ਮਾਮਲਾ ਪਿੰਡ ਨੌਸ਼ਹਿਰਾ ਢਾਲਾ ਵਿਚ ਹੋਏ ਤੀਹਰੇ ਕਤਲ ਕਾਂਡ ਦਾ
ਝਬਾਲ, ਸਰਾਏ ਅਮਾਨਤ ਖਾਂ, ੨੨ ਅਗਸਤ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਬੀਤੀ ੧੯ ਜੁਲਾਈ ੨੦੧੯ ਨੂੰ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਵਾਪਰੇ ਤੀਹਰੇ ਕਤਲ ਕਾਂਡ ‘ਚ ਪੁਲਿਸ ਵੱਲੋਂ ਨਾਮਜਦ ਕੀਤੇ ਗਏ ਮੁਲਜਮਾਂ ‘ਚ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦੋ ਹੋਰ ਮੁਲਜਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਨੌਸ਼ਹਿਰਾ ਢਾਲਾ ਵਿਖੇ ਤਿੰਨ ਵਿਅਕਤੀਆਂ ਦੇ ਕੀਤੇ ਗਏ ਕਤਲ ਚ ਲੋਂੜੀਦੇ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਕੀ ਮੁਲਜ਼ਮ ਅਜੇ ਫਰਾਰ ਚੱਲੇ ਆ ਰਹੇ ਹਨ।ਉਨ੍ਹਾ— ਦੱਸਿਆ ਕਿ ਪੁਲਿਸ ਨੇ
ਗੁਪਤ ਸੂਚਨਾ ਦੇ ਅਧਾਰ ਤੇ ਪੁਲ ਡ੍ਰੇਨ ਨੌਸ਼ਹਿਰਾ ਢਾਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ।ਜਿਸ ਦੌਰਾਨ ਦੋ ਨੌਜੁਵਾਨ ਪੁਲਿਸ ਨੂੰ ਵੇਖ ਕੇ ਭੱਜਣ ਲੱਗੇ ਤਾਂ ਉਨ੍ਹਾ— ਨੇ ਮੁਸਤੈਦੀ ਨਾਲ ਦੋਵਾਂ ਨੂੰ ਕਾਬੂ ਕਰ ਲਿਆ।ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਬੀਰ ਸਿੰਘ ਵਾਸੀ ਨੌਸ਼ਹਿਰਾ ਅਤੇ ਗੁਰਵਿੰਦਰ ਸਿੰਘ ਗੋਬਿੰਦਾ ਪੁੱਤਰ ਗੁਰਮੁੱਖ ਸਿੰਘ ਵਾਸੀ ਚਰਚ ਨੇੜੇ ਅਟਾਰੀ ਵਜੋਂ ਹੋਈ।ਉਕਤ ਦੋਵੇਂ ਮੁਲਜਮ ਪੁਲਿਸ ਨੂੰ ਕਤਲ ਕੇਸ ਚ ਲੋਂੜੀਦੇ ਸਨ।ਜਦੋਂ ਕਿ ਬੀਰ ਸਿੰਘ,ਵਰਦੀਪ ਸਿੰਘ ਵਾਸੀ ਨੌਸ਼ਹਿਰਾ ਢਾਲਾ ਦੋਵੇਂ ਪਿਉ ਪੁੱਤ ਅਤੇ ਜੋਬਨ ਸਿੰਘ ਵਾਸੀ ਢੰਡ ਪਹਿਲਾ ਹੀ ਜੇਲ ਵਿਚ ਹਨ।ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਅਮਨਦੀਪ ਕੌਰ ਸੀ.ਜੇ.ਐਸ.ਡੀ. ਦੀ ਅਦਾਲਤ ਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ।ਥਾਣਾ ਮੁੱਖੀ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਅਦਾਲਤ ਵੱਲੋਂ ਮਿਲੇ ਸਮੇਂ ‘ਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਤਲ ਕਰਨ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਜਾਣਗੇ। ਇਸ ਮੌਕੇ ਸਬ ਇੰਸਪੈਕਟਰ ਗੁਰਭੇਜ ਸਿੰਘ,ਹੌਲਦਾਰ ਜਗਜੀਤ ਸਿੰਘ ਜੱਗੀ,ਰਛਪਾਲ ਸਿੰਘ ਆਦਿ ਹਾਜ਼ਿਰ ਸਨ।