April 24, 2026 11:07 am

ਵਸਤੀ ਮੀਰਾ ਵਾਲੀ ‘ਚ ਨਹੀਂ ਨਿਕਲਿਆ ਪਾਣੀ ਨਿਕਾਸੀ ਦਾ ਹੱਲ

ਮੁਹੱਲੇ ਦੇ ਲੋਕਾਂ ਪ੍ਰਸ਼ਾਸਨ ਅਤੇ ਵਿਧਾਹਿਕ ਖ਼ਿਲਾਫ ਕੀਤੀ ਨਾਅਰੇਬਾਜ਼ੀ

ਪੱਟੀ, 2 ਅਗਸਤ (ਰਾਜਾ ਦਾਸੂਵਾਲ)- ਪੱਟੀ ਦੀ ਵਾਰਡ ਨੰਬਰ 18 ਵਿਖੇ ਪਿਛਲੇ ਇੱਕ ਮਹੀਨੇ ਤੋਂ ਬੰਦ ਹੋਏ ਸੀਵਰੇਜ਼ ਸਿਸਟਮ ਦਾ ਹੱਲ ਨਹੀਂ ਨਿਕਲਿਆ। ਬੀਤੀ ਰਾਤ ਵੀਂ ਆਏ ਮੀਂਹ ਕਾਰਨ ਪਾਣੀ ਲੋਕਾ ਦੇ ਤਰਾਂ ਵਿੱਚ ਪਹੁੰਚ ਗਿਆ ਜਿਸ ਕਾਰਨ ਲੋਕਾ ਦਾ ਕਾਫੀ ਨੁਕਸਾਨ ਹੋ ਗਿਆ ਪਰ ਪ੍ਰਸ਼ਾਸ਼ਨ ਕੋਈ ਹ ੱਲ ਨਹੀਂ ਕੱਢਿਆ ਗਿਆ ਜਿਸ ਨੂੰ ਲੇ ਕੇ ਵਸਤੀ ਦੇ ਲੋਕਾ ਵੱਲੋਂ ਪ੍ਰਸ਼ਾਸ਼ਨ ਅਤੇ ਹਲਕੇ ਦੇ ਵਿਧਾਇਕ ਵਿਰੁੱਧ ਨਾਅਰੇਬਜੀ ਕੀਤੀ ਗਈ। ਮੁਹੱਲੇ ਦੇ ਲੋਕਾ ਕਾਂਮਰੇਡ ਅਜੇ ਕੁਮਾਰ, ਦਰਸ਼ਨ
ਕੁਮਾਰ ਸਬਜੀ ਵਾਲੇ, ਅ ਮਰਜੀਤ ਕੌਰ, ਰਮੇਸ਼ ਕੁਮਾਰ ਬੱਤਰਾ, ਦਿਲਬਾਗ ਸਿੰਘ, ਕੁਲਦੀਪ ਸਿੰਘ ਨੇ ਆਖਿਆ ਕਿ ਵਿਧਾਇਕ ਗਿੱਲ ਨੇ ਵੀਂ ਸਾਡੀ ਸਾਰ ਨਹੀਂ ਲਈ। ਪਿਛਲੇ ਕਾਫੀ ਦਿਨਾ ਸੀਵਰੇਜ਼ ਸਿਸਟਮ ਬੰਦ ਹੈ। ਕਈ ਵਾਰ ਸੰਬਧਿਤ ਅਧਿਆਕਰੀਆਂ ਪਾਸ ਗੁਹਾਰ ਲਗਾ ਚੁੱਕੇ ਹਾ। ਸਾਡੇ ਘਰਾਂ ਦੇ ਹਲਾਤ ਬਤ ਤੋਂ ਬਦਤਰ ਬਣ ਚੁੱਕੇ ਨੇ ਬੱਚੇ ਤੋਂ ਲੇ ਕੇ ਬਜੁਰਗ ਲੋਕ ਵੀਂ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ। ਮੁਹੱਲੇ ਦੇ ਲੋਕਾ ਕਿਹਾ ਕਿ ਅਚਾਨਕ ਆਏ ਮੀਂਹ ਨਾਲ ਸਾਰੇ ਬਿਸਤਰ ਭਿੱਜ ਗਏ। ਸਮਾਨ ਖਰਾਬ ਹੋ ਗਿਆ। ਸੀਵਰੇਜ਼ ਅਤੇ ਮੀਂਹ ਦਾ ਪਾਣੀ ਕਮਰਿਆ ਅੰਦਰ ਬਦਬੂ ਮਾਰ ਰਿਹਾ ਹੈ। ਬੱਚੇ ਬਿਮਾਰ ਪਏ ਹਨ। ਪ੍ਰਸ਼ਾਸ਼ਨਿਕ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਬੰਦ ਸੀਵਰੇਜ ਕਾਰਨ ਮੁਹੱਲੇ ਵਿੱਚ ਬਿਮਾਰੀਆਂ ਫੈਲ ਚੁੱਕੀਆ ਨੇ। ਬੱਚਿਆਂ ਨੂੰ ਕਈ ਦਿਨ ਸਕੂਲ ਵੀਂ ਨਹੀਂ ਭੇਜਦੇ। ਇਸ ਮੌਕੇ ‘ਤੇ ਮੁਹੱਲੇ ਦੇ ਲੋਕਾ ਨੇ ਇਹ ਵੀਂ ਮੰਗ ਕੀਤੀ ਹੈ ਕਿ ਮੁਹੱਲੇ ਦੀ ਸਾਫ-ਸਫਾਈ ਦੇ ਨਾਲ ਨਾਲ ਇੱਥੇ ਮੁਫਤ ਡਾਂਕਟਰੀ ਜਾਂਚ ਕਰਵਾਈ ਜਾਵੇ। ਜੇਕਰ ਸਮੱਸਿਆਂ ਦਾ ਕੋਈ ਹੱਲ ਹਲਦੀ ਨਾ ਨਿਕਲਿਆ ਤਾ ਨਗਰ ਕੌਂਸਲ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ ਉਥੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਨਿਲ ਚੋਪੜਾ ਨੇ ਕਿਹਾ ਕਿ ਸੀਵਰਮੈਂਨਾਂ ਵੱਲੋਂ ਸੀਵਰੇਜ਼ ਦਾ ਸਫਾਈ ਕੀਤੀ ਜਾ ਰਹੀ ਹੈ। ਜਲਦ ਹੀ ਸਾਫ -ਸਫਾਈ ਕਰਵਾਈ ਜਾ ਰਹੀ ਹੈ।

Send this to a friend