April 29, 2026 9:23 am

ਪਿੰਡ ਸੋਹਲ ਵਿਖੇ ਬੀਤੀ ਰਾਤ ਦੋ ਘਰਾਂ ਵਿੱਚ ਚੋਰੀ ਦੀ ਹੋਈ ਵੱਡੀ ਵਾਰਦਾਤ

ਚੋਰਾਂ ਨੇ ਚੋਰੀ ਕੀਤਾ 17 ਲੱਖ ਦਾ ਸੋਨਾ

ਝਬਾਲ, ਸ਼ਰਾਏ ਅਮਾਨਤ ਖਾਂ, 28 ਅਗਸਤ (ਜਤਿੰਦਰ ਸ਼ਰਮਾ, ਹਰਦੀਪ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਸੋਹਲ ਵਿਖੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੋ ਘਰਾਂ ਵਿੱਚੋ ਕੋਈ 17 ਲੱਖ ਦੇ ਲੱਗਭਗ ਘਰ ਵਿੱਚ ਪਿਆ ਸੋਨਾ ਚੋਰੀ ਕਰ ਲੈਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਹਲ ਵਾਸੀ ਕਸ਼ਮੀਰ ਸਿੰਘ ਪੁੱਤਰ ਮੱਸਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ ਤਾਂ ਫਿਰਨੀ ਵਾਲੀ ਸਾਈਡ ਤੋਂ ਕਮਰੇ ਵਿੱਚ ਲੱਗੀ ਬਿਨਾਂ ਗਰਿਲਾਂ ਦੇ ਬਾਰੀ ਜਿਸ ਨੂੰ ਸਿਰਫ ਜਾਲੀ ਹੀ ਲੱਗੀ ਸੀ ਨੂੰ ਕਿਸੇ ਅਣਪਛਾਤੇ ਵਿਅਕਤੀਆ ਨੇ
ਤੋੜਕੇ ਅੰਦਰ ਦਾਖਿਲ ਹੋ ਕੇ ਪੇਟੀ ਵਿੱਚ ਪਿਆ ਕੋਈ 40 ਤੋਲੇ ਸੋਨਾ ਜਿਸ ਦੀ ਕੀਮਤ ਕੋਈ 15 ਲੱਖ ਦੇ ਲਗਭਗ ਬਣਦੀ ਹੈ। ਉਨ੍ਹਾਂ ਕਿਹਾ ਕਿ ਲੜਕੀ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੋਣ ਕਰਕੇ ਬਾਹਰ ਰਹਿੰਦਾ ਸੀ ਇਸ ਲਈ ਇਹ ਸੋਨਾ ਉਨ੍ਹਾਂ ਦੀ ਲੜਕੀ ਨੇ ਇਥੇ ਰੱਖਿਆ ਸੀ। ਉਨ੍ਹਾਂ ਕਿਹਾ ਕਿ ਸੋਨੇ ਦੇ ਨਾਲ ਹੀ ਪੇਟੀ ਵਿਚ ਪਏ 10 ਹਜ਼ਾਰ ਰੂਪੈ ਵੀ ਚੋਰੀ ਕਰਕੇ ਲੈ ਗਏ।ਜਿਸ ਸਬੰਧੀ ਉਨ੍ਹਾਂ ਨੂੰ ਸਵੇਰੇ ਉਸ ਵੇਲੇ ਪਤਾ ਚੱਲਿਆ ਜਦੋਂ ਉਹ ਉੱਠਕੇ ਅੰਦਰ ਗਏ ਤਾ ਵੇਖਿਆਂ ਕਿ ਪੇਟੀ ਖੁੱਲੀ ਪਈ ਸੀ ਤੇ ਵਿੱਚ ਪਿਆ ਸੋਨਾ ਅਤੇ ਨਗਦੀ ਗਾਇਬ ਸੀ। ਜਦੋਂ ਕਿ ਦੂਸਰੀ ਚੋਰੀ ਦੀ ਘਟਨਾਂ ਵੀ ਉਨ੍ਹਾਂ ਦੇ ਨਜ਼ਦੀਕ ਹੀ ਸੁਖਚੈਨ ਸਿੰਘ ਪੁੱਤਰ ਸਰਦੂਲ ਸਿੰਘ ਦੇ ਘਰ ਵਾਪਰੀ ਜਿੱਥੋਂ ਚੋਰਾਂ ਨੇ ਰਾਤ ਸਮੇ ਜਦੋਂ ਪਰਿਵਾਰ ਬਾਹਰ ਵਿਹੜੇ ਵਿੱਚ ਸੁੱਤਾ ਪਿਆ ਸੀ ਤਾਂ ਕਿਸੇ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਿਲ ਹੋ ਕੇ ਉਨ੍ਹਾਂ ਦੀ ਗੋਦਰੇਜ ਦੀ ਅਲਮਾਰੀ ਵਿੱਚੋਂ ਚਾਰ ਤੋਲੇ ਸੋਨਾ ਅਤੇ ਦੋ ਘੜੀਆਂ ਚੋਰੀ ਕਰਕੇ ਲੈ ਗਏ।ਜਿਸ ਸਬੰਧੀ ਉਨ੍ਹਾਂ ਵਲੋਂ ਥਾਣਾ ਝਬਾਲ ਵਿਖੇ ਸੂਚਨਾ ਦੇਣ ਤੇ ਥਾਣਾ ਝਬਾਲ ਤੋਂ ਪੁਲਿਸ ਪਾਰਟੀ ਥਾਣੇਦਾਰ ਰਾਜਬੀਰ ਸਿੰਘ ਅਤੇ ਥਾਣੇਦਾਰ ਜਸਬੀਰ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚੀ ਅਤੇ ਫਿੰਗਰ ਪ੍ਰਿੰਟਿੰਗ ਮਾਹਰਾਂ ਦੀ ਟੀਮ ਨੂੰ ਬੁਲਾਕੇ ਨਮੂੰਨੇ ਵੀ ਲਏ ਗਏ ਹਨ।

Send this to a friend