ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ, 2 ਅਗਸਤ- ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਸਮੇਤ 18 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ।
ਸਦਨ ਨੇ ਰਾਜ ਸਭਾ ਦੇ ਸਾਬਕਾ ਮੈਂਬਰ ਵਰਿੰਦਰ ਸਿੰਘ ਕਟਾਰੀਆ, ਕਿੱਕਰ ਸਿੰਘ, ਹਮੀਰ ਸਿੰਘ, ਚੌਧਰੀ ਨੰਦ ਲਾਲ, ਕਾਮਰੇਡ ਬਲੰਵਤ ਸਿੰਘ, ਸਨੇਹ ਲਤਾ, ਪਰਮਜੀਤ ਸਿੰਘ, ਕਰਨੈਲ ਸਿੰਘ, ਗੁਰਮੇਜ ਸਿੰਘ, ਕੁਲਵੰਤ ਸਿੰਘ, ਈਸ਼ਰ ਸਿੰਘ, ਉਜਾਗਰ ਸਿੰਘ, ਜਾਗੀਰ ਸਿੰਘ, ਬਾਬਾ ਲਾਭ ਸਿੰਘ, ਸੁਨਾਮ ‘ਚ ਬੋਰਵੈੱਲ ‘ਚ ਡਿੱਗੇ ਫਤਹਿਵੀਰ ਸਿੰਘ ਤੇ ਲਖਵੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
ਫਤਹਿਵੀਰ ਦਾ ਨਾਂਅ ਪਰਮਿੰਦਰ ਸਿੰਘ ਢੀਂਡਸਾ, ਅਮਨ ਅਰੋੜਾ ਤੇ ਸਿਮਰਜੀਤ ਸਿੰਘ ਬੈਂਸ ਦੇ ਕਹਿਣ ‘ਤੇ ਸ਼ਾਮਿਲ ਕੀਤਾ ਗਿਆ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਰਣਨੀਤੀ ਤੋਂ ਕਾਂਗਰਸ ਚੌਕਸ ਹੈ। ਪਹਿਲੇ ਦਿਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਗੈਰਹਾਜ਼ਰ ਰਹੇ।