ਰਾਂਚੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀਰਵਾਰ ਨੂੰ ਰਾਜ ਵਿਧਾਨਸਭਾ ‘ਚ ਵਿਸ਼ਵਾਸ ਪ੍ਰਸਤਾਵ ਜਿੱਤ ਲਿਆ। ਰਾਜ ਦੀ 82 ਮੈਂਬਰੀ ਵਿਧਾਨਸਭਾ ‘ਚੋਂ 43 ਵਿਧਾਇਕਾਂ ਨੇ ਹੇਮੰਤ ਦੁਆਰਾ ਲਿਆਂਦੇ ਗਏ ਵਿਸ਼ਵਾਸ ਪ੍ਰਸਤਾਵ ਦੇ ਪੱਖ ‘ਚ ਮਤਦਾਨ ਕੀਤਾ, ਜਦੋਂ ਕਿ 37 ਨੇ ਇਸ ਦੇ ਖਿਲਾਫ ਮਤ ਦਿੱਤਾ।



