April 29, 2026 12:11 pm

ਮਾਸੂਮ ਭੈਣ ਭਰਾ ਦੀ ਬਲੀ ਦੇਣ ਦੇ ਮਾਮਲੇ ’ਤੇ ਇੱਕ ਡਾਕਟਰ ਦੀ ਹੋਈ ਗਵਾਹੀ

ਅਦਾਲਤ ਵੱਲੋਂ ਅਗਲੀ ਤਾਰੀਖ 6 ਸਤੰਬਰ ’ਤੇ ਪਾਈ

ਬਠਿੰਡਾ, 28 ਅਗਸਤ (ਸੁਖਵਿੰਦਰ ਸਰਾਂ)- ਬਠਿੰਡਾ ਨੇੜੇ ਕੋਟ ਫ਼ੱਤਾ ਵਿੱਚ ਦੋ ਦਲਿਤ ਮਾਸੂਮ ਭੈਣ ਭਰਾ ਦੀ ਬਲੀ ਦੇਣ ਦੇ ਮਾਮਲੇ ’ਤੇ ਬੱਚਿਆਂ ਦਾ ਪੋਸਟ ਮਾਰਟਮ ਦੀ ਰਿਪੋਰਟ ਤਿਆਰ ਕਰਨ ਵਾਲੇ ਡਾਕਟਰਾਂ ਵਿੱਚੋਂ ਇੱਕ ਨੇ ਆਪਣੀ ਗਵਾਹੀ ਭੁਗਤਾਈ। ਮਾਣਯੋਗ ਅਦਾਲਤ ਨੇ ਗਵਾਹੀ ਦੀ ਅਗਲੀ ਤਾਰੀਖ 6 ਸਤੰਬਰ ’ਤੇ ਪਾਈ। ਕਸਬਾ ਕੋਟ ਫ਼ੱਤਾ ਵਿੱਚ ਇੱਕ ਬੇਔਲਾਦ ਜੋੜੇ ਦੀ ਔਲਾਦ ਖਾਤਰ ਦੋ ਮਾਸੂਮ ਦਲਿਤ ਭੈਣ ਭਰਾ ਦੀ ਬਲੀ ਦੇਣ ਦੇ ਮਾਮਲੇ ’ਤੇ ਮਾਣਯੋਗ ਅਦਾਲਤ ਬਠਿੰਡਾ ਵੱਲੋਂ ਮਿ੍ਰਤਕ ਬੱਚਿਆਂ ਦਾ ਪੋਸਟ ਮਾਰਟਮ ਡਾਕਟਰਾਂ ਵਿੱਚੋਂ ਇੱਕ ਡਾਕਟਰ ਸ਼੍ਰੀਮਤੀ ਅਨੁਪਮਾ ਸ਼ਰਮਾ ਦੀ ਗਵਾਹੀ ਲਈ। ਇਸ ਮੌਕੇ ਕਰੋਸਿੰਗ ਦੀ ਕਾਨੂੰਨੀ ਕਰਵਾਈ ਵੀ ਪੂਰੀ ਕੀਤੀ ਗਈ। ਮਾਣਯੋਗ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ 6 ਸਤੰਬਰ ਨੂੰ ਨਿਸਚਿਤ ਕੀਤੀ ਗਈ। ਇਸ ਮੌਕੇ ਇਨਸਾਫ਼ ਕਮੇਟੀ ਦੇ ਭਾਈ ਪਰਨਜੀਤ ਸਿੰਘ ਕੋਟਫ਼ੱਤਾ ਨੇ ਕਿਹਾ ਕਿ ਕਮੇਟੀ ਵੱਲੋਂ ਦੋਸ਼ੀਆਂ ਨੂੰ ਸਲਾਖ਼ਾਂ ਤੱਕ ਪਹੁਚਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਮੇਟੀ ਆਗੂ ਬਲਜਿੰਦਰ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ ਭੁੱਚੋਂ ਖ਼ੁਰਦ, ਰਵੀ ਸਿੰਘ ਢਿੱਲੋਂ, ਮਿ੍ਰਤਕ ਬੱਚਿਆਂ ਦਾ ਨਾਨਕਾ ਪਰਿਵਾਰਕ ਮੈਂਬਰ ਤੋਂ ਇਲਾਵਾ ਫੋਰਮ ਵੱਲੋਂ ਗੁਰਸੇਵਕ ਸਿੰਘ ਵੀ ਹਾਜ਼ਰ ਸਨ।

Send this to a friend