ਸ੍ਰੀ ਹਰਗੋਬਿੰਦਪੁਰ, 18 ਅਗਸਤ (ਚਰਨਜੀਤ ਸਿੰਘ ਚੀਮਾ)- ਅੱਜ ਰਾਤ ਸਮੇਂ ਭਾਰੀ ਵਰਖਾ ਹੋਣ ਕਾਰਨ ਇੱਕ ਦੀਵਾਰ ਕਾਰ ਉੱਪਰ ਡਿੱਗ ਗਈ ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦੇ ਮਾਲਕ ਕਰਨ ਕੁਮਾਰ ਕਾਲੀਆ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਰਿਸ਼ ਰਾਤ ਸਮੇਂ ਹੋਣ ਕਾਰਨ ਮੇਨ ਬਾਜ਼ਾਰ ਵਿੱਚੋਂ ਹਰ ਸਮੇਂ ਭੀੜ ਹੁੰਦੀ ਹੈ ਪਰ ਉਸ ਸਮੇਂ ਕੋਈ ਵੀ ਬੱਚਾ ਜਾਂ ਬਜ਼ੁਰਗ ਨਹੀਂ ਲੰਘ ਰਹੇ ਸਨ। ਇਲਾਕਾ ਨਿਵਾਸੀਆਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਜੋ ਵੀ ਕੰਧਾਂ ਸ਼ਹਿਰ ਵਿੱਚ ਅਨਸੇਫ ਹਨ ਉਨ੍ਹਾਂ ਨੂੰ ਅਨਸੇਫ ਦਾ ਦਰਜਾ ਦੇ ਕੇ ਢੁਆਇਆ ਜਾਵੇ ਤਾਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਤਰ੍ਹਾਂ ਇੱਕ ਹੋਰ ਦੀਵਾਰ ਜੋ ਕਿ
ਮਿੰਟੂ ਭੱਲਾ ਦੇ ਘਰ ਨਾਲ ਲੱਗਦੀ ਹੈ ਉਨ੍ਹਾਂ ਨੇ ਵਿਭਾਗ ਨੂੰ ਉਸ ਦੇ ਅਨਸੇਫ ਹੋਣ ਦੀ ਸੂਚਨਾ ਦਿੱਤੀ ਹੈ ਪਰ ਉਸ ਉੱਪਰ ਕੋਈ ਵੀ ਕਾਰਵਾਈ ਨਹੀਂ ਹੋ ਸਕੀ। ਸਾਡੀ ਬੇਨਤੀ ਹੈ ਕਿ ਇਸ ਕੰਧ ਨੂੰ ਵੀ ਜਲਦੀ ਤੋਂ ਜਲਦੀ ਅਨਸੇਫ ਕਰਾਰ ਦੇ ਕੇ ਹਟਾਇਾ ਜਾਵੇ ਨਹੀਂ ਤਾਂ ਇਸ ਦੀ ਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜੋ ਕਿ ਅੱਖਾਂ ਮੀਚ ਕੇ ਸੁੱਤਾ ਪਿਆ ਹੈ ਸੋ ਸਾਡੀ ਡੀ.ਸੀ. ਸਾਹਿਬ ਨੂੰ ਅਪੀਲ ਹੈ ਕਿ ਇਹ ਕੰਧਾਂ ਨੂੰ ਅਨਸੇਫ ਕਹਿ ਕੇ ਹਟਾਇਆ ਜਾਵੇ।