April 29, 2026 11:53 am

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਘਰੋਂ ਭਜਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕੀਤਾ ਗਿ੍ਰਫਤਾਰ

ਕਾਦੀਆਂ, 29 ਅਗਸਤ (ਗੁਰਦਿਲਬਾਗ ਸਿੰਘ)- ਪੁਲਿਸ ਥਾਣਾ ਭੈਣੀ ਮੀਆਂ ਖਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਘਰੋਂ ਭਜਾਉਣ ਵਾਲੇ ਖਿਲਾਫ ਮਾਮਲਾ ਦਰਜ ਕਰਕੇ ਗਿ੍ਰਫਤਾਰ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਐਸ ਐਚ ਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਕਾਲਪਨਿਕ ਨਾਮ ਰੀਤੂ (17)ਨੂੰ ਗੁਰਵਿੰਦਰ ਸਿੰਘ(24) ਪੁੱਤਰ ਅਜੀਤ ਸਿੰਘ ਪਿੰਡ ਹਰੀਕੇਨਓ ਫਰੀਦਕੋਟ ਥਾਣਾ ਸਦਰ ਕੋਟਕਪੂਰਾ ਕਿਉਂਕਿ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਘਰੋਂ ਕਿਤੇ ਲੈ ਗਿਆ ।ਜਿਸ ਨੂੰ ਅੱਜ ਪੁਲਸ ਨੇ ਉਸ ਦੇ ਘਰੋਂ ਲੜਕੀ ਸਮੇਤ ਬਰਾਮਦ ਕਰ ਲਿਆ ਗਿਆ।ਤੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਜੇਲ੍ਹ ਵਿੱਚ ਪੇਸ਼ ਕਰ ਦਿੱਤਾ ਗਿਆ ।

Send this to a friend