June 20, 2026 12:44 am

ਸਿਮਰਜੀਤ ਸਿੰਘ ਬੈਂਸ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ-ਮਾਮਲਾ ਡੀ.ਸੀ. ਨਾਲ ਦੁਰਵਿਵਹਾਰ ਦਾ

ਬਟਾਲਾ, 8 ਸਤੰਬਰ (ਲੱਕੀ ਰਾਜਪੂਤ)- ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉੱਜਵਲ ਨਾਲ ਸਿਮਰਜੀਤ ਬੈਂਸ ਵਲੋਂ ਦੁਰਵਿਹਾਰ ਕਰਨ ਤੇ ਉਨ੍ਹਾਂ ਦੇ ਸਰਕਾਰੀ ਕੰਮਕਾਜ ‘ਚ ਵਿਘਨ ਪਾਉਣ ਦੇ ਦੋਸ਼ ਹੇਠ ਬਟਾਲਾ ਪੁਲਸ ਨੇ ਐਮ.ਐਲ.ਏ ਸਿਮਰਜੀਤ ਸਿੰਘ ਬੈਂਸ ਸਮੇਤ ਉਨ੍ਹਾਂ ਦੇ 20 ਸਾਥੀਆਂ ਦੇ ਖਿਲਾਫ ਥਾਣਾ ਸਿਟੀ ਚ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐਸ.ਪੀ ਸਿਟੀ ਬਾਲ ਕ੍ਰਿਸ਼ਨ ਸਿਗਲਾ ਨੇ ਪੁਲਿਸ ਲਾਇਨ ਬਟਾਲਾ ਚ ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ 4 ਸਤੰਬਰ ਨੂੰ ਬਟਾਲਾ ਚ ਇੱਕ ਪਟਾਕਾ ਫੈਕਟਰੀ ਚ ਧਮਾਕਾ ਹੋਇਆ ਸੀ ਜਿਸ ਦੋਰਾਨ 23 ਲੋਕ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ ਸਨ । ਇਸ ਵਾਪਰੇ ਦੁਖਾਂਤ ਸਬੰਧੀ ਡੀ.ਸੀ ਗੁਰਦਾਸਪੁਰ ਬਚਾਉ ਕਾਰਜਾਂ ਵਿੱਚ ਲੱਗੇ ਹੋਏ ਸਨ ਅਤੇ ਸਿਵਿਲ ਹਸਪਤਾਲ ਬਟਾਲਾ ਵਿਖੇ ਸੀਨੀਅਰ ਮੈਡੀਕਲ ਅਫਸਰ ਦੇ ਦਫਤਰ ਵਿੱਚ ਡਿਪਟੀ ਕਮਿਸ਼ਨਰ ਨੇ ਆਪਣਾ ਆਰਜੀ ਦਫਤਰ ਬਣਾਇਆ ਹੋਇਆ ਸੀ ਜਿਥੇ ਉਹ ਪੁਰੇ ਬਚਾੳ ਕਾਰਜਾਂ ਅਤੇ ਜਖਮੀਆਂ ਨੂੰ ਡਾਕਟਰੀ ਸਹੂਲਤਾਂ ਮ੍ਰਿਤਕਾਂ ਦੀ ਸ਼ਨਾਖਤ , ਪੋਸਟ ਮਾਟਮ, ਮ੍ਰਿਤਕਾਂ ਦੇ ਸੰਸਕਾਰ ਅਤੇ ਮ੍ਰਿ੍ਰਤਕਾ ਦੇ ਵਾਰਸਾਂ ਨੂੰ ਦਿੱਤੀ ਜਾਣ ਵਾਲੀ ਸਰਕਾਰੀ ਸਹਾਇਤਾ ਸਬੰਧੀ ਜਿਲੇ ਦੇ ਉਚ ਅਧਿਕਾਰੀਆਂ
ਨਾਲ ਹਰ ਕਾਰਵਾਈ ਨੂੰ ਆਪਣੀ ਦੇਖ ਰੇਖ ’ਚ ਕਰਵਾ ਰਹੇ ਸਨ। ਉਨ੍ਹਾਂ ਕਿਹਾ ਕਿ 5 ਸਤਬੰਰ ਨੂੰ ਬਾਅਦ ਦੁਪਹਿਰ ਕਾਰਜਾਂ ਦਾ ਜਾਇਜਾ ਲੈਣ ਲਈ ਅਣ ਸਨਾਖਤੀ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਸ਼ਨਾਖਤਾਂ ਕਰਨ ਸਬੰਧੀ ਸਿਵਿਲ ਅਤੇ ਪੁਲਿਸ ਪ੍ਰਸਾਸਨ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ ਜਿਸ ਵਿੱਚ ੳਪਿੰਦਰਜੀਤ ਸਿੰਘ ਘੁਮਣ ਐਸ.ਐਸ.ਪੀ ਬਟਾਲਾ , ਸ਼੍ਰੀ ਜਤਿੰਦਰ ਪਾਲ ਸਿੰਘ ਸੰਧ ਨੂੰ ਵਧੀਕ ਡਿਪਟੀ ਕਮਿਸ਼ਨਰ, ਜਨਰਲ ਗੁਰਦਾਸਪੁਰ , ਡਾ. ਸ਼੍ਰੀ ਕ੍ਰਿਸ਼ਨ ਚੰਦ ਸਿਵਲ ਸਰਜਨ ਗੁਰਦਾਸਪੁਰ, ਡਾ.ਸੰਜੀਵ ਕੁਮਾਰ ਭੱਲਾ ਐਸ.ਐਮ ੳ.ਭੱਲਾ ਬਟਾਲਾ, ਡੀ.ਐਸ.ਪੀ ਸਿਟੀ ਬਾਲ ਕ੍ਰਿਸ਼ਨ ਸਿਗਲਾ, ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਹਾਲਾਂਕਿ ਡੀ.ਸੀ. ਨਿਮਰਤਾ ਨਾਲ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਨਜ਼ਰ ਆਏ। ਇਸ ਮੌਕੇ ਦੀ ਵੀਡੀਓ ਵਾਇਰਲ ਹੋਣ ‘ਤੇ ਜਿੱਥੇ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ, ਉੱਥੇ ਮਾਲ ਮਹਿਕਮੇ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੈਂਸ ਦੇ ਖ਼ਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ।

Send this to a friend