ਗੁਰਦੁਆਰਾ ਛੇਵੀਂ ਪਾਤਸਾਹੀ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ
ਜਲੰਧਰ, 8 ਸਤੰਬਰ- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸਾਹੀ, ਬਸਤੀ ਸੇਖ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ 50 ਦੀਵਾਨਾ ਦੀ ਲੜੀ ਦਾ 32ਵਾਂ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿਚ ਸਜਾਇਆ ਗਿਆ। ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕੀਤਾ, ਅਤੇ ਸੰਗਤਾਂ ਨੂੰ ਕੇਵਲ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਸੰਗਤਾਂ ਦਾ ਠਾਠਾਂ ਮਾਰਦਾ ਵਿਸਾਲ ਇਕੱਠ ਵਿਚ ਹੋਰਨਾਂ ਤੋ ਇਲਾਵਾ, ਸ. ਬੇਅੰਤ ਸਿੰਘ ਸਰਹੱਦੀ ਪ੍ਰਧਾਨ, ਸ ਗਰਕਿਰਪਾਲ ਸਿੰਘ (ਚੇਅਰਮੈਨ ਗੁਰੂ ਹਰਿਗੋਬਿੰਦ ਪਬਲਿਕ ਸਕੂਲ) ਸ ਦਵਿੰਦਰ ਸਿੰਘ ਰਹੇਜਾ ਸ ਅਮਰੀਕ ਸਿੰਘ (ਸੀਨੀਅਰ ਮੀਤ ਪ੍ਰਧਾਨ), ਸ ਹਰਜੀਤ ਸਿੰਘ ਐਡਵੋਕੇਟ, ਸ ਇੰਦਰਪਾਲ ਸਿੰਘ ਸਕੱਤਰ, ਸ ਅਮਰਜੀਤ ਸਿੰਘ ਭਾਟੀਆ (ਲੋਚਨ ਟੂਲਜ) ਸ ਚਰਨਜੀਤ ਸਿੰਘ ਲੁਬਾਣਾ, ਸ ਇੰਦਰਪਾਲ ਸਿੰਘ ਅਰੋੜਾ, ਸ ਗੁਰਜੀਤ ਸਿੰਘ
ਪੋਪਲੀ, ਸ ਜਗਜੀਤ ਸਿੰਘ, ਸ ਪਰਮਜੀਤ ਸਿੰਘ ਨੈਨਾ, ਸ ਕੁਲਬੀਰ ਸਿੰਘ, ਸ ਸੁਮਿੱਤਰ ਸਿੰਘ, ਸ ਤਰਲੋਚਨ ਸਿੰਘ ਛਾਬੜਾ, ਸ ਕਿਰਪਾਲ ਸਿੰਘ, ਅਕਾਲੀ ਰਛਪਾਲ ਸਿੰਘ, ਸ ਹਰਬੰਸ ਸਿੰਘ ਫੋਨ ਵਿਭਾਗ, ਸ ਸੁਰਿੰਦਰ ਸਿੰਘ ਸਿਆਲ, ਸ ਬਲਵਿੰਦਰ ਸਿੰਘ ਕਟਾਰੀਆ, ਸ ਬਲਵੰਤ ਸਿੰਘ ਬਿਜਲੀ ਬੋਰਡ, ਸ ਇੰਦਰ ਸਿੰਘ ਮਿਸਰੀ, ਡਾਕਟਰ ਸਤਨਾਮ ਸਿੰਘ, ਸ ਪਿ੍ਰਤਪਾਲ ਸਿੰਘ ਕਾਲੜਾ, ਬਿਸਨ ਸਿੰਘ, ਸ ਰਜਿੰਦਰ ਸਿੰਘ ਮੈਨੇਜਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜਰ ਸਨ। ਇਸ ਅਵਸਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਜੀ ਨੇ ਕੀਰਤਨੀ ਜਥੇ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸਮੂੰਹ ਸੰਗਤਾਂ ਨੂੰ ਏਸੇ ਤਰ੍ਹਾਂ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ ਪ੍ਰਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸਮੇਂ ਸਿਰ ਸਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ। ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਸਕੂਲ ਕਮੇਟੀ ਦੇ ਚੇਅਰਮੈਨ ਸ ਗੁਰਕਿਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦਾ ਇਨਾਮੀ ਕੀਰਤਨ ਮੁਕਾਬਲਾ ਕਰਵਾਇਆ ਜਾਵੇਗਾ। ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਵਲੋਂ ਇਨਾਮ ਅਤੇ ਮਾਣ-ਸਨਮਾਨ ਕੀਤਾ ਜਾਵੇਗਾ।