ਜਲਾਲਾਬਾਦ, 19 ਅਗਸਤ (ਮੇਹਰ ਮੁਟਨੇਜਾ)- ਬੀਤੀ ਰਾਤ ਫਿਰੋਜਪੁਰ-ਫਾਜਿਲਕਾ ਰੋਡ ਤੇ ਜੋਸਨ ਪੈਟ੍ਰੋਲ ਪੰਪ ਨਜਦੀਕ ਅਣਪਛਾਤੀ ਕਾਰ ਦੀ ਸਾਈਡ ਵੱਜਣ ਨਾਲ ਮੋਟਰਸਾਇਕਲ ਸਵਾਰ ਸਰਕਾਰੀ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੁਹੰਮਦੇਵਾਲਾ ਦਾ ਨਿਵਾਸੀ ਹੈ ਅਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਬੇਟਾ-ਬੇਟੀ ਨੂੰ ਛੱਡ ਗਿਆ ਹੈ। ਜਾਨਕਾਰੀ ਅਨੁਸਾਰ ਮ੍ਰਿਤਕ ਹਰਬੰਸ ਸਿੰਘ ਚੱਕ ਮੋਚਨ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਤੌਰ ਅਧਿਆਪਕ ਤੈਨਾਤ ਸੀ ਅਤੇ ਜਲਾਲਾਬਾਦ ਵਿੱਚ ਆਪਣੇ ਕੰਮ-ਕਾਜ ਲਈ ਆਇਆ ਹੋਇਆ ਸੀ। ਦੇਰ ਸ਼ਾਮ ਜਦ ਉਹ
ਘਰ ਜਾਣ ਲਈ ਮੋਟਰਸਾਇਕਲ ਤੇ ਜਾ ਰਿਹਾ ਸੀ ਤਾਂ ਰਾਤ ਕਰੀਬ 7.30 ਵਜੇ ਜੋਸਨ ਪੈਟ੍ਰੋਲ ਪੰਪ ਦੇ ਨਜਦੀਕ ਇਕ ਕਾਰ ਨੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ ਜਿਸ ਹਰਬੰਸ ਸਿੰਘ ਸੜਕ ਤੇ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜਖਮੀ ਹਾਲਤ ਵਿੱਚ ਉਸਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਉਥੇ ਡਾਕਟਰਾਂ ਵਲੋਂ ਹਰਬੰਸ ਲਾਲ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਗਿਆ। ਉਧਰ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਬੰਸ ਸਿੰਘ ਦੇ ਭਰਾ ਕੁਲਵੰਤ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।