April 30, 2026 5:53 pm

ਅਕਾਲੀ ਦਲ ਵੱਲੋਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ’ਚ ਸ਼ਾਨਦਾਰ ਜਿੱਤ ਲਈ ਐਸਓਆਈ ਨੂੰ ਵਧਾਈ

ਜਲੰਧਰ, 8 ਸਤੰਬਰ (ਰਾਜੂ ਸੇਠ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁੁਖਬੀਰ ਸਿੰਘ ਬਾਦਲ ਨੇ ਅੱਜ ਸਟੂਡੈਂਟਸ ਆਰਗੇਨਾਈਜੇਸਨ ਆਫ ਇੰਡੀਆ (ਐਸਓਆਈ) ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ‘ਚ ਸਾਨਦਾਰ ਜਿੱਤ ਹਾਸਿਲ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਨੌਜਵਾਨਾਂ ਨੇ ਅਕਾਲੀ ਦਲ ਦੇ ਵਿਕਾਸਮੁਖੀ ਏਜੰਡੇ ਦਾ ਸਮਰਥਨ ਕੀਤਾ ਹੈ।ਪੀਯੂ ਕੈਂਪਸ ਵਿਦਿਆਰਥੀ ਕੌਂਸਲ ਵਿਚ ਜਿੱਤ ਹਾਸਿਲ ਕਰਨ ਵਾਲੇ ਸ੍ਰੀ ਚੇਤੰਨ ਚੌਧਰੀ ਅਤੇ ਖਾਲਸਾ ਕਾਲਜ ਅਤੇ ਸਰਕਾਰੀ ਕਾਲਜ ਸੈਕਟਰ 11 ਦੀਆਂ ਕੌਂਸਲਾਂ ਵਿਚ ਜੇਤੂ ਰਹਿਣ ਵਾਲੇ ਐਸਓਆਈ ਆਗੂਆਂ ਦਾ ਸਨਮਾਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਵੱਲੋਂ ਸਮਾਜ ਵਿਚ ਹਰ ਪੱਧਰ ਉੱਤੇ ਕੀਤੇ ਕੰਮਾਂ ਲਈ ਪੀਯੂ ਕੈਂਪਸ ਅਤੇ ਸਹਿਰ ਦੇ ਦੋ ਵੱਡੇ ਕਾਲਜਾਂ ਦੇ ਨੌਜਵਾਨਾਂ ਨੇ ਅਕਾਲੀ ਦਲ ਦੇ ਹੱਕ ਵਿਚ ਫਤਵਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਪੱਸਟ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਹੀ ਉਹਨਾਂ ਦਾ ਸੱਚਾ ਸਾਥੀ ਹੈ। ਇਸ ਦੌਰਾਨ ਉਹਨਾਂ ਨੇ ਖਾਲਸਾ ਕਾਲਜ ਪੈਨਲ ਦੇ ਅਨਮੋਲ ਸਿੰਘ, ਮਨਪ੍ਰੀਤ ਸਿੰਘ, ਸਾਹਿਲ, ਅਤੇ ਨਵਦੀਪ ਤੋਂ ਇਲਾਵਾ ਸਰਕਾਰੀ ਕਾਲਜ ਸੈਕਟਰ 11 ਦੇ ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਨਿਖਿਲ ਸਿੰਘ ਅਤੇ ਦਿਲਮੋਹਿਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ।ਇਹ ਟਿੱਪਣੀ ਕਰਦਿਆਂ ਕਿ ਨੌਜਵਾਨ ਅਕਾਲੀ ਦਲ ਦੀ ਜਿੰਦ-ਜਾਨ ਹਨ, ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਅੰਦਰ ਨੌਜਵਾਨ ਆਗੂਆਂ ਨੂੰ ਅੱਗੇ ਵਧਣ ਦੇ ਪੂਰੇ ਮੌਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਸੀਨੀਅਰ ਆਗੂਆਂ ਵਿਚ ਬਲਵਿੰਦਰ ਸਿੰਘ ਭੂੰਦੜ ਅਤੇ ਦਰਬਾਰਾ ਸਿੰਘ ਗੁਰੂ ਵੀ ਮੌਜੂਦ ਸਨ।

Send this to a friend