May 27, 2026 1:34 am

ਸ਼ੁੱਧ ਸਾਜ਼, ਸ਼ੁੱਧ ਅਵਾਜ਼ ਤੇ ਸ਼ੁੱਧ ਬੋਲ ’ਤੋਂ ਬਣਦੀ ਹੈ : ਗੁਰਮੀਤ ਬਾਵਾ

ਧਰਮਿੰਦਰ ਸਿੰਘ
ਮੋ: 97817-51690

image ਸ਼ੁੱਧ ਸਾਜ਼, ਸ਼ੁੱਧ ਅਵਾਜ਼ ਤੇ ਸ਼ੁੱਧ ਬੋਲ ’ਤੋਂ ਬਣਦੀ ਹੈ ਗੁਰਮੀਤ ਬਾਵਾ।  ਪ੍ਰੋ. ਮਹਿੰਦਰ ਸਿੰਘ ਚੀਮਾ ਦੇ ਕਹੇ ਇਹ ਬੋਲ ਬਾਖੂਬੀ ਇਸ ਪਰਸਨੈਲਿਟੀ  ਤੇ ਫਿੱਟ ਬੈਠਦੇ ਹਨ, ਕਿਉਂਕਿ ਮੈਂ ਆਪਣੇ ਅੱਖੀਂ ਦੇਖਿਆ ਤੇ ਕੰਨੀਂ ਸੁਣਿਆ ਹੈ ਕਿ ਜਦ ਇਹ ਮਹਾਨ ਸ਼ਖਸੀਅਤ ਕੰਨ ‘ਤੇ ਹੱਥ ਰੱਖ ਕੇ ਉ¤ਚੀ ਹੇਕ ਲਾਉਂਦੀ ਹੈ ਤਾਂ ਉਨ੍ਹੀਂ ਦੇਰ ਨਹੀ ਰੁੱਕਦੀ ਜਿੰਨ੍ਹੀਂ ਦੇਰ ਉਹ ਲਹਿੰਦੇ ਪੰਜਾਬ ਵਿੱਚ ਨਾ ਸੁਣੀ ਜਾਵੇ। ਐਂਵੇ ਤੇ ਨਹੀ ਸੀ ਸਵਰਗਵਾਸੀ ਆਲਮ ਲੁਹਾਰ ਨੇ ਕਿਹਾ ਕਿ, ‘ਆਹ ਬੀਬੀ ਦੀ ਅਵਾਜ਼ ਸੁਣ ਕੇ ਲੱਗਦਾ ਹੈ ਕਿ ਪਾਰਲੇ ਪੰਜਾਬ ਵਿੱਚ ਹਾਲੇ ਲੋਕ-ਗਾਇਕੀ ਜੀਉਂਦੀ ਹੈ’, ਐਵੇਂ ਤੇ ਨਹੀ ਸੀ ਪ੍ਰਸਿੱਧ ਨਾਟਕਕਾਰ ਸ੍ਰ. ਭਾਗ ਸਿੰਘ ਨੇ ਕਿਹਾ ਕਿ, ‘ਕੀ  ਹੋਇਆ ਕਿ ਪੰਜਾਬ ਕੋਲ ਉ¤ਚੇ ਪਹਾੜ ਨਹੀਂ ਹਨ, ਪਰ ਇੰਨ੍ਹਾਂ ਪਹਾੜਾਂ ਤੋਂ ਉ¤ਚੀ ਹੇਕ ਗੁਰਮੀਤ ਬਾਵਾ ਦੀ ਸਾਡੇ ਕੋਲ ਹੈ। ਲੋਕ ਪੰਡਾਲ ਵਿੱਚ ਸਾਹ ਰੋਕ ਕੇ ਗੁਰਮੀਤ ਬਾਵਾ ਨੂੰ ਸੁਣਦੇ ਹਨ ਤੇ ਫੇਰ ਕਈ-ਕਈ ਦਿਨ ਸੱਥਾਂ-ਦਰਵਾਜ਼ਿਆਂ ਵਿੱਚ ਬੈਠੇ ਬਜ਼ੁਰਗ ਤੇ ਬੱਚੇ ਇਸ ਮਹਾਨ ਗਾਇਕਾ ਦੀ ਚਰਚਾ ਕਰਦੇ ਰਹਿੰਦੇ ਨੇ। ਬਾਵਾ ਜੀ ਦੇ ਗਾਉਣ ਦਾ ਢੰਗ ਅਜੋਕੇ ਗਾਇਕਾਂ ਨਾਲੋਂ ਬਿਲਕੁੱਲ ਵੱਖਰਾ ਹੈ। ਅਜੋਕੇ ਗਾਇਕਾਂ ਵਾਂਗ ਨਾ ਤਾਂ ਉਹ ਵਿਦੇਸ਼ੀ ਸਾਜ਼ਾਂ ਨਾਲ ਸਟੇਜ ਭਰਦੀ ਹੈ ਤੇ ਨਾ ਹੀ ਨੱਚ ਭੁੱੜਕ। ਸਗੋਂ ਆਪਣੇ ਅਮੀਰ ਵਿਰਸੇ ਦੇ ਸ਼ੁੱਧ ਸਾਜ਼ਾਂ ਹਰਮੋਨੀਅਮ, ਚਿੱਮਟਾ, ਢੋਲਕੀ ਤੇ ਮੱਟੀਆਂ (ਅਲਗੋਜ਼ੇ) ਨਾਲ ਸਟੇਜ਼ ਤੇ ਬਹਿਜਾ-ਬਹਿਜਾ ਕਰਵਾ ਕੇ ਛੱਡਦੀ ਹੈ। ਸ਼ੁੱਧ ਸਾਜ਼, ਸ਼ੁੱਧ ਅਵਾਜ਼ ਤੇ ਸ਼ੁੱਧ ਗੀਤਾਂ ਦਾ ਸੁਮੇਲ ਹੈ, ਗੁਰਮੀਤ ਬਾਵਾ। ਆਲਮ ਲੁਹਾਰ ਤੇ ਮਿਲਖੀ  ਰਾਮ ਦੀ ਗਾਇਕੀ ਨੂੰ ਪਸੰਦ ਕਰਨ ਵਾਲੀ ਗੁਰਮੀਤ ਬਾਵਾ ਨੇ ਰੂਸੀ ਸੰਘ ਦੇ ਰਾਜ ਜਾਰਜੀਆਂ

ਦੇਸ਼ ਦੀ ਰਾਜਧਾਨੀ ਤਬਲਿਸੀ ਵਿੱਚ ਹੋਏ ਇੰਟਰਨੈਸ਼ਨਲ ਕਲਾ ਦਾ ਅਜ਼ਾਦੀ ਦਿਵਸ ਦੇ ਮੇਲੇ ਵਿੱਚ 45 ਸੈਕਿੰਡ ਦੀ ਉ¤ੱਚੀ ਤੇ ਲੰਮੀ  ਹੇਕ ਲਾ ਕੇ ਇੱਕ ਰਿਕਾਰਡ ਕਾਇਮ ਕੀਤਾ ਤੇ ਰੂਸ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਜਦੋਂ ਕਿ ਸਰੋਤਿਆਂ ਵਿੱਚ ਮੌਜੂਦ ਇੱਕ ਗੋਰੀ  ਰੂਸਣ ਨੇ ਕੋਲ ਆ ਕੇ ਤੇ ਘੁੱਟ ਕੇ ਜੱਫੀ  ਵਿੱਚ ਲੈ ਲਿਆ ਤੇ ਆਪਣੇ ਗੁੱਟ ਤੇ ਬੰਨ੍ਹੀ ਹੋਈ ਘੜੀ ਵੱਲ ਵੇਖ ਕੇ ਇਸ਼ਾਰਾ ਕਰਦੇ ਹੋਏ ਕਿਹਾ ਸੀ, ਠ ਮੈਡਮ ਯੂ ਵਰਲਡ ਬਿੱਗ ਲੇਡੀ  ਫੋਟੀ  ਫਾਈਵ  ਸੈਕਿੰਡ ਆ-ਆ-ਆੂ-  ਤੇ ਆਪਣੇ ਗੁੱਟ ਤੋਂ ਘੜੀ  ਉਤਾਰ ਕੇ ਗੁਰਮੀਤ ਬਾਵਾ ਜੀ ਨੂੰ ਤੋਹਫੇ ਵਜੋਂ ਦੇ ਦਿੱਤੀ।ਬੰਬਈ ਵਿੱਚ ਇੱਕ ਪ੍ਰੋਗਰਾਮ ’ਤੇ ਜਦੋਂ ਗੁਰਮੀਤ ਬਾਵ ਨੇ ਲੰਬੀ ਹੇਕ ਲਾਈ ਤਾਂ ਉ¤ਥੇ ਮੁੱਖ ਮਹਿਮਾਨ ਵਜੋਂ ਪਹੁੰਚੇ  ਪ੍ਰਧਾਨ ਮੰਤਰੀ  ਸ੍ਰੀ ਰਾਜੀਵ ਗਾਂਧੀ  ਤੇ ਸੋਨੀਆਂ ਗਾਂਧੀ  ਨੇ ਸਟੇਜ ਤੇ ਜਾ ਕੇ ਬਾਵਾ ਜੀ ਦੀ ਲੰਬੀ  ਹੇਕ ਦੀ ਤਾਰੀਫ ਵਿੱਚ ਕਿਹਾ ਕਿ ‘ ਕਿਆ ਆਪ ਕੇ ਗਲੇ ਮੇਂ ਕੁਦਰਤ ਨੇ ਕੋਈ ਪੁਰਜ਼ਾ ਲਗਾ ਰੱਖਾ ਹੈ। ਤਬੀ ਆਪ ਇਤਨਾ ਉ¤ਚਾ ਔਰ ਇਤਨਾ ਲੰਬਾ ਲੇ ਜਾਤੇ ਹੋ।’ ਤਾਂ ਤਾੜੀਆਂ ਨਾਲ ਸਟੇਡੀਅਮ ਗੂੰਜ ਉ¤ਠਿਆ। ਕਲਾ ਤੇ ਗਾਇਕੀ ਦੀ ਸੂਝ ਰੱਖਣ ਵਾਲੇ ਅੱਜ ਵੀ ਗੁਰਮੀਤ ਬਾਵਾ ਨੂੰ ਉਨ੍ਹਾਂ ਹੀ ਪਿਆਰ ਤੇ ਸਤਿਕਾਰ ਦੇ ਰਹੇ ਨੇ ਜਿੰਨ੍ਹਾਂ ਕਿ ਅੱਜ ਤੋਂ ਕਈ ਵਰੇ ਪਹਿਲਾਂ। ਗੁਰਮੀਤ ਬਾਵਾ ਨੇ ਪੰਜਾਬ ਦੇ ਹਰ ਉ¤ਘੇ ਮੇਲੇ ਤੇ ਹਾਜ਼ਰੀ ਲਵਾਈ ਹੈ, ਭਾਵੇਂ ਉਹ ਮੋਹਨ ਸਿੰਘ ਜੀ ਦਾ ਮੇਲਾ ਹੋਵੇ, ਭਾਵੇਂ ਦਾਖੇ ਦੀ ਲੋਹੜੀ ਹੋਵੇ। ਅਮਰ ਸਿੰਘ ਸ਼ੌਕੀ ਦਾ ਮੇਲਾ ਹੋਵੇ, ਹਾਸ਼ਮ ਸ਼ਾਹ ਦੇ ਜਗਦੇਵ ਕਲਾ ਦਾ ਮੇਲਾ ਹੋਵੇ, ਭਾਵੇਂ ਸਰਦਾਰ ਸੋਭਾ ਸਿੰਘ ਜੀ ਦਾ ਸ੍ਰੀ ਹਰਿਗੋਬਿੰਦਪੁਰ ਦਾ ਮੇਲਾ ਹੋਵੇ ਤੇ ਭਾਵੇਂ ਡਾ. ਸਾਧੂ ਸਿੰਘ ਹਮਦਰਦ ਜੀ ਦਾ ਮੇਲਾ। ਬੀਤੇ ਦਿਨੀਂ ਗੁਰਮੀਤ ਬਾਵਾ ਤੇ ਕਿਰਪਾਲ ਬਾਵਾ ਨਾਲ ਉਹਨਾਂ ਦੇ ਨਿਵਾਸ ਸਥਾਨ- 3 ਫੇਅਰ ਲੈਂਡ ਕਲੋਨੀ, ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਿਖੇ ਖੁੱਲ ਕੇ ਹੋਈ ਮੁਲਾਕਾਤ ਹੂਬਹੂ  ਪਾਠਕਾਂ ਲਈ ਪੇਸ਼ ਹੈ-
?- ਗੁਰਮੀਤ ਜੀ, ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ।
    -ਮੇਰਾ ਜਨਮ 1944 ਵਿੱਚ ਪਿਤਾ ਸ੍ਰ. ਉ¤ਤਮ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਪਿੰਡ ਕੋਠੇ ਲਾਗੇ ਅਲੀਵਾਲ ਵਿੱਚ ਹੋਇਆ। ਪਿਤਾ ਜੀ ਜ਼ਿੰਮੀਦਾਰਾ ਤੇ ਸ਼ਾਹੂਕਾਰਾ ਕਰਦੇ ਸਨ। ਮੇਰੀ ਮਾਤਾ ਜੀ ਮੇਰੀ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਪੂਰੇ ਹੋ ਗਏ ਸਨ।
?-ਤੁਹਾਨੂੰ ਗਾਉਣ ਦਾ ਸ਼ੌਕ ਕਿਵੇਂ ਪੈਦਾ ਹੋਇਆ।
-ਪਿੰਡ ਵਿੱਚ ਸ਼ਾਦੀ ਸ਼ਗਨਾਂ ‘ਤੇ ਕੁੜੀਆਂ ਨੇ ਇੱਕਠਿਆਂ ਗਾਉਣਾ, ਇੰਨ੍ਹਾਂ ਕੁ ਹੀ ਸ਼ੌਕ ਸੀ। ਕਦੀ-ਕਦਾਈ ਸਕੂਲ ਵਿੱਚ ਗਾ ਲੈਣਾ। ਬਣੀ ਤਾਂ ਅਧਿਆਪਕ ਸਾਂ, ਪਰ ਬਾਵਾ ਜੀ ਨੇ ਸੁਣ ਕੇ ਮੈਨੂੰ ਗਾਉਣ ਵਾਲੇ ਪਾਸੇ ਪ੍ਰੇਰਿਤ ਕੀਤਾ। ਇਹ ਤਾਂ ਸਭ ਪ੍ਰਭੂ ਦੀ ਖੇਡ ਹੈ। ਉਸੇ ਦੀ ਹੀ ਰਹਿਮਤ ਹੈ ਕਿ ਮੇਰੇ ਵਰਗੀ ਨਿਮਾਣੀ ਦਾ ਵੀ ਨਾਂ ਬਣਿਆ ਤੇ ਲੋਕਾਂ ਨੇ ਪਿਆਰ ਸਤਿਕਾਰ ਵੀ ਰੱਜ ਕੇ ਦਿੱਤਾ।
?- ਤੁਹਾਡੇ ਘਰ ਵਿੱਚ ਪਹਿਲਾਂ ਕੋਈ ਗਾਉਂਦਾ ਸੀ ।
   -ਨਹੀਂ ਜੀ। ਸਾਡੇ ਘਰ ਕੋਈ ਨਹੀ ਸੀ ਗਾਉਂਦਾ।
?-ਕ੍ਰਿਪਾਲ ਬਾਵਾ ਜੀ ਨਾਲ ਤੁਹਾਡਾ ਮੇਲ ਕਿਵੇਂ ਹੋਇਆ।
-ਅਸੀਂ ਇੱਕੋ ਹੀ ਜਿਲ੍ਹੇ ਦੇ, ਇੱਕੋ ਹੀ ਇਲਾਕੇ ਦੇ ਸਾਂ. ਦੋਨੋਂ ਹੀ ਕਿੱਤੇ ਵਜੋਂ ਅਧਿਆਪਕ ਸਾਂ ( ਤੇ ਕ੍ਰਿਪਾਲ ਬਾਵਾ ਜੀ ਕਹਿਣ ਲੱਗੇ) ਮੇਰਾ ਆਪਣੇ ਇਲਾਕੇ ਵਿੱਚ ਗਾਇਕੀ ਪੱਖੋਂ ਬਹੁਤ ਪ੍ਰਭਾਵ ਰਿਹਾ ਹੈ। 1960 ਵਿੱਚ ਮੈਂ ਚੰਡੀਗੜ੍ਹ ਪੰਜਾਬੀ ਰੰਗ-ਮੰਚ ਵੱਲੋਂ ਕਰਵਾਏ ਲੋਕ ਗੀਤਾਂ ਦੇ ਮੁਕਾਬਲੇ ਵਿੱਚ ਹੀਰ ਗਾ ਕੇ ਗੋਲਡ ਮੈਲਡ ਜਿੱਤਆ ਸੀ। ਸਾਡਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਪੈਸੇ ਬਾਰੇ ਤਾਂ ਕਦੇ ਸੋਚਿਆ ਵੀ ਨਹੀ ਸੀ। ਮਹੀਨੇ ਦੋ ਮਹੀਨੇ ਬਾਦ ਸਕੂਲਜ਼ ਟੀਚਰਜ਼ ਦੀ ਮੀਟਿੰਗ ਹੁੰਦੀ ਸੀ ਤਾਂ ਸ਼ੌਕੀਆ ਤੌਰ ‘ਤੇ ਚੁਟਕਲੇ, ਕਵਿਤਾ, ਗਾਣਾ ਵਗੈਰਾ ਹੋਣਾ। ਬਾਵਾ ਜੀ ਕਹਿਣ ਲੱਗੇ ਇੱਕ ਮਟਿੰਗ ਵਿੱਚ ਗੁਰਮੀਤ ਜੀ ਨੇ ਵੀ ਗਾਇਆ ਤੇ ਕਸਮ ਖਾ ਕੇ ਮੈਂ ਕਹਿੰਦਾ ਹਾਂ ਕਿ ਖੁਦਾ ਪਾਕ ਨੇ ਨੇ ਐਡਾ ਵਧੀਆ ਗਲਾ ਬਖਸ਼ਿਆ ਹੈ, ਕਿਤੇ ਇਸਨੂੰ ਪਾਲਿਸ਼ ਕੀਤਾ ਜਾਵੇ ਤਾਂ ਜਰੂਰ ਪੰਜਾਬ ਦਾ ਨਾਂ ਭਾਰਤ ਤੇ ਵਿਦੇਸ਼ਾਂ ਵਿੱਚ ਉ¤ਚਾ ਹੋਵੇਗਾ।
?-ਤੁਹਾਡੀ ਅਰੇਂਜ਼ ਮੈਰਿਜ਼ ਹੈ ਜਾਂ ਲਵ ਮੈਰਿਜ਼।
– ਸਾਡੀ ਸ਼ਾਦੀ ਅਰਂੇਜ਼ਡ ਹੈ। ਮੈਂ ਸਿਹਰੇ ਬੰਨ੍ਹ ਕੇ ਲਿਆਇਆ ਸਾਂ। ਡੇਰਾ ਬਾਬਾ ਨਾਨਕ ਤੋਂ 100 ਤੋਂ ਵੱਧ ਬਰਾਤੀ ਵਿਆਹ ਵਿੱਚ ਸ਼ਾਮਿਲ ਹੋਏ ਸਨ।
?- ਇਸਦਾ ਮਤਲਬ ਮੈਡਮ! ਤੁਸੀ ਸ਼ਾਦੀ ਦੇ ਪਿੱਛੋਂ ਗਾਉਣਾ ਸ਼ੁਰੂ ਕੀਤਾ।
-ਸ਼ਾਦੀ ਤੋਂ ਪਹਿਲਾਂ ਕਦੀ ਕਦਾਈ ਗਾ ਲੈਂਦੀ ਸੀ, ਪਰ ਪੇਸ਼ੇ ਦੇ ਤੌਰ ਤੇ ਨਹੀਂ। ਪੇਸ਼ਾ ਮੇਰਾ ਇੱਕ ਅਧਿਆਪਕਾ ਦਾ ਸੀ। ਸ਼ਾਦੀ ਤੋਂ ਪਿੱਛੋਂ ਹੀ ਮੈਂ ਪ੍ਰੋਫੈਸਨਲ ਗਾਇਕਾ ਬਣੀ।
?-ਪੇਸ਼ੇ ਦੇ ਤੌਰ ‘ਤੇ ਗਾਇਕੀ ਕੱਦ ਅਪਣਾਈ।
-ਸੰਨ 1968 ਵਿੱਚ, ਅੱਜ ਤੋਂ 46 ਵਰੇ ਪਹਿਲਾਂ।
?- ਫਿਰ ਜਿਹੜਾ ਤੁਸੀ ਇਹ ਗਾਇਕੀ ਦਾ ਕਿੱਤਾ ਚੁਣਿਆ, ਕੀ ਤੁਹਾਡੇ ਮਾਪੇ ਇਸ ਤੋਂ ਖੁਸ਼ ਸਨ।
-ਕ੍ਰਿਪਾਲ ਬਾਵਾ ਬੋਲੇ ‘ਨਹੀਂ’ ਬਹੁਤ ਸਖਤ ਨਰਾਜ਼ ਸਨ, ਮੈਂ ਬੇਦੀ ਖ਼ਾਨਦਾਨ ਵਿੱਚੋਂ ਹਾਂ, ਉਸ ਸਮੇਂ ਮੈਂ ਤੱਕੜਾ ਗਵੱਈਆਂ ਸੀ। ਹਰ ਮਹਿਫਲ ਦਾ ਸ਼ਿੰਗਾਰ ਸਾਂ, ਗੁਰਮੀਤ ਬਾਵਾ ਜੀ ਦਾ ਗੀਤ ਸੁਣ ਕੇ ਮੈਂ ਮਹਿਸੂਸ ਕੀਤਾ ਕਿ ਕਿਉਂ ਨਾ ਇਸ ਨੂੰ ਗਵਾਵਾਂ। ਮੈਨੂੰ ਪੂਰਾ ਯਕੀਨ ਸੀ ਕਿ ਜੇ ਇਹ ਗਾਵੇ ਤਾਂ ਇੱਕ ਦਿਨ ਇਹਦਾ ਨਾਂ ਬਹੁਤ ਉ¤ਚਾ ਹੋਵੇਗਾ। ਪੰਜਾਬੀ ਗਾਇਕੀ ਹਿੱਕ ਦੇ ਜ਼ੋਰ ਨਾਲ ਗਾਈ ਜਾਂਦੀ ਹੈ। ਇਹ ਗੁਣ ਇਹਨਾਂ ਕੋਲ ਹੈ ਸੀ, ਮੈਂ ਸਟੇਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸਦਾ ਪਤਾ ਜਦੋਂ ਸਾਡੇ ਘਰ ਲੱਗਾ ਕਿ ਸਾਡੀ  ਨੂੰਹ ਸਟੇਜ਼ਾਂ ਤੇ ਗਾਉਂਦੀ ਫਿਰਦੀ ਹੈ ਤਾਂ ਸਾਡੇ ਬਜ਼ੁਰਗ ਆ ਗਏ ਡਾਂਗਾ ਸੂਤ ਕੇ, ਅਸੀ ਅੱਗੇ-ਅੱਗੇ ਤੇ ਉਹ ਮਗਰ-ਮਗਰ! ਹਾਰ ਕੇ ਮੈਂ ਆਪਣੇ ਵੱਡੇ ਭੈਣ ਜੀ ਕੋਲ ਗਿਆ, ਵਾਸਤਾ ਪਾਇਆ, ਉਸਨੇ ਵੀ ਲਾਹਨਤਾਂ ਪਾਈਆਂ। ਹਾਰ ਕੇ ਮੈਂ ਆਖਿਆ ਕਿ ਜੇ ਅਸੀ ਗਾਉਣਾ ਛੱਡ ਦਿੱਤਾ ਤਾਂ ਅਸੀ ਮਰ ਜਾਵਾਂਗੇ। ਅਸੀਂ ਸੰਗੀਤ ਬਿਨ੍ਹਾਂ ਜੀ ਨਹੀ ਸਕਦੇ। ਉਸ ਵੇਲੇ ਮੇਰੇ ਭੈਣ ਜੀ ਪਸੀਜ ਗਏ ਤੇ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਸਮਝਾਇਆ। ਉਹਨਾਂ ਨੇ ਸ਼ਰਤ ਇਹ ਰੱਖੀ  ਕਿ ਇੱਕ ਸਾਲ ਵਿੱਚ ਵੱਡੇ ਗਵੱਈਏ ਬਣ ਕੇ ਦਿਖਾਉ। ਫੇਰ ਕੀ ਸੀ, ਇੱਕ ਸਾਲ ਵਿੱਚ ਅਸੀ ਐਚ.ਐਮ.ਵੀ ਕੰਪਨੀ ਵਿੱਚ ਰਿਕਾਰਡ ਹੋਏ, ਟੀ.ਵੀ. ਰੇਡੀਉ ਤੇ ਗਾਉਣ ਲੱਗ ਪਏ। ਫਿਰ ਕਿਤੇ ਜਾ ਕੇ ਘਰ ਵਾਲਿਆਂ ਦੀ ਨਰਾਜ਼ਗੀ ਦੂਰ ਹੋਈ।
?-ਗੁਰਮੀਤ ਜੀ ਕਹਿੰਦੇ ਨੇ ਕਿ ਗੁਰੂ ਬਿਨਾਂ ਗਤ ਨਹੀਂ ਤੇ ਗਾਇਕੀ ਵਿੱਚ ਤਾਂ ਇਸਦੀ ਹੋਰ ਵੀ ਬਹੁਤ ਜਰੂਰਤ ਹੈ, ਸੰਗੀਤ ਦੀਆਂ ਬਰੀਕੀਆਂ ਤੁਸੀ ਕਿੰਨ੍ਹਾਂ ਕੋਲੋਂ ਸਿੱਖੀਆਂ।
-ਮੇਰੇ ਉਸਤਾਦ ਸ੍ਰੀ ਨਰਿੰਦਰ ਚੰਚਲ ਜੀ ਹਨ, ਉਹਨਾਂ ਤੋਂ ਬਹੁਤ ਕੁੱਝ ਸਿੱਖਿਆ। ਮਾ: ਰਾਮਪਾਲ ਪਾਲ ਜੀ  ਅੰਮ੍ਰਿਤਸਰ ਦੇ ਮੰਨੇ-ਪ੍ਰਮੰਨੇ ਸੰਗੀਤਕਾਰ ਸਨ। ਉਹਨਾਂ ਪਾਸੋਂ ਸਿੱਖਿਆ ਲਈ। ਬਾਵਾ ਜੀ ਦੀ ਬਹੁਤ ਵੱਡੀ ਦੇਣ ਹੈ। ਜਿੰਨ੍ਹਾਂ ਨੇ ਹੌਂਸਲਾ, ਹਿੰਮਤ ਤੇ ਸਟੇਜ਼ੀ ਬਾਰੀਕੀਆ ਬਾਰੇ ਗਾਹੇ-ਬਗਾਹੇ ਮੇਰੀ ਅਗਵਾਈ ਕੀਤੀ।
?-ਗੁਰਮੀਤ ਜੀ ਤੁਹਾਡੀ ਲੰਮੀ ਹੇਕ ਦਾ ਰਾਜ਼ ਕੀ ਹੈ।
-ਝੱਟ ਬਾਵਾ ਜੀ ਬੋਲ ਪਏ ਠਲੰਮੀ ਹੇਕ ਦਾ ਰਾਜ਼ ਤਾਂ ਮੁਸੱਲਸਲ ਰਿਆਜ਼ ਹੈ! ਤੇ ਇਹ ਗੱਲ ਕਹਿ ਕੇ ਮੈਂ ਫਖਰ ਮਹਿਸੂਸ ਕਰਦਾ ਹਾਂ ਕਿ ਲੰਮੀ  ਹੇਕ ਦੀ ਕਾਢ ਵੀ ਗੁਰਮੀਤ ਬਾਵਾ ਦੀ ਹੀ ਦੇਣ ਹੈ। ਇਹਨਾਂ ਤੋਂ ਪਹਿਲਾਂ ਜਿੰਨ੍ਹੇ ਵੀ ਕਲਾਕਾਰਾਂ ਨੇ ਗਾਇਆ। ਸਾਰੇ ਹੀ ਸਾਡੇ ਪੂਜਨੀਕ ਹਨ, ਪਰ ਕਿਸੇ ਨੇ ਹੇਕ ਨਹੀਂ  ਸੀ ਲਾਈ। ਮੈਂ ਇਹ ‘ਕਾਢ’ ਗੁਰਮੀਤ ਜੀ ਦੇ ਨਾਵੇਂ ਲਾਉਂਦਾ ਹਾਂ, ‘ਹੁਣ ਮੈਂ ਸਹੀ ਦੱਸਦਾ ਹਾਂ ਕਿ ਪਤਾ ਸਾਨੂੰ ਵੀ ਨਹੀਂ ਸੀ ਕਿ ਹੇਕ ਦੀ ਪੰਜਾਬੀ ਗਾਇਕੀ ਵਿੱਚ ਕੀ ਮਹੱਤਤਾ ਹੈ। ਸੰਨ 1969-70 ਦੀ ਗੱਲ ਹੈ। ਅਸੀਂ  ਸਨਮੁਖਾ ਨੰਦ ਹਾਲ ਬੰਬਈ ਵਿਸਾਖੀ ਦੇ ਮੇਲੇ  ਗਏ, ਜੋ ਪੰਜਾਬੀ  ਲੋਕਾਂ ਦਾ ਹੈ ਤੇ ਜਿਸਦੇ ਮੋਢੀ  ਉਹ ਪੰਜਾਬੀ  ਲੋਕ  ਹਨ ਜੋ (ਪੰਜਾਬੀ  ਫਿਲਮੀ  ਹਸਤੀਆਂ) ਫਿਲਮਾਂ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦੇ ਮੇਲੇ ‘ਤੇ ਗਏ! ਮੈਨੂੰ ਯਾਦ ਹੈ ਕਿ ਗੁਰਮੀਤ ਬਾਵਾ ਜੀ ਨੇ ਉ¤ਥੇ ਗੀਤ ਗਾਇਆ,  ਜੋ ਚਮਨ ਲਾਲ ਸ਼ੁਗਲ ਸਾਹਬ ਦਾ ਲਿਖਿਆ ਸੀ, ‘ ਮੈਂ ਜੱਟੀ ਪੰਜਾਬ ਦੀ ਮੇਰੀ ਨਵੀਂ ਨਿਰਾਲੀ ਸ਼ਾਨ!ੂ ਅਲਾਪ ਨਾਲ ਜਦ ਗੀਤ ਸਟਾਰਟ ਕੀਤਾ ਤਾਂ ਤਾਲੀਆਂ ਸ਼ੁਰੂ ਹੋ ਗਈਆਂ, ਹੌਂਸਲਾ ਮਿਲਦਾ ਗਿਆ, ਹੇਕ ਲੰਮੀ ਹੁੰਦੀ ਗਈ, ਹੋਰ ਲੰਮੀ ਹੋ ਗਈ, ਤਾਂ ਧਰਮਿੰਦਰ ਜੀ, ਦਾਰਾ ਸਿੰਘ ਜੀ, ਰਾਜ ਕਪੂਰ ਜੀ, ਜੈਰਾਜ ਜੀ, ਪ੍ਰਾਣ ਜੀ ਤੇ ਹੋਰ ਵੀ ਪ੍ਰਸਿੱਧ ਪੰਜਾਬੀ ਫਿਲਮੀ ਹਸਤੀਆਂ ਨੇ ਸਟੇਜ਼ ਖਤਮ ਹੋਣ ਤੋਂ ਪਿੱਛੋਂ ਹੇਕ ਬਾਰੇ ਪੂਰੀ ਦਾਦ ਦਿੱਤੀ। ਅਸੀਂ ਪੰਜਾਬੀ ਐਸੋਸੀਏਸ਼ਨ ਦੇ ਰੈਸਟ ਹਾਊਸ ਚਲੇ ਗਏ। ਉ¤ਥੇ ਮੈਂ ਗੁਰਮੀਤ ਜੀ ਨੂੰ ਕਿਹਾ ਕਿ ਗੁਰਮੀਤ ! ਸਾਨੂੰ ਹੁਣ ਪਤਾ ਲੱਗਾ ਹੈ ਕਿ ਪੰਜਾਬੀ ਗਾਇਕੀ ਵਿੱਚ ਲੰਮੀ ਹੇਕ ਦੀ ਬਹੁਤ ਅਹਿਮੀਅਤ ਹੈ। ਇੱਕ ਖਾਸ ਮੁਕਾਮ ਹੈ। ਇਹ ਹੇਕ ਦੀ ਕਾਢ ਸੀ, ਮੇਰੇ ਸਾਰੇ ਅਜ਼ੀਜ਼ਾਂ ਨੂੰ ਗਿਆਨ ਹੋ ਗਿਆ ਹੈ ਕਿ ਲੰਮੇ ਅਲਾਪ ਦਾ ਪੰਜਾਬੀ ਗਾਇਕੀ ਵਿੱਚ ਇੱਕ ਨਿਵੇਕਲਾ ਸਥਾਨ ਹੈ।
?-ਸਭ ਤੋਂ ਪਹਿਲਾ ਗੀਤ ਐਚ.ਐਮ.ਵੀ ਕੰਪਨੀ ‘ਚ ਕਿਹੜਾ ਰਿਕਾਰਡ ਹੋਇਆ।
-ਸਭ ਤੋਂ ਪਹਿਲਾ ਗੀਤ ਠਛੜਿਆਂ ਦੀ ਗੱਡੀ’ ਸ਼ੁਗਲ ਸਾਹਬ ਦੀ ਲ਼ਿੱਖਤ ਤੇ ਜਸਵੰਤ ਭੰਵਰਾ ਸਾਹਬ ਦੇ ਸੰਗੀਤ ਹੇਠ ਰਿਕਾਰਡ ਹੋਇਆ, ਜਿਹੜਾ ਬਹੁਤ ਸਿੱਖਿਆਦਾਇਕ ਗੀਤ ਸੀ ਤੇ ਉਸ ਸਮੇਂ ਸੁਪਰਹਿੱਟ ਹੋਇਆ। ਇਸ ਸਾਡੀ ਬਹੁਤ ਹੀ ਪੁਰਾਣੀ ਲੋਕ ਧੁਨ ‘ਤੇ ਆਧਾਰਿਤ ਲਿਖਿਆ ਗੀਤ ਸੀ। ਜਿਸਨੂੰ ਉਸੇ ਹੀ ਲੋਕ ਧੁਨ ‘ਤੇ ਗਾਇਆ, ਇਹਦੇ ਸਾਜ਼ਾਂ ਵਿੱਚ ਢੱਡਾਂ, ਮੱਟੀਆਂ, ਢੋਲਕਾਂ ਸਨ।
?-ਤੁਹਾਨੂੰ ਏਡੀ ਵੱਡੀ ਕੰਪਨੀ ਐਚ.ਐਮ.ਵੀ ‘ਚ ਰਿਕਾਰਡ ਕਰਵਾਉਣ ਲਈ ਕਿੰਨੀ ਕੁ ਨੱਠ-ਭੱਜ ਕਰਨੀ ਪਈ।ਕਿਉਂਕਿ ਉਸ ਸਮੇਂ ਇਹੀ ਇੱਕ ਕੰਪਨੀ ਸੀ ਜੋ ਨਵੇਂ ਕਲਾਕਾਰਾਂ ਨੂੰ ਬਰੇਕ ਦਿੰਦੀ ਸੀ ਤੇ ਜਿੱਥੇ ਰਿਕਾਰਡ ਹੋਣਾ ਬਹੁਤ ਹੀ ਮੁਸ਼ਕਿਲ ਸੀ।
-ਮੈਨੂੰ ਤਾਂ ਸਿਰਫ ਘਰ ਤੋਂ ਲੈ ਕੇ ਅੰਮ੍ਰਿਤਸਰ ਸਟੇਸ਼ਨ ਤੱਕ ਗੱਡੀ ਵਿੱਚ ਬੈਠਣ ਲਈ ਨੱਠ-ਭੱਜ ਕਰਨੀ ਪਈ। ਐਚ.ਐਮ.ਵੀ  ਕੰਪਨੀ ‘ਚ ਗਏ, ਸਾਨੂੰ ਸੁਣਿਆ ਤੇ ਡਾਇਰੈਕਟਰ ਸਾਹਬ ਕਹਿਣ ਲੱਗੇ, ਠ ਅਭੀ ਰਿਕਾਰਡਿੰਗ ਆਪ ਕੀ ਹੈ ਸਟੂਡੀਊ ਖਾਲੀ ਹੋ ਜਾਤਾ ਹੈ।ੂ ਮੈਂ ਸੋਚਿਆ ਜੋ ਵੀ ਕਲਾਕਾਰ ਰਿਕਾਰਡਿੰਗ ਕਰ ਰਹੇ ਨੇ, ਸਾਡੇ ਹੀ ਭਾਈ ਬੰਧੂ ਨੇ, ਤੇ ਮੈਂ ਸ਼ੁਗਲ ਸਾਹਬ ਨਾਲ ਸਲਾਹ ਕਰਕੇ ਅਗਲੇ ਦਿਨ ਦੀ ਤਰੀਕ ਮੰਗ ਲਈ। ਬਸ ਰਿਕਾਰਡਿੰਗ ਹੋ ਗਈ। ਲੋਕਾਂ ਨੇ ਇੰਨ੍ਹਾਂ ਪਿਆਰ ਤੇ ਇੱਜ਼ਤ ਦਿੱਤੀ ਕਿ ਮੇਰਾ ਉਹ ਪਹਿਲਾ ਰਿਕਾਰਡ ਸੁੱਪਰ-ਡੁੱਪਰ ਹਿੱਟ ਹੋਇਆ।
(ਬਾਕੀ ਅਗਲੇ ਐਤਵਾਰ)

Send this to a friend