ਲਹਿਰਾਗਾਗਾ, 1 ਸਤੰਬਰ (ਜਤਿੰਦਰ ਜਲੂਰ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਪੰਜਾਬ ਵਿੱਚ ਜਨਤਾ ਨਾਲ ਨੇੜਤਾ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਮੁਹਿੰਮ ‘ਸਾਡਾ ਐੈੱਮ.ਪੀ. ਸਾਡੇ ਘਰ’ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਭੂੂਟਾਲ ਕਲਾਂ ਵਿਖੇ ਪਹੁਚੇ। ਸਰਕਾਰੀ ਸੀਨੀਅਰ ਸੈਕੰਡਰੀ ਵਿੱਚ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਲੋੋਕਾਂ ਦੇ ਵੱੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਹਲਕੇ ਦੇ ਲੋਕ ਮੈਨੂੰ ਮਿਲਣ ਲਈ ਪੈਸਾ ਖਰਚ ਕਰਕੇ ਸੰਗਰੂਰ ਜਾਂ ਚੰਡੀਗੜ੍ਹ ਆਉਣ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਜਾਂ ਬਜ਼ੁਰਗ ਹੋਣ ਕਰਕੇ ਜਾਣ ਤੋਂ ਅਸਮਰੱਥ ਹਨ ,ਇਸ ਲਈ ਮੈਂ ਤੁਹਾਡਾ ਲੋਕ ਪ੍ਰਤੀਨਿਧ ਹੋਣ ਦੇ ਨਾਤੇ ਤੁਹਾਡੇ ਦੁੱਖ ਸੁਣ ਲਈ ਤੁਹਾਡੇ ਵਿਚਕਾਰ ਆਇਆ ਹਾਂ । ਮੈਂ ਲੀਡਰ ਅਤੇ ਲੋਕਾਂ ਵਿਚਲਾ ਪਾੜਾ ਦੂਰ ਕਰਨਾ ਚਾਹੁੰਦਾ ਹਾਂ।ਉਨ੍ਹਾਂ ਕਿਹਾ ਕਿ ਲੀਡਰ ਜਿੱਤਣ ਤੋਂ ਬਾਅਦ ਰਸਮੀ ਜਿਹਾ ਧੰਨਵਾਦੀ ਦੌਰਾ ਕਰਦੇ ਹਨ ਪਰ ਮੈਂ ਤੁਹਾਡਾ ਧੰਨਵਾਦ ਪੂਰੇ ਪੰਜ ਸਾਲ ਤੁਹਾਡੇ ਹਰ ਇੱਕ ਮੁੱਦੇ ਤੇ ਆਵਾਜ਼ ਉਠਾ ਕੇ ਕਰਨਾ ਚਾਹੁੰਦਾ ਹਾਂ । ਸੰਗਰੂਰ ਹਲਕੇ ਦੇ ਲੋਕਾਂ ਦਾ ਧੰਨਵਾਦ ਜੇਕਰ ਮੈਂ ਹਰ ਸਾਹ ਤੋਂ ਬਾਅਦ ਕਰਾਂ ਤਾਂ ਵੀ ਸ਼ਾਇਦ ਕਈ ਸਾਲ ਲੱਗ ਜਾਣ । ਉਨ੍ਹਾਂ ਕਿਹਾ ਕਿ ਮੈਂ ਅੱਜ ਸੰਗਰੂਰ ਲੋਕ ਸਭਾ ਹਲਕੇ ਦੇ ਸੱਤਵੇਂ ਵਿਧਾਨ ਸਭਾ ਹਲਕੇ ਵਿੱਚ “ ਸਾਡਾ ਐੱਮ ਪੀ ਸਾਡੇ ਘਰ “ਪ੍ਰੋਗਰਾਮ ਤਹਿਤ ਤੁਹਾਡੇ ਵਿਚਕਾਰ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਹਾਂ । ਹਰ ਹਲਕੇ ਦੇ ਵੱਡੇ ਪਿੰਡ ਵਿੱਚ ਆਲੇ ਦੁਆਲੇ ਦੇ 15-20 ਪਿੰਡਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਦੀਆ ਹਨ । ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਜਨਤਾ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਜਿਸ ਤਰ੍ਹਾਂ ਤੁਹਾਡੇ ਨਾਮ ਰਜਿਸਟਰ ਵਿੱਚ ਦਰਜ ਹੋਏ ਹਨ ਉਸੇ ਤਰ੍ਹਾਂ ਹਰ ਇੱਕ ਨੂੰ ਨੰਬਰ ਵਾਰ ਮਿਲਿਆ ਜਾਵੇਗਾ, ਭਾਵੇਂ ਕਿੰਨਾ ਵੀ ਸਮਾਂ ਲੱਗੇ । ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਵਿਅਕਤੀ ਆਪਣੀ ਸਮੱਸਿਆ ਲੈ ਕੇ ਮਿਲ ਸਕਦਾ ਹੈ ਕਿਉਂਕਿ ਮੈਂ ਹਰ ਸੰਗਰੂਰ ਵਾਸੀ ਦਾ ਐੱਮਪੀ ਹਾਂ, ਮੈਂ ਕੋਈ ਪੱਖਪਾਤ ਦੀ ਰਾਜਨੀਤੀ ਨਹੀਂ ਕਰਨ ਨਹੀਂ ਆਇਆ । ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਅਤੇ ਜਿਨ੍ਹਾਂ ਪਿੰਡਾਂ ਨੂੰ ਪਹਿਲਾਂ ਘੱਟ ਗ੍ਰਾਂਟ ਮਿਲੀ ਹੈ, ਨੂੰ ਪਹਿਲ ਦੇ ਅਧਾਰ ਤੇ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਅਲੱਗ ਕਮਰੇ ਵਿੱਚ ਬੈਠ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਮੌਕੇ ਤੇ ਹੱਲ ਹੋੋਣ ਯੋੋੋਗ ਸਮੱਸਿਆਵਾਂ ਦਾ ਹੱਲ ਵੀ ਕੀਤਾ। ਇਸ ਮੌਕੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ, ਸੁਖਵੀਰ ਸਿੰਘ ਪੀ ਏ ਭਗਵੰਤ ਮਾਨ,ਜਿੰਮੀ ਭਾਵਾ, ਸ਼ੀਸ਼ਪਾਲ ਆਨੰਦ, ਅਵਤਾਰ ਸਿੰਘ ਈਲਵਾਲ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਗੁਰਤੇਜ ਸਿੰਘ ਲੇਹਲ ਕਲਾਂ ,ਜਸਵੀਰ ਸਿੰਘ ਭੂਟਾਲ, ਪਰਮਜੀਤ ਜਲੂਰ, ਜਗਸੀਰ ਸੰਧੂ, ਮਨਪ੍ਰੀਤ ਜਵਾਹਰਵਾਲਾ, ਗੁਰਪਿਆਰ ਘੋੜੇਨਬ,ਜਸਵੰਤ ਭੂਟਾਲ ਆਦਿ ਹਾਜਰ ਸਨ।