April 23, 2026 8:48 pm

ਅਪਰਾਧਕ ਵਰਤਾਰੇ ਦੀ ਸ਼ਿਕਾਇਤ ਕਰਨ ਗਏ ਸਤਨਾਮ ਨੂੰ ਹੀ ਪਾ ਲਿਆ ਸਤਨਾਮ ਨੇ ਮੁਧਾ

ਪੁਲਿਸ ਦਾ ਕਹਿਣਾ ਕਿ ਸ਼ਰਾਬੀ ਹਾਲਤ ’ਚ ਕਰ ਰਿਹਾ ਸੀ ਦੁਰਵਿਹਾਰ

ਤਲਵੰਡੀ ਸਾਬੋ, 29 ਅਗਸਤ (ਰਾਮ ਰੇਸ਼ਮ ਨਥੇਹਾ)- ਆਪਣੇ ਰਹਿਣ ਬਸੇਰੇ ਦੇ ਲਾਗੇ ਹੀ ਇੱਕ ਅਪਰਾਧਿਕ ਵਰਤਾਰੇ ਦਾ ਸਤਾਇਆ ਪਿੰਡ ਨਥੇਹਾ ਦਾ ਸਤਨਾਮ ਸਿੰਘ ਉੱਥੇ ਚੱਲ ਰਹੇ ਬੁਰੇ ਹਾਲਾਤਾਂ ਦੀ ਸ਼ਿਕਾਇਤ ਸਬੰਧਤ ਥਾਣੇ ਦੀ ਪੁਲਿਸ ਕੋਲ ਕੀ ਕਰਨ ਗਿਆ ਕਿ ਉਸ ਨੂੰ ਹੀ ਉਲਟਾ ਲੈਣੇ ਦੇ ਦੇਣੇ ਪੈ ਗਏ ।ਪੀੜਤ ਸਤਨਾਮ ਸਿੰਘ ਜਿਸ ਨੂੰ ਕਿ ਪਿਛਲੇ ਦਿਨੀਂ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਰਹਿਣਾ ਪਿਆ ਨੇ ਦੱਸਿਆ ਕਿ ਪਿੰਡ ਨਥੇਹਾ ਵਿੱਚ ਉਸ ਦੇ ਘਰ ਲਾਗੇ ਹੀ ਇੱਕ ਖਾਲੀ ਪਏ ਮਕਾਨ ਨੁ ਕੁਝ ਮੁਸਟੰਡਿਆਂ ਅਤੇ ਬੇਗੈਰਤ ਲੋਕਾਂ ਵੱਲੋਂ ਪਿਛਲੇ ਸਮੇਂ ਤੋਂ ਆਪਣੀ ਅਯਾਸ਼ੀ ਦਾ ਅੱਡਾ ਬਣਾਇਆ ਜਾ ਰਿਹਾ ਸੀ ਜਿਸ ਨੇ ਉਸ ਦੇ ਪਰਿਵਾਰ ਦਾ ਜਿਉਣਾ ਹਰਾਮ ਕੀਤਾ ਪਿਆ ਸੀ। ਨਿੱਤ ਨਿੱਤ ਦੇ ਇਨ੍ਹਾਂ ਹਾਲਾਤਾਂ ਤੋਂ ਨਿਜਾਤ ਪਾਉਣ ਲਈ ਸਤਨਾਮ ਸਿੰਘ ਪਿਛਲੇ ਦਿਨੀਂ ਇਸ ਕਾਰੇ ਦੀ ਸਾਰੀ
ਕਹਾਣੀ ਪੁਲਿਸ ਦੇ ਧਿਆਨ ਵਿੱਚ ਲਿਆਉਣ ਲਈ ਪੁਲਿਸ ਚੌਕੀ ਸੀਂਗੋ ਵਿਖੇ ਕੀ ਪੁੱਜਾ ਕਿ ਉੱਥੇ ਤਾਇਨਾਤ ਉਸ ਦੇ ਸਰਨਾਮੀਏ ਹੌਲਦਾਰ ਇੱਕ ਹੋਰ ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਸਤਨਾਮ ਸਿੰਘ ਨੂੰ ਹੀ ਮੁੂਧਾ ਪਾ ਲਿਆ ।ਜਦੋਂ ਕਿ ਪੁਲਿਸ ਮੁਲਾਜ਼ਮਾਂ ਦੇ ਕਹਿਣ ਅਨੁਸਾਰ ਉਹ ਸ਼ਰਾਬੀ ਹਾਲਤ ਵਿੱਚ ਉਨ੍ਹਾਂ ਨਾਲ ਦੁਰਵਿਹਾਰ ਕਰ ਰਿਹਾ ਸੀ। ਪੀੜਤ ਸਤਨਾਮ ਸਿੰਘ ਦੇ ਦੱਸਣ ਅਨੁਸਾਰ ਹੌਲਦਾਰ ਸਤਨਾਮ ਸਿੰਘ ਅਤੇ ਉਸ ਦੇ ਇੱਕ ਹੋਰ ਪੁਲਸੀਏ ਸਾਥੀ ਦਾ ਕਹਿਣਾ ਸੀ ਕਿ ਇੱਥੇ ਇਹੋ ਜਿਹੀਆਂ ਸ਼ਿਕਾਇਤਾਂ ਦਰਜ਼ ਨਹੀਂ ਕੀਤੀਆਂ ਜਾਂਦੀਆਂ ਤਾਂ ਉਸਨੇ ਉਨ੍ਹਾਂ ਨੂੰ ਕਿਹਾ ਕਿ ਫਿਰ ਤੁਸੀਂ ਤਨਖਾਹ ਕਿਸ ਕੰਮ ਦੀ ਲੈਂਦੇ ਹੋ ਅਤੇ ਉਸਦੇ ਇਹ ਕਹਿੰਦਿਆਂ ਹੀ ਮੁਲਾਜ਼ਮਾਂ ਨੇ ਉਸ ਨੂੰ ਢਾਹ ਲਿਆ ।ਪੀੜਤ ਅਤੇ ਉਸ ਦੇ ਵਾਰਸਾਂ ਅਨੁਸਾਰ ਸਤਨਾਮ ਸਿੰਘ ਨੂੰ ਇਤਨਾ ਟਾਰਚਰ ਕੀਤਾ ਗਿਆ ਕਿ ਕਈ ਵਾਰ ਜਦੋਂ ਉਹ ਬੇਹੋਸ਼ ਹੋਇਆ ਤਾਂ ਉਸ ਦੇ ਸਿਰ ਵਿੱਚ ਪਾਣੀ ਪਾ ਕੇ ਦੁਬਾਰਾ ਹੋਸ਼ ਵਿੱਚ ਲਿਆਂਦਾ ਜਾਂਦਾ ਰਿਹਾ ਸੀ ।ਪੀੜਤ ਦੇ ਵਾਰਸ ਜੋ ਕੇ ਹਸਪਤਾਲ ਵਿੱਚ ਉਸ ਕੋਲ ਮੌਜੂਦ ਸਨ ਨੇ ਦੱਸਿਆ ਕਿ ਪਹਿਲਾਂ ਵੀ ਅਕਸਰ ਸਤਨਾਮ ਸਿੰਘ ਨੂੰ ਕੋਈ ਦੌਰਾ ਵਗੈਰਾ ਪੈ ਜਾਂਦਾ ਰਿਹਾ ਹੈ ਜੋ ਕਿ ਪੁਲਸ ਦੀ ਮਾਰ ਚੱਲਦਿਆਂ ਵਾਰ ਵਾਰ ਪੈਂਦਾ ਰਿਹਾ। ਪਤਾ ਲੱਗਾ ਹੈ ਕਿ ਪੰਜ ਭੈਣਾਂ ਦਾ ਇਕਲੌਤਾ ਭਰਾ ਪੀੜਤ ਸਤਨਾਮ ਸਿੰਘ ਜਿਹੜਾ ਮਾਤਾ ਪਿਤਾ ਨੇ ਉਸ ਤੋਂ ਪਹਿਲਾਂ ਪੈਦਾ ਹੋ ਕੇ ਰੱਬ ਨੂੰ ਪਿਆਰੇ ਹੋ ਜਾਂਦੇ ਰਹੇ ਪੁੱਤਰਾਂ ਪਿੱਛੋਂ ਇੱਕ ਧਾਰਮਿਕ ਉਪਾਅ ਕਰਵਾਉਣ ਦੇ ਸਿੱਟੇ ਵਜੋਂ ਨਾ ਸਿਰਫ ਯੋਗੀ ਪੀਰ ਦੇ ਡੇਰੇ ਚੜ੍ਹਾ ਦਿੱਤਾ ਸੀ ਸਗੋਂ ਉਹ ਕੁਝ ਸਮਾਂ ਜੱਟਾਂ ਧਾਰੀ ਸਾਧ ਬਣ ਕੇ ਵੀ ਵਿਚਰਦਾ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿਚ ਪੱਖ ਜਾਨਣ ਲਈ ਜਦੋਂ ਪੁਲਿਸ ਚੌਕੀ ਸੀਂਗੋ ਦੇ ਇੰਚਾਰਜ ਹਰਗੋਬਿੰਦ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਘਟਨਾ ਵਾਲੇ ਦਿਨ ਉਕਤ ਵਿਅਕਤੀ ਸਤਨਾਮ ਸਿੰਘ ਆਪਣੇ ਚਚੇਰੇ ਭਰਾ ਗੁਰਮੀਤ ਸਿੰਘ ਦੇ ਖਿਲਾਫ ਸੀਂਗੋ ਚੌਕੀ ਵਿਖੇ ਇਹ ਸ਼ਿਕਾਇਤ ਕਰਨ ਆਇਆ ਸੀ ਕਿ ਉਸ ਦੇ ਗੁਆਂਢ ਵਿੱਚ ਗੁਰਮੀਤ ਸਿੰਘ ਦੇ ਖਾਲੀ ਪਏ ਇੱਕ ਮਕਾਨ ਵਿੱਚ ਅਪਰਾਧਿਕ ਅਤੇ ਗ਼ੈਰ ਸਮਾਜਿਕ ਕੰਮ ਹੁੰਦੇ ਹਨ ।ਇੰਚਾਰਜ ਨੇ ਦੱਸਿਆ ਕਿ ਉਸ ਵਕਤ ਕਿਉਂਕਿ ਉਸ ਦੀ ਸ਼ਰਾਬ ਪੀਤੀ ਹੋਈ ਹੋਣ ਦੀ ਵਜ੍ਹਾ ਕਰਕੇ ਉਹ ਪੁਲਿਸ ਚੌਕੀ ਦੇ ਮੁਲਾਜਮਾਂ ਨਾਲ ਉਲਝ ਪਿਆ ।ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕਰਦਿਆਂ ਪੁਲਿਸ ਰੋਜਨਾਮਚੇ ਵਿੱਚ ਰਪਟ ਦਰਜ ਕਰ ਦਿੱਤੀ ਗਈ ਹੈ।

Send this to a friend