬਣਨ ਵਾਲੇ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਚਿੱਬੜ ਵਿਚਲੇ ਤੱਤ ਐਂਟੀਮਇਕਰੋਬਿਅਲ ਅਤੇ ਐਂਟੀਬੈਕਟੀਰੀਅਲ ਹੋਣ ਕਰਕੇ ਇਹ ਅਨੇਕ ਪ੍ਰਕਾਰ ਦੀਆਂ ਇਨਫੈਕਸ਼ਨਜ਼ ਤੋਂ ਬਚਾਉਂਦਾ ਹੈ। ਚਿੱਬੜ ਵਿੱਚਲੇ ਅਨੇਕਾਂ ਤੱਤ ਪਾਚਣ ਪ੍ਰਣਾਲੀ ਦੇ ਐਂਜ਼ਾਇਮਜ਼ ਨੂੰ ਵੀ ਹੋਰ ਵਧੀਆ ਬਣਾਉਂਦੇ ਹਨ। ਇਸੇ ਕਾਰਨ ਕਿਸੇ ਵੀ ਤਰ੍ਹਾਂ ਦੀ ਸਬਜੀ ਦਾਲ ਨਾਲ ਚਿੱਬੜ ਦੀ ਚਟਨੀ ਖਾਣ ਨਾਲ ਹਾਜਮਾਂ ਸਹੀ ਬਣਦਾ ਹੈ। ਚਿੱਬੜ ਦੀ ਵਰਤੋਂ ਨਾਲ ਪੇਟ ਗੈਸ, ਪੇਟ ਦਾ ਭਾਰੀਪਣ, ਪੇਟ ਦਰਦ, ਪੇਟ ਦੇ ਕੀੜੇ, ਪੇਟਸੋਜ਼, ਮੂੰਹ ਦੀ ਬਦਬੂ, ਕਬਜ਼, ਪੇਟ ਖੁਲ ਕੇ ਸਾਫ ਨਾ ਹੋਣਾ, ਭੁੱਖ ਘੱਟ ਲਗਣਾ, ਖੂਨ ਨਾ ਬਣਨਾ, ਖੁਰਾਕ ਨਾ ਲੱਗਣਾ, ਬੱਚਿਆਂ ਦੇ ਸ਼ਰੀਰ ਦਾ ਵਿਕਾਸ ਨਾ ਹੋਣਾ ਆਦਿ ਤਕਲੀਫਾਂ ਹੁੰਦੀਆਂ ਹੀ ਨਹੀਂ ਹਨ। ਇਸਦੇ ਬੀਜਾਂ ਵਿੱਚ ਅਨੇਕਾਂ ਮਿਨਰਲਜ਼ ਅਤੇ ਗੁੱਦੇ ਵਿੱਚ ਬੀਟਾ ਕੈਰੋਟੀਨ, ਜਿਆਜੈਨਥਿਨ ਅਤੇ ਬਾਇਓਫਲੈਵੇਨੋਆਇਡਸ ਆਦਿ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਹ ਨਿਗ੍ਹਾ ਅਤੇ ਅੱਖਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦੇ ਹਨ।
ਚਿੱਬੜ ਨੂੰ ਚਟਨੀ, ਕੋਲਡਰਿੰਕ, ਅਚਾਰ, ਜਾਮ, ਮਸਾਲਾ ਅਤੇ ਪਾਊਡਰ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਵਕਤ ਪੰਜਾਬ, ਰਾਜਸਥਾਨ, ਹਰਿਆਣਾ ਆਦਿ ਇਲਾਕਿਆਂ ਵਿੱਚ ਜਾਟ, ਅਹੀਰ, ਮੀਣੇ, ਬਾਗੜੀ, ਬਿਸ਼ਨੋਈ, ਬਾਵਰੀਆ, ਭੀਲ ਆਦਿ ਜਾਤੀਆਂ ਹੀ ਚਿੱਬੜ ਦੀ ਵਰਤੋਂ ਵਧੇਰੇ ਹੁੰਦੀ ਹੈ। ਇਹ ਲੋਕ ਹੀ ਭਾਰਤ ਵਿੱਚ ਬਾਕੀ ਬਹੁਤੀਆਂ ਬਿਰਾਦਰੀਆਂ ਤੋਂ ਇਸ ਵਕਤ ਵਧੇਰੇ ਤੰਦਰੁਸਤ ਅਤੇ ਲੰਬੀ ਉਮਰ ਭੋਗਣ ਵਾਲੇ ਹਨ। ਸ਼ਾਇਦ ਉਨ੍ਹਾਂ ਦੀ ਤੰੰਦਰੁਸਤੀ ਅਤੇ ਲੰਬੀ ਉਮਰ ਵਿੱਚ ਚਿੱਬੜ ਦਾ ਵੀ ਰੋਲ ਹੋਵੇਗਾ। ਆਉ ਅਸੀਂ ਇਸ ਸਸਤੀ ਅਤੇ ਦੁਰਲਭ ਸਬਜੀੇ ਫਲ ਦੇ ਗੁਣਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ।

Send this to a friend