April 24, 2026 6:05 am

ਅਵਾਰਾ ਸਾਨ੍ਹਾਂ ਨੇ ਸ਼ਹਿਰ ਨਾਭਾ ‘ਚ ਫੈਲਾਈ ਦਹਿਸ਼ਤ

ਨਾਭਾ, 1 ਅਗਸਤ (ਸਿਕੰਦਰ ਸਿੰਘ)- ਸ਼ਹਿਰ ਨਾਭਾ ਦੇ ਮੈਹਿਸ ਗੇਟ ਨਜਦੀਕ ਕੋਟ ਰੋਡ ਜੋ ਕਿ ਲੋਆਇਨਸ ਕਲੱਬ ਦੇ ਪਿਛਲੇ ਪਾਸੇ ਹੈ। ਉਥੋਂ ਦੇ ਵਸਨੀਕਾ ਨੇ ਇਕੱਠੀਆਂ ਹੋ ਨਗਰ ਕੌਂਸਲ ਨਾਭਾ ਅਤੇ ਪ੍ਰਸ਼ਾਸ਼ਨ ਖਿਲਾਫ ਫੈਲੀ ਗੰਦਗੀ ਅਤੇ ਅਵਾਰਾ ਸਾਨ੍ਹਾ ਵੱਲੋਂ ਫੈਲਾਈ ਦਹਿਸਤ ਨੂੰ ਲੈ ਨਾਅਰੇਬਾਜੀ ਕੀਤੀ। ਗੱਲਬਾਤ ਦੌਰਾਨ ਸਤੀਸ਼ ਕੁਮਾਰ ਜਨਰਲ ਸਕੱਤਰ ਐਂਟੀਕਰਪਸ਼ਨ, ਰਵੀ ਕੁਮਾਰ, ਮਨਜੀਤ ਸਿੰਘ, ਹੈਪੀ, ਮਿੰਟੂ, ਵਿਧਾਨ ਸਿੰਘ ਅਤੇ ਅਸ਼ੋਕ ਕੁਮਾਰ ਨੇ ਸਾਂਝੇ ਤੌਰ ਤੇ ਕਿਹਾ ਕਿ ਅਵਾਰਾ ਸਾਨ ਰੋਜਾਨਾ ਆਮ ਜਨਤਾ ਦਾ ਮੁੱਖ ਮਾਰਗਾ ਤੇ ਜਿੱਥੇ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਨੇ। ਉਥੇ ਹੀ ਸ਼ਹਿਰ ਦੇ ਮੁਹੱਲਿਆ ਵਿੱਚ ਉਨ੍ਹਾ ਨੇ ਦਹਿਸਤ ਫੈਲਾ ਰੱਖੀ ਹੈ। ਬਜੁਰਗ ਔਰਤਾ ਅਤੇ ਬੱਚਿਆ ਦਾ ਘਰਾ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਆਪਸੀ ਟੱਕਰਾ ਸਮੇਂ ਵੱਡਾ ਨੁਕਸਾਨ ਆਮ ਜਨਤਾ ਦਾ ਕਰਦੇ ਹਨ। ਸ਼ਹਿਰ ਵਿੱਚ ਬਣੀ ਗਊਸ਼ਾਲਾ ਦੇ ਆਗੂ ਵੀ ਪ੍ਰਸ਼ਾਸ਼ਨ ਵਾਂਗ ਕੁੰਭ ਕਰਨ ਦੀ ਨੀਦ ਸੁੱਤੇ ਪਏ ਨੇ। ਮਹੁੱਲੇ ਦੇ ਚਾਰੋਂ ਪਾਸੇ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾ ਕਿਹਾ ਕਿ ਪਿਛਲੇ ਦਿਨੀ 10 ਦੇ ਕਰੀਬ ਸ਼ਹਿਰ ਦੇ ਵਸਨੀਕ ਅਵਾਰਾ ਜਾਨਵਰਾ ਨੇ ਫੱਟੜ ਕੀਤੇ ਹਨ। ਜਿਨ੍ਹਾ ਦਾ ਹਾਲਤ ਗੰਭੀਰ ਹੋਣ ਕਾਰਨ ਉਨ੍ਹਾ ਵਿੱਚੋਂ ਕੁਝ ਨੂੰ ਪਟਿਆਲਾ ਦੇ ਰਜਿੰਦਰਾ ਵਿਖੇ ਭੇਜਿਆ ਗਿਆ।ਮੁਹੱਲਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਜੇਕਰ ਜਲਦ ਗੰਦਗੀ ਨਾ ਚੁੱਕੀ ਗਈ ਤਾਂ ਉਹ ਮੁੱਖ ਮਾਰਗ ਜਾਮ ਕਰ ਧਰਨਾ ਲਗਾਉਣਗੇ।

Send this to a friend