ਸੰਯੁਕਤ ਰਾਸ਼ਟਰ, 10 ਮਈ (ਪੀ.ਟੀ.)-ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਆਪਣੇ 2015 ਤੋਂ ਅਗਲੇ ਵੱਡੇ ਵਿਕਾਸ ਏਜੰਡੇ ’ਤੇ ਜੁਟਣ ਤੋਂ ਪਹਿਲਾਂ ਆਪਣੇ ਘਰ ਦਾ ਸੁਧਾਰ ਕਰਨਾ ਚਾਹੀਦਾ ਹੈ ਤੇ ਸੁਰੱਖਿਆ ਕੌਂਸਿਲ ’ਚ ਚਿਰਾਂ ਤੋਂ ਉਡੀਕੇ ਜਾ ਰਹੇ ਸੁਧਾਰ ਲਾਗੂ ਕਰਨੇ ਚਾਹੀਦੇ ਹਨ। ਭਾਰਤ ਨੇ ਇਹ ਵੀ ਕਿਹਾ ਕਿ ਜੇਕਰ ਸੰਯੁਕਤ ਰਾਸ਼ਟਰ ਵਿਸ਼ਵ ਸੰਸਥਾ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਤੇ ਪ੍ਰਤੀਨਿਧਤਾ ਲਈ ਸੁਧਾਰ ਨਹੀਂ ਕਰਦਾ ਤਾਂ ਵਿਸ਼ਵ ਸੰਗਠਨ ਦਾ ਪ੍ਰਸੰਗ ਕਾਇਮ ਨਹੀਂ ਰਹਿੰਦਾ। ਸੁੰਯਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਅਸ਼ੋਕ ਮੁਕਰਜੀ ਨੇ ਕਲ੍ਹ ਕਿਹਾ ਕਿ ਕੌਂਸਿਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਸ ’ਚ ਸੁਧਾਰ ਕਰਨ ਦੀ ਲੋੜ ਹੈ ਤੇ ਇਸ ’ਚ ਪ੍ਰਤੀਨਿਧਤਾ ਦੇਣ ’ਚ ਹੋਰ ਦੇਰੀ ਨਹੀਂ ਕਰਨੀ ਚਾਹੀਦੀ।