May 26, 2026 6:45 am

ਮਨਮੋਹਨ ਸਿੰਘ ਨੇ ਪ੍ਰਾਪਤੀਆਂ ਤੇ ਨਾਕਾਮੀਆਂ ਦੀ ਛੱਡੀ ਵਿਰਾਸਤ

Manmohan_Singh ਨਵੀਂ ਦਿੱਲੀ, 15 ਮਈ (ਪੀ.ਟੀ.)-ਅਰਥ ਸ਼ਾਸਤਰੀ ਮਨਮੋਹਨ ਸਿੰਘ ਜਿਨ੍ਹਾਂ ਨੇ 1990 ਦੇ ਦਹਾਕੇ ਦੇ ਆਰਥਿਕ ਸੁਧਾਰ ਸ਼ੁਰੂ ਕਰਨ ’ਚ ਮੁੱਖ ਭੂਮਿਕਾ ਨਿਭਾਈ ਤੇ 10 ਸਾਲ ਪਿੱਛੋਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਰਹੇ ਹਨ ਆਪਣੇ ਪਿੱਛੇ ਪ੍ਰਾਪਤੀਆਂ ਤੇ ਨਾਕਾਮੀਆਂ ਦੀ ਮਿਲੀਜੁਲੀ ਵਿਰਾਸਤ ਛੱਡ ਰਹੇ ਹਨ। ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੇ ਦੂਸਰੇ ਕਾਰਜਕਾਲ ਦੌਰਾਨ ਸਾਹਮਣੇ ਆਏ ਘੁਟਾਲਿਆਂ ਨੇ 81 ਸਾਲਾ ਨੇਤਾ ਦੇ ਵਧੀਆ ਕੰਮ ਨੂੰ ਸ਼ਾਇਦ ਨੁਕਸਾਨ ਪਹੁੰਚਾਇਆ ਹੈ ਜਿਨ੍ਹਾਂ ਨੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵਲੋਂ 17 ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਪਿੱਛੋਂ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਬਣੇ ਰਹਿਣ ਨਾਲ ਆਪਣੀ ਵਿਲੱਖਣ ਪਛਾਣ ਬਣਾਈ ਹੈ। ਮਨਮੋਹਨ ਸਿੰਘ ਜਿਹੜੇ ਰਿਜਰਵ ਬੈਂਕ ਦੇ

ਗਵਰਨਰ ਤੇ ਦੱਖਣ-ਦੱਖਣ ਕਮਿਸ਼ਨ ਦੇ ਜਨਰਲ ਸਕੱਤਰ ਸਮੇਤ ਵੱਖ-ਵੱਖ ਅਹੁਦਿਆਂ ’ਤੇ ਰਹੇ ਨੇ ਇਮਾਨਦਾਰੀ ਵਿਚ ਪੂਰਾ ਨਾਂਅ ਕਮਾਇਆ ਜਿਸ ਕਾਰਨ ਉਹ ਸੋਨੀਆ ਗਾਂਧੀ ਵਲੋਂ ਖੁਦ ਪ੍ਰਧਾਨ ਮੰਤਰੀ ਦਾ ਅਹੁਦਾ ਨਾ ਸੰਭਾਲਣ ਦਾ ਫ਼ੈਸਲਾ ਕਰਨ ਸਮੇਂ ਸ੍ਰੀਮਤੀ ਗਾਂਧੀ ਲਈ ਆਪਣੇ ਆਪ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਸੰਦ ਬਣੇ। ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਭਾਈਵਾਲਾਂ ਖਾਸਕਰ ਖੱਬੀਆਂ ਪਾਰਟੀਆਂ ਵਲੋਂ ਲੱਤਾਂ ਖਿੱਚਣ ਤੇ ਦਬਾਅ ਪਾਉਣ ਦੇ ਬਾਵਜੂਦ ਡਾ. ਮਨਮੋਹਨ ਸਿੰਘ ਨੇ ਭਾਰਤ-ਅਮਰੀਕਾ ਪ੍ਰਮਾਣੂ ਮੁੱਦੇ ’ਤੇ ਬੜੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਕੀਤਾ ਸੀ।

Send this to a friend