ਅੰਮ੍ਰਿਤਸਰ, 30 ਜੁਲਾਈ (ਦਵਾਰਕਾ ਨਾਥ ਰਾਣਾ)- ਅੰਮ੍ਰਿਤਸਰ ਦੀ ਜੁਲਾਈ ਦਵਾਰਕਾ ਨਾਲ ਸਾਲਾ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਜਮਾਤ 11ਵੀਂ ਦਾ ਵਿਦਿਆਰਥੀ ਸਲਿਲ ਅਰੋੜਾ ਭਾਰਤੀ ਕ੍ਰਿਕਟ ਟੀਮ ਅੰਡਰ -19 ਦੇ ਲਈ ਚੁਣਿਆ ਗਿਆ।ਸਕੂਲ ਦੇ ਪ੍ਰਿੰਸੀਪਲ ਡਾਕਟਰ ਅੰਜਨਾ ਗੁਪਤਾ ਨੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਦੱਸਿਆ ਕੇ ਸਲਿਲ 8 ਸਤੰਬਰ ਤੋਂ ਲੈ ਕੇ 13 ਸਤੰਬਰ ਤੱਕ ਸ੍ਰੀਲੰਕਾ ਵਿੱਚ ਹੋਣ ਵਾਲੇ ਏਸ਼ੀਆ ਕੱਪ ਪ੍ਰਤੀਯੋਗਤਾ ਵਿੱਚ ਹਿੱਸਾ ਲਏਗਾ।ਉਨ੍ਹਾਂ ਕਿਹਾ ਕਿ ਇਹ ਉਪਲੱਬਦੀ ਸਕੂਲ ਲਈ ਬਹੁਤ ਮਾਣ ਕਰਨ ਵਾਲੀ ਗੱਲ ਹੈ ।ਉਨ੍ਹਾਂ ਨੇ ਸਾਲ ਦੀ ਇਸ ਕੰਮ ਦੀ ਕਾਮਯਾਬੀ ਉੱਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਨੇ ਸਕੂਲ,ਮਾਤਾ ਪਿਤਾ ਦੇ ਨਾਲ ਨਾਲ ਅੰਮ੍ਰਿਤਸਰ ਸ਼ਹਿਰ ਅਤੇ ਪੰਜਾਬ ਰਾਜ ਦਾ ਨਾਂ ਅੰਤਰਰਾਸ਼ਟਰੀ ਲੈਵਲ ਤੇ ਰੋਸ਼ਨ ਕੀਤਾ।ਸਲਿਲ ਨੇ ਬੜੀ ਛੋਟੀ ਜਿਹੀ ਉਮਰ ਵਿੱਚ ਹੀ ਕ੍ਰਿਕਟ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਸੀ ਆਪਣੀ ਯੋਗਤਾ ਅਤੇ ਪ੍ਰਤਿਭਾ ਦੇ ਜ਼ੋਰ ਤੇ ਰਾਜ ਅਤੇ ਰਾਸ਼ਟਰ ਸਤਰ ਦੀਆਂ ਕਈ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ।ਕੂਚ ਬਿਹਾਰ ਟਰਾਫੀ-2018ਵਿੱਚ ਉਹ ਪੰਜਾਬ ਕ੍ਰਿਕਟ ਟੀਮ ਦਾ ਮੈਂਬਰ ਸੀ ਅਤੇ ਇਸ ਪ੍ਰਤੀਯੋਗਤਾ ਵਿੱਚ ਸਭ ਤੋਂ ਜ਼ਿਆਦਾ 654 ਦਾ ਰਨਾਂ ਦਾ ਵਿਸ਼ਾਲ ਅੰਬਰ ਖੜ੍ਹਾ ਕੀਤਾ ਅਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅਤੇ ਹੁਣ ਮੌਜੂਦਾ ਸਮੇਂ ਵਿੱਚ ਉਹ ਪੰਜਾਬ ਦੀ ਇਕ ਦਿਵਸ ਕ੍ਰਿਕਟ ਟੀਮ ਅੰਡਰ-19 ਦਾ ਕਪਤਾਨ ਤੇ ਟੀਮ ਵਿਚ ਵਿਕਟ ਕੀਪਰ ਅਤੇ ਬੱਲੇਬਾਜ਼ ਦੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।ਸਕੂਲ ਦੇ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਨੇ ਸਲਿਲ ਅਰੋੜਾ ਨੂੰ ਏਸ਼ੀਆ ਕੱਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ, ਸ਼ਹਿਰ ਅਤੇ ਰਾਜ ਦਾ ਨਾਂ ਰੋਸ਼ਨ ਕਰਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮਹਾਨ ਉਪਲਬਧੀ ਦਾ ਸਾਰਾ ਸੇਹਰਾ ਸਲਿਲ ਦੇ ਅਣਥੱਕ ਮਿਹਨਤ, ਲਗਨ, ਅਤੇ ਮਾਤਾ ਪਿਤਾ ਦੇ ਸਹਿਯੋਗ ਤੋਂ ਇਲਾਵਾ ਕੋਚ ਰਾਜਨ ਗਿੱਲ ਅਤੇ ਰਾਜ ਸ਼ਰਮਾ ਨੂੰ ਦਿੱਤਾ ਹੈ ਡੀ.ਏ.ਵੀ ਪ੍ਰਬੰਧਕ ਸੰਮਤੀ ਦਿੱਲੀ ਦੇ ਪ੍ਰਧਾਨ ਪਦਮ ਸ੍ਰੀ ਡਾਕਟਰ ਪੂਨਮ ਸੂਰੀ ਪਬਲਿਕ ਸਕੂਲਜ-1,ਡੀ.ਏ.ਵੀ ਪ੍ਰਬੰਧਕ ਸੰਮਤੀ ਨਵੀਂ ਦਿੱਲੀ ਦੇ ਡਾਇਰੈਕਟਰ ਸ੍ਰੀ ਜੇ.ਪੀ. ਸੂਰ ਸਕੂਲ ਦੇ ਚੇਅਰਮੈਨ ਡਾ: ਵੀ.ਪੀ. ਲਖਨਪਾਲ, ਖੇਤਰੀ ਅਧਿਕਾਰੀ ਡਾ: ਨੀਲਮ ਕਾਮਰਾ ਅਤੇ ਮੈਨੇਜਰ ਰਾਜੇਸ਼ ਕੁਮਾਰ ਨੇ ਵੀ ਸਲਿਲ ਅਰੋੜਾ ਨੂੰ ਇਸ ਉਪਲੱਬਧੀ ਤੇ ਦਿਲੋਂ ਵਧਾਈ ਦਿੱਤੀ ਅਤੇ ਏਸ਼ੀਆ ਕੱਪ 2019 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀਆਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।