June 1, 2026 7:02 am

ਉਚ ਸਿੱਖਿਆ ਸੰਸਥਾਨਾਂ ਨੂੰ ਵਿਸ਼ਵ ’ਚ ਅਹਿਮ ਥਾਂ ਮਿਲੇਗੀ : ਰਾਸ਼ਟਰਪਤੀ

ਨਵੀਂ ਦਿੱਲੀ, 13 ਮਈ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਨੂੰ ਉਚ ਸਿੱਖਿਆ ਸੰਸਥਾਵਾਂ ਦੇ ਸਬੰਧ ਵਿੱਚ ਵਿਸ਼ਵ ਵਿੱਚ ਆਪਣੀ ਅਹਿਮ ਥਾਂ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸਾ ਪੂਰਵ ਛੇਵੀਂ ਸ਼ਤਾਬਦੀ ਤੋਂ ਲੈ ਕੇ 13ਵੀਂ ਸ਼ਤਾਬਦੀ ਤੱਕ ਲਗਭਗ 1800 ਸਾਲ ਦੇ ਅਰਸੇ ਦੌਰਾਨ ਭਾਰਤੀ ਸਿੱਖਿਆ ਸੰਸਥਾਨਾਂ ਦਾ ਵਿਸ਼ਵ ਵਿੱਚ ਦਬਦਬਾ ਕਾਇਮ ਸੀ। ਰਾਸ਼ਟਰਪਤੀ ਨੇ ਕਯੂਐਸ, ਆਈ.ਸੀ.ਏ.ਏ., ਬ੍ਰਿਟਿਸ਼ ਕੌਂਸਿਲ, ਫਿੱਕੀ ਅਤੇ ਕੇ.ਐਮ.ਪੀ.ਜੀ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਕਿਊ.ਐਸ. ਯੂਨੀਵਰਸਿਟੀ ਰੈਕਿੰਗ ਏਸ਼ਿਆ 2014 ਦੀ ਪਹਿਲੀ ਕਾਪੀ ਭੇਂਟ ਕੀਤੀ।

Send this to a friend