April 30, 2026 7:05 pm

ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਵਿੱਚ ਸੂਬਾ ਸਰਕਾਰ ਫੇਲ੍ਹ ਸਾਬਤ ਹੋਈ : ਪ੍ਰੋ. ਚੰਦੂਮਾਜਰਾ

ਰਾਜਪੁਰਾ, 8 ਸਤੰਬਰ (ਦਇਆ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਂ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਆਏ ਹੜ੍ਹਾਂ ਕਾਰਣ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਤੇ ਇਸ ਮੁੱਦੇ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰੋੜਾ ਰੁਪਏ ਫੰਡਾਂ ਦਾ ਕਰ ਰਹੀ ਸੀ ਪਰ ਹੁਣ ਤੱਕ ਕੋਈ ਵੀ ਮੁਆਵਜਾ ਰਾਸ਼ੀ ਜਾਰੀ ਨਾ ਕਰਕੇ ਫੇਲ ਸਾਬਤ ਹੋਈ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਪੰਜਾਬ ਸੂਬੇ ਦੀ ਹੜ੍ਹਾਂ ਦੀ ਮਾਰ ਸਬੰਧੀ ਖਰਾਬੇ ਦੀ ਰਿਪੋਰਟ ਵੀ ਸਮੇਂ ਸਿਰ ਤਿਆਰ ਕਰਕੇ ਕੇਂਦਰ ਸਰਕਾਰ ਤੱਕ ਨਾ ਪਹੁੰਚਾ ਸਕੇੇ। ਜਿਸ ਦਾ ਖਮਿਆਜ਼ਾ ਸੂਬੇ ਦੀ ਜਨਤਾ ਨੂੰ ਭੁਗਤਣਾ ਪਿਆ ਤੇ ਪੰਜਾਬ ਕੇਂਦਰ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਦੀ ਲਿਸਟ ਚੋਂ ਬਾਹਰ ਹੋ ਗਿਆ। ਜਦੋਂ ਤੱਕ ਹੜ੍ਹਾਂ ਦੀ ਸਥਿੱਤੀ ਦਾ ਕੋਈ ਸਾਰਥਕ ਹੱਲ ਨਹੀ ਕੱਢਿਆ ਜਾਂਦਾ, ਉਦੋਂ ਤੱਕ ਸੂਬੇ ਦੀ ਜਨਤਾ ਨੂੰ ਹੜ੍ਹਾਂ ਦੀ ਮਾਰ ਝੱਲਣੀ ਪਵੇਗੀ। ਪ੍ਰੋਂ. ਚੰਦੂਮਾਜਰਾ ਇੱਕ ਧਾਰਮਿਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਟਾਲਾ ਵਰਗੀਆਂ ਘਟਨਾਵਾਂ ਤੋਂ ਸਬਕ ਲੈਦਿਆ ਹੋਇਆ ਸੂਬੇ ਅੰਦਰ ਰਿਹਾਇਸ਼ੀ ਕਲੋਨੀਆਂ ਵਿੱਚ ਚੱਲ ਰਹੇ ਬੰਬ-ਪਟਾਕੇ ਤਿਆਰ ਕਰਨ ਵਾਲੀਆਂ ਫੈਕਟਰੀਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਭਵਿੱਖ ’ਚ ਨਾ ਵਾਪਰਣ ਸਬੰਧੀ ਸਰਕਾਰ ਨੂੰ ਸਖਤੀ ਨਾਲ ਪੇਸ਼ ਆਉਣ ਦੀ ਲੋੜ ਹੈ। ਪਰ ਹੁੱਣ ਸਮਾਂ ਦੱਸੇਗਾ ਕਿ ਕਾਂਗਰਸ ਸਰਕਾਰ ਇਸ ਮੁੱਦੇ ’ਤੇ ਸਖਤੀ ਨਾਲ ਪਹਿਰਾ ਦੇ ਕੇ ਕੋਈ ਕਾਨੂੰਨ ਬਣਾਉਂਦੀ ਹੈ ਜਾਂ ਅਜਿਹੀਆਂ ਘਟਨਾਵਾਂ ਅੱਗੇ ਤੋਂ ਵੀ ਵਾਪਰਦੀਆਂ ਰਹਿਣਗੀਆਂ। ਇਸ ਮੌਕੇ ਗਿਆਨੀ ਕਰਨੈਲ ਸਿੰਘ ਗਰੀਬ, ਭਾਈ ਅਬਰਿੰਦਰ ਸਿੰਘ ਕੰਗ, ਕੌਂਸਲਰ ਜ਼ਸਬੀਰ ਸਿੰਘ ਜੱਸੀ, ਕੌਂਸਲਰ ਹਰਦੇਵ ਸਿੰਘ ਕੰਡੇਵਾਲਾ, ਨੰਬਰਦਾਰ ਕੁਲਬੀਰ ਸਿੰਘ ਹਾਸ਼ਮਪੁਰ ਸਮੇਤ ਵੱਡੀ ਗਿੱਣਤੀ ਵਿੱਚ ਅਕਾਲੀ ਆਗੂ ਹਾਜਰ ਸਨ।

Send this to a friend