April 23, 2026 8:18 pm

10 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਕਾਬੂ

ਲੁਧਿਆਣਾ, 30 ਜੁਲਾਈ (ਅਮਰ ਸਿੰਘ ਲਾਡੋਵਾਲ)- ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਰਜਾਪੁਰ ਤੋਂ 10 ਗ੍ਰਾਮ ਹੈਰੋਇਨ ਸਮੇਤ ਕੀਤੀ ਜਨਾਨੀ ਗ੍ਰਿਫਤਾਰ। ਥਾਣਾ ਮੁੱਖੀ ਠਾਕੁਰ ਮਨਮੋਹਨ ਸਿੰਘ ਨੇ ਦੱਸਿਆ ਕਿ ਰਜਾਪੁਰ ਪਿੰਡ ਦੇ ਨਜ਼ਦੀਕ ਪੁਲਿਸ ਪਾਰਟੀ ਵੱਲੋਂ ਨਾਕਾ ਲਗਾਇਆ ਗਿਆ ਸੀ ਨਾਕੇ ਦੌਰਾਨ ਜਦੋਂ ਸ਼ੱਕ ਦੇ ਆਧਾਰ ਤੇ ਇੱਕ ਔਰਤ ਨੂੰ ਰੋਕਣ ਲਈ ਕਿਹਾ ਤਾਂ ਉਹ ਭੱਜ ਨਿਕਲੀ ਜਦੋਂ ਉਸ ਔਰਤ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਨੂੰ ਉਸ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਔਰਤ ਦੀ ਪਹਿਚਾਣ ਬਿੰਦਰ ਕੌਰ ਵਾਸੀ ਰਾਜਾਪੁਰ ਵੱਜੋਂ ਹੋਈ ਹੈ। ਇਸ ਔਰਤ ਤੇ ਇਸ ਦੇ ਪਤੀ ਤੇ ਪਹਿਲਾਂ ਵੀ ਹੈਰੋਇਨ ਵੇਚਣ ਦਾ ਮਾਮਲਾ ਥਾਣਾ ਲਾਡੋਵਾਲ ਵਿੱਚ ਦਰਜ ਹੈ ।ਪੁਲਸ ਨੇ ਕੇਸ ਦਰਜ ਕਰ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ ।ਇਸ ਮੌਕੇ ਉਨ੍ਹਾਂ ਤੋਂ ਇਲਾਵਾ ਏਐੱਸਆਈ ਕੁਲਦੀਪ ਸਿੰਘ, ਏਐੱਸਆਈ ਦਵਿੰਦਰ ਸਿੰਘ, ਹੈੱਡ ਕਾਂਸਟੇਬਲ ਮੀਨਾ ਕੁਮਾਰੀ, ਹੈੱਡ ਕਾਂਸਟੇਬਲ ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend