ਸ਼ਾਹਕੋਟ, 30 ਜੁਲਾਈ (ਸੁਰਿੰਦਰ ਸਿੰਘ ਖਾਲਸਾ)- ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਟੀਮ ਨੇ 1000 ਨਸ਼ੀਲੀਆ ਗੋਲੀਆ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਆਈ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਗੁਰਮੇਜ ਸਿੰਘ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਬੰਨ ਦਰਿਆ ਸਤਲੁਜ ਤੋ ਵਰਿੰਦਰ ਦਾਸ (ਉਮਰ ਕਰੀਬ 22 ਸਾਲ) ਪੁੱਤਰ ਮੰਗਲ ਦਾਸ ਵਾਸੀ ਐਦਲਪੁਰ ਥਾਣਾ ਸ਼ਾਹਕੋਟ ਨੂੰ ਕਾਬੂ ਕਰਕੇ ਇਸ ਪਾਸੋ 1000 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।ਦੌਰਾਨੇ ਪੁੱਛਗਿੱਛ ਵਰਿੰਦਰ ਦਾਸ ਦੱਸਿਆ ਕਿ ਉਹ ਅਰਸਾ ਕਰੀਬ 5-6 ਮਹੀਨੇ ਤੋ ਨਸ਼ੀਲੀਆ ਗੋਲੀਆ ਵੇਚਣ ਦਾ ਕੰਮ ਕਰਦਾ ਹੈ। ਜੋ ਉਹ ਇਹ ਨਸ਼ੀਲੀਆ ਗੋਲੀਆ ਬਰਨਾਲਾ ਸਾਈਡ ਤੋ ਲੈ ਕੇ ਆਉਦਾ ਹੈ ਅਤੇ ਸ਼ਾਹਕੋਟ ਦੇ ਏਰੀਆ ਵਿੱਚ ਨਸ਼ੀਲੀਆ ਗੋਲੀਆ ਸਪਲਾਈ ਕਰਦਾ ਹੈ। ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।