ਜਲੰਧਰ / ਚੰਡੀਗੜ੍ਹ 29 ਜੁਲਾਈ- ਸਮਾਜ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਚੰਗੀ ਪ੍ਰਤਿਭਾ ਦੇ ਮਾਲਕ ਹੋਣ ਦੇ ਬਾਵਜੂਦ ਚੰਗਾ ਪਲੇਟਫਾਰਮ ਨਾ ਮਿਲਣ ਕਾਰਨ ਅੱਗੇ ਨਹੀ ਆ ਪਾਉਂਦੇ । ਅਜਿਹੇ ਹੀ ਲੋਕਾਂ ਨੂੰ ਸਹੀ ਪਲੇਟਫਾਰਮ ਦੇਣ ਦੇ ਮੰਤਵ ਨਾਲ ਜੇ.ਐਸ.ਪੀ.ਐਲ. ਫਾਉਂਡੇਸ਼ਨ ਵਲੋਂ ਸ਼ੁਰੂ ਕੀਤੇ ਗਏ ਤੀਜੇ ਰਾਸ਼ਟਰੀ ਸਵੈਂ ਸਿੱਧ ਸਨਮਾਨ ਐਵਾਰਡ ਦੇ ਲਈ ਉੱਤਰੀ ਭਾਰਤ ਦੇ ਸੂਬਿਆਂ ਤੋਂ ਆਈ ਹੋਈ ਐਂਟਰੀਆਂ ਦੀ ਛਾਂਟੀ ਦੇ ਲਈ ਜਿਊਰੀ ਮੈਂਬਰ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਅਜੀਤ ਕੰਵਲ ਸਿੰਘ ਹਮਦਰਦ, ਬੈਂਕਰਜ਼ ਇੰਸਟੀਚਿਊਟ ਆਫ ਰੂਰਲ ਡਿਵੈਲਮੈਂਟ ਦੇ ਸਾਬਕਾ ਡਾਇਰੈਕਟਰ ਐਸ.ਕੇ. ਚੈਟਰਜ਼ੀ, ਪੰਜਾਬ ਯੂਨੀਵਰਸਿਟੀ ਵਿੱਚ ਪੋਲੀਟਿਕਲ ਸਾਇੰਸ ਵਿਭਾਗ ਦੀ ਮੁਖੀ ਪ੍ਰੋ.ਪੰਪਾ ਮੁਖਰਜ਼ੀ, ਜੈਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਚੇਅਰਪਰਸਨ ਉਪਿੰਦਰ ਪ੍ਰੀਤ ਕੌਰ ਗਿੱਲ ਅਤੇ ਪ੍ਰਸਿੱਧ ਲੇਖਕ ਡਾਕਟਰ ਰਿਤੂ ਭਨੋਟ ਨੇ ਜਿਊਰੀ ਮੈਂਬਰ ਦੇ ਰੂਪ ਵਿੱਚ ਭਾਗ ਲਿਆ। ਜੇ.ਐਸ.ਪੀ.ਐਲ. ਫਾਉਂਡੇਸ਼ਨ ਵਿੱਚ (ਸੀ.ਐਸ.ਆਰ. ਅਤੇ ਸਸਟੇਨੇਬਿਲਟੀ) ਦੇ ਗਰੁੱਪ ਹੈਡ ਪ੍ਰਸ਼ਾਂਤ ਕੁਮਾਰ ਨੇ ਇਸ ਬਾਰੇ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਦੀ ਲੁਕੀ ਹੋਈ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਪਲੇਟਫਾਰਮ ਪ੍ਰਦਾਨ ਕਰਨ ਲਈ ਸਾਲ 2015 ਵਿੱਚ ਜੇ.ਐਸ.ਪੀ.ਐਲ. ਫਾਉਂਡੇਸ਼ਨ ਦੀ ਕੋ-ਚੇਅਰਪਰਸਨ ਸ਼ਾਲੂ ਜਿੰਦਲ ਵਲੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਜਿਥੇ ਕੁੱਲ 358 ਐਂਟਰੀਆਂ ਆਈਆਂ ਸਨ ਉਥੇ ਹੀ ਇਸ ਸਾਲ ਕੁੱਲ 417 ਲੋਕਾਂ ਨੇ ਅਵਾਰਡ ਦੇ ਲਈ ਅਪਲਾਈ ਕੀਤਾ ਹੈ। ਜਿਨ੍ਹਾਂ ਵਿੱਚੋ 102 ਐਂਟਰੀਆਂ ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ, ਉਤੱਰਾਖੰਡ ਸਮੇਤ ਉਤੱਰ ਭਾਰਤ ਦੇ ਸੂਬਿਆਂ ਤੋਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਇਥੇ ਜਿਊਰੀ ਮੈਂਬਰਾਂ ਵਲੋਂ ਕੁੱਲ 102 ਵਿਚੋਂ 60 ਐਂਟਰੀਆਂ ਦੀ ਛਾਂਟੀ ਕੀਤੀ ਗਈ। ਅਗਸਤ ਮਹੀਨੇ ਦੌਰਾਨ ਦਿੱਲੀ ਵਿੱਚ ਕੌਮੀ ਪੱਧਰ ਤੇ ਛਾਂਟੀ ਤੋਂ ਬਾਅਦ ਦੇਸ਼ ਭਰ ਵਿੱਚੋ 10 ਐਵਾਰਡ ਦਿੱਤੇ ਜਾਣਗੇ। ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਜੇ.ਐਸ.ਪੀ.ਐਲ. ਫਾਉਂਡੇਸ਼ਨ ਵਲੋਂ ਪੇਂਡੂ ਵਿਕਾਸ, ਸਿਹਤ, ਸਿੱਖਿਆ, ਮਹਿਲਾ ਸ਼ਕਤੀਕਰਨ, ਸਮਾਜ ਸੇਵਾ, ਐਂਟਰਪਿਨਿਯੌਰਸ਼ਿਪ, ਆਰਟ ਐਂਡ ਕਲਚਰ, ਰਿਸਰਚ ਅਤੇ ਤਕਨੀਕ, ਵਾਤਾਵਰਣ ਸਕਿੱਲ ਆਦਿ ਸਮੇਤ ਹੋਰਨਾਂ ਕਈ ਖੇਤਰਾਂ ਵਿੱਚ ਚੰਗਾ ਕੰਮ ਕਰਨ ਵਾਲੀਆਂ ਜਥੇਬੰਦੀਆਂ ਤੋਂ ਇਲਾਵਾ ਸਬੰਧਤ ਵਿਅਕਤੀਆਂ ਨੂੰ ਇਹ ਐਵਾਰਡ ਦਿੱਤਾ ਜਾਵੇਗਾ। ਜਿਸ ਵਿੱਚ ਇੱਕ ਲੱਖ ਰੁਪਏ ਨਗਦ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। ਹੁਣ ਤੱਕ ਦੇਸ਼ਭਰ ਵਿੱਚ ਇਹ ਐਵਾਰਡ 160 ਵਿਅਕਤੀਆਂ ਨੂੰ ਦਿੱਤੇ ਜਾ ਚੁੱਕੇ ਹਨ।