ਫ਼ਤਹਿਗੜ੍ਹ ਸਾਹਿਬ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੁਏਟ ਕਾਮਰਸ ਵਿਭਾਗ ਦੀ ਕਾਮਰਸ ਐਸੋਸੀਏਸ਼ਨ (ਰਜਿਸਟਰਡ) ਵੱਲੋਂ ਬੀ.ਕਾਮ, ਬੀ.ਕਾਮ (ਆਨਰਜ਼) ਅਤੇ ਬੀ.ਕਾਮ. (ਅਕਾਂਊਟਿੰਗ ਅਤੇ ਫਾਇਨਾਂਸ) ਭਾਗ ਪਹਿਲਾ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਪੇਪਰ ਰੀਡਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਕਾਮਰਸ ਭਾਗ ਪਹਿਲਾ ਦੇ 56 ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਾਲਜ ਦਾ ਕਾਮਰਸ ਵਿਭਾਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਚੇਚੇ ਤੌਰ ‘ਤੇ ਯਤਨਸ਼ੀਲ ਰਹਿੰਦਾ ਹੈ, ਜਿਸ ਕਰਕੇ ਵਿਭਾਗ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਦੇ ਮਾਰਗ ਦਰਸ਼ਨ ਨਾਲ ਵੱਖ-ਵੱਖ ਖੇਤਰਾਂ ਵਿਚ ਸਫਲਤਾਪੂਰਵਕ ਸੇਵਾਵਾਂ ਨਿਭਾ ਰਹੇ ਹਨ। ਡਾ.ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਅਤੇ ਭਾਸ਼ਾ ਵਿਚ ਵੀ ਸੁਧਾਰ ਹੁੰਦਾ ਹੈ। ਡਾ.ਕਸ਼ਮੀਰ ਸਿੰਘ ਨੇ ਕਿਹਾ ਕਿ 800 ਦੇ ਕਰੀਬ ਵਿਦਿਆਰਥੀਆਂ ਦਾ ਕਾਮਰਸ ਵਿਭਾਗ ਵਿੱਚ ਹੋਣਾਂ ਆਪਣੇ ਆਪ ਵਿੱਚ ਹੀ ਕਾਲਜ ਦੇ ਕਾਮਰਸ ਵਿਭਾਗ ਦੀ ਕਾਮਯਾਬੀ ਦਾ ਸਬੂਤ ਹੈ।ਇਸ ਮੌਕੇ ਕਮਰਸ ਵਿਭਾਗ ਦੇ ਡੀਨ ਡਾ. ਬਿਕਰਮਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਜੀ ਆਇਆਂ ਕਿਹਾ ਅਤੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਵਿਭਾਗ ਦੇ ਸਾਰੇ ਅਧਿਆਪਕ ਪੂਰੀ ਤਨਦੇਹੀ ਨਾਲ ਵਿੱਦਿਅਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਮਾਰਗ ਦਰਸ਼ਨ ਕਰਕੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਉਸਾਰੂ ਯੋਗਦਾਨ ਪਾਉਣਗੇ। ਉਹਨਾਂ ਵਿਦਿਆਰਥੀਆਂ ਨੂੰ ਹਰ ਮੁਕਾਬਲੇ ਵਿਚ ਭਾਗ ਲੈਣ ਅਤੇ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਪ੍ਰੇਰਿਆ।ਪੇਪਰ ਰੀਡਿੰਗ ਪ੍ਰਤੀਯੋਗਤਾ ਦੇ ਪ੍ਰਮੁੱਖ ਵਿਸ਼ਿਆਂ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ 2019, ਪੰਜਾਬ ਵਿਚ ਪਾਣੀ ਸੰਕਟ, ਬੁਲਿੰਗ ਅਤੇ ਇਸਦਾ ਨੌਜਵਾਨਾਂ ‘ਤੇ ਪ੍ਰਭਾਵ , ਨਸ਼ਾ ਕਾਨੂੰਨੀਕਰਨ ਅਤੇ ਨਸ਼ੇ ‘ਤੇ ਜੰਗ ਆਦਿ ਵਿਸ਼ਿਆਂ ‘ਤੇ ਆਪਣੇ ਪੇਪਰ ਪੇਸ਼ ਕੀਤੇ। ਇਸ ਪ੍ਰਤੀਯੋਗਤਾ ਵਿੱਚ ਬੀ.ਕਾਮ. ਆਨਰਜ਼ ਭਾਗ ਪਹਿਲਾ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਬੀ.ਕਾਮ. ਆਨਰਜ਼ ਭਾਗ ਪਹਿਲਾ ਦੀ ਹੀ ਵਿਦਿਆਰਥਣ ਗੁਰਪ੍ਰੀਤ ਕੌਰ ਦੂਜੇ ਤੇ ਬੀ.ਕਾਮ (ਅਕਾਂਊਂਟਿੰਗ ਤੇ ਫਾਇਨਾਂਸ) ਦਾ ਵਿਦਿਆਰਥੀ ਸ਼ਿਵਮ ਸੂਦ ਤੀਜੇ ਸਥਾਨ ‘ਤੇ ਰਹੇ।ਬੀ. ਕਾਮ. ਭਾਗ ਪਹਿਲਾ ਦੀ ਵਿਦਿਆਰਥਣ ਦਿਵਯਾ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ।ਇਥੇ ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਐਮ.ਕਾਮ. ਪਹਿਲਾ ਅਤੇ ਐਮ.ਕਾਮ. ਭਾਗ ਦੂਜਾ ਦੇ ਵਿਦਿਆਰਥੀਆਂ ਦੁਆਰਾ ਸਫਲਤਾਪੂਰਵਕ ਕੀਤਾ ਗਿਆ।ਇਸ ਮੌਕੇ ਪੋਸਟ ਗ੍ਰੈਜੁਏਟ ਕਮਰਸ ਵਿਭਾਗ ਦੀ ਮੁਖੀ ਡਾ. ਹਰਜੀਤ ਕੌਰ, ਅੰਡਰ ਗ੍ਰੈਜੁਏਟ ਕਮਰਸ ਵਿਭਾਗ ਦੇ ਮੁਖੀ ਪ੍ਰੋ. ਮੋਹਮੰਦ ਅਨਵਰ,ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।