April 24, 2026 7:44 am

ਜਲੰਧਰ, ਸੀ.ਆਈ.ਏ ਸਟਾਫ਼-1 ਅਤੇ ਥਾਣਾ ਬਸਤੀ ਬਾਵਾ ਖੇਲ੍ਹ ਦੀ ਪੁਲਿਸ ਵੱਲੋਂ 7 ਮਹੀਨਿਆਂ ਤੋਂ ਫਰਾਰ 2 ਦੋਸ਼ੀ ਕਾਬੂ

ਜਲੰਧਰ, 1 ਅਗਸਤ ਸੀ.ਆਈ.ਏ ਸਟਾਫ਼-1 ਜਲੰਧਰ ਅਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਪਿਛਲੇ 7 ਮਹੀਨਿਆਂ ਤੋਂ ਫਰਾਰ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ, ਦੋਸ਼ੀਆਂ ਦੀ ਪਹਿਚਾਣ ਸਚਿਨ, ਅਕਾਸ਼ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰਾਨ ਹਰਿੰਦਰ ਸਿੰਘ ਵਾਸੀਆਂਨ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ, ਪੋਪੀ ਪੁੱਤਰ ਮਹੇਸ਼ ਕੁਮਾਰ, ਵਾਸੀ ਮਨਜੀਤ ਨਗਰ ਜਲੰਧਰ, ਗੋਰੀ ਪੁੱਤਰ ਜਸਪਲ ਸਿੰਘ, ਵਾਸੀ ਅਮਰ ਨਗਰ ਜਲੰਧਰ, ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸ਼ਿਵ ਨਗਰ ਜਲੰਧਰ ਅਤੇ ਪਰਭਜੋਤ ਉਰਫ ਲਾਲੀ ਪੁੱਤਰ ਜਰਨੈਲ ਸਿੰਘ, ਵਾਸੀ ਬਸਤੀ ਨੌਂ ਜਲੰਧਰ ਅਤੇ ਹੋਰ ਨਾਮਾਲੂਮ ਸਾਥੀਆਂ ਨੇ ਦੋ ਕਾਰਾਂ ਮਾਰੂਤੀ ਜੇਨ ਅਤੇ ਇੰਡੀਕਾ ਕਾਰ ਅਤੇ ਮੋਟਰ ਸਾਈਕਲਾਂ ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮਨਜੋਤ ਸਿੰਘ ਉਰਫ ਸਾਬੀ ਪੁੱਤਰ ਜਰਨੈਲ ਸਿੰਘ ਨੂੰ ਕਿਰਪਾਨਾਂ ਅਤੇ ਦਾਤਾਰਾਂ ਨਾਲ ਗਲੀ ਵਿੱਚ ਘੇਰ ਕੇ ਜਖ਼ਮੀ ਕਰ ਦਿੱਤਾ ਸੀ.ਮਨਜੋਤ ਸਿੰਘ ਨੇ ਦੌੜ ਕੇ ਆਪਣੀ ਜਾਨ ਬਚਾਈ,ਮੁਕੱਦਮਾ ਦਰਜ ਹੋਣ ਤੋਂ ਬਾਅਦ ਉਪਰੋਕਤ ਸਾਰੇ ਦੋਸ਼ੀ ਫਰਾਰ ਚਲੇ ਆ ਰਹੇ ਸਨ,ਜੋ ਹੁਣ ਤਕ ਗ੍ਰਿਫਤਾਰ ਨਹੀਂ ਹੋਏ ਸਨ.ਜੋ ਉਪਰੋਕਤ ਦੋਸ਼ੀਆਂ ਵਿਚੋਂ ਕੁਝ ਦੋਸ਼ੀ ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਵਾਸੀ ਧੋਬੀ ਮੋਹਲਾ ਮਖਦੁਮਪੁਰਾ ਜਲੰਧਰ ਜੋ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦਾ ਸੀ,ਨਾਲ ਸ਼ਾਮਿਲ ਹੋ ਕੇ ਪੈਸੇ ਦੀ ਲੋੜ ਪੂਰੀ ਕਰਨ ਲਈ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਰਨ ਲੱਗ ਪਏ ਸਨ।

Send this to a friend